ਸਰੀ ਦੇ ਨਵਲਪ੍ਰੀਤ ਰੰਗੀ ਨੇ ਪਰਵਾਸ ਤੇ ਬਣਾਈ ਵੈੱਬ ਸੀਰੀਜ਼ “ਵੋਲਗਾ ਦੇ ਬੰਦੇ”

ਸਰੀ -ਸਟੂਡੀਓ-ਸੈਵਨ ਪ੍ਰੋਡਕਸ਼ਨ ਸਰੀ ਵੱਲੋਂ ਪ੍ਰਸਿੱਧ ਰੰਗ ਕਰਮੀ ਨਵਲਪ੍ਰੀਤ ਰੰਗੀ ਦੇ ਨਿਰਦੇਸ਼ਨ ਹੇਠ ਐਨ ਆਰ ਆਈ ਪੰਜਾਬੀਆਂ ਦੇ ਪਰਵਾਸ ਦੀ ਕਹਾਣੀ ਨੂੰ ਵੈਬ ਸੀਰੀਜ਼ ਰਾਹੀਂ ਯੂ-ਟਿਊਬ ਉਪਰ ਪੇਸ਼ ਕੀਤਾ ਜਾ ਰਿਹਾ ਹੈ। “ਵੋਲਗਾ ਦੇ ਬੰਦੇ” (Volga De Bande) ਟਾਈਟਲ ਹੇਠ ਤਿਆਰ ਕੀਤੀ ਗਈ ਇਸ ਵੈੱਬ ਸੀਰੀਜ਼ ਦਾ ਪਹਿਲਾ ਐਪੀਸੋਡ 21 ਅਪ੍ਰੈਲ 2021 ਨੂੰ ਜਾਰੀ ਕੀਤਾ ਗਿਆ ਹੈ। ਇਸ ਦੇ ਲੇਖਕ ਵੀ ਨਵਲਪਰੀਤ ਰੰਗੀ ਹੀ ਹਨ ।

ਇਹ ਵੈਬ ਸੀਰੀਜ਼ ਪਰਵਾਸੀ ਪੰਜਾਬੀਆਂ ਦੇ 1897 ਵਿਚ ਵੈਨਕੂਵਰ ਦੀ ਧਰਤੀ ਉਪਰ ਆਉਣ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਵਿਚ ਭਾਰਤੀਆਂ ਵੱਲੋਂ ਵਿਦੇਸ਼ੀ ਧਰਤੀਆਂ ਉਪਰ ਸਹਿਣ ਕੀਤੀਆਂ ਦੁਸ਼ਵਾਰੀਆਂ, ਚੁਣੌਤੀਆਂ ਅਤੇ ਆਬਾਦ ਹੋਣ ਦੇ ਮਸਲਿਆਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿਚ ਗੁਰਵਿੰਦਰ ਢੀਂਗਰਾ, ਪ੍ਰਿੰਸ ਗੋਸਵਾਮੀ, ਜੈੱਫ ਮੋਹਸ, ਦਿਲਪ੍ਰੀਤ ਸਿੰਘ, ਮੈਰੀ ਫਲੈਨੀਜਨ, ਕੋਲ ਬਰੈਕਲ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਦਲਬੀਰ ਸਿੰਘ, ਬਾਬਾ ਜੀ ਅਤੇ ਆ. ਰੰਧਾਵਾ ਨੇ ਇਸ ਵਿਚ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ। ਇਸ ਦਾ ਫਿਲਮਾਂਕਣ ਵੈਨਕੂਵਰ, ਸਰੀ, ਐਬਟਸਫੋਰਡ, ਕਲੋਨਾ, ਕੈਮਲੂਪਸ, ਫੋਰਟ ਲੈਂਗਲੀ, ਵ੍ਹਾਈਟ ਰੌਕ, ਨਿਊ ਵੈਸਟਮਿਨਸਟਰ ਅਤੇ ਔਰੇਂਜਵਿਲੇ ਵਿਚ ਕੀਤਾ ਗਿਆ ਹੈ।

ਪੰਜਾਬੀਆਂ ਅਤੇ ਸਿੱਖਾਂ ਦੇ ਪਰਵਾਸ ਨੂੰ ਜੀਵੰਤ ਢੰਗ ਨਾਲ ਪੇਸ਼ ਕਰ ਰਹੀ ਇਹ ਵੈਬਸੀਰੀਜ਼ ਯੂ ਟਿਊਬ ਉਪਰ ਵੇਖੀ ਜਾ ਸਕਦੀ ਹੈ।

 (ਹਰਦਮ ਮਾਨ) +1 604 308 6663 maanbabushahi@gmail.com

Install Punjabi Akhbar App

Install
×