ਕਿਵੇਂ ਰਹੇਗਾ ਇਸ ਵਾਰੀ ਕ੍ਰਿਸਮਿਸ ਦਿਹਾੜੇ ਮੌਸਮ ਦਾ ਮਿਜਾਜ਼….?

ਇਸ ਵਾਰੀ ਦੇਸ਼ ਅੰਦਰ ਕ੍ਰਿਸਮਿਸ ਦੇ ਤਿਉਹਾਰ ਵਾਲੇ ਦਿਹਾੜੇ ਆਮ ਨਾਲੋਂ ਠੰਢੇ ਰਹਿਣ ਦੀਆਂ ਸੰਭਾਵਨਾਵਾਂ, ਮੌਸਮ ਵਿਭਾਗ ਵੱਲੋਂ ਦਰਸਾਈਆਂ ਜਾ ਰਹੀਆਂ ਹਨ। ਵਿਭਾਗ ਦਾ ਕਹਿਣਾ ਹੈ ਕਿ ਇਹ ਮਿਜਾਜ਼ ਦੇਸ਼ ਦੇ ਦੱਖਣੀ-ਪੂਰਬੀ ਭਾਗਾਂ ਵਿੱਚ ਜ਼ਿਆਦਾਤਰ ਰਹੇਗਾ ਅਤੇ ਦੇਸ਼ ਦੇ ਬਾਕੀ ਦੇ ਹਿੱਸਿਆਂ ਵਿੱਚ ਕ੍ਰਿਸਮਿਸ ਦਿਹਾੜੇ ਆਮ ਵਰਗੇ ਹੀ ਰਹਿਣਗੇ। ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਪੂਰਬੀ ਭਾਗਾਂ ਵਿੱਚ ਜੋ ਲੋਕ ਬਾਹਰਵਾਰ ਦੇ ਪ੍ਰੋਗਰਾਮ ਬਣਾ ਰਹੇ ਹਨ ਉਹ ਧਿਆਨ ਰੱਖਣ ਕਿ ਬਾਰਿਸ਼ ਦਾ ਜ਼ੋਰ ਵੀ ਦਿਖਾਈ ਦੇ ਰਿਹਾ ਹੈ ਅਤੇ ਇਹ ਲੱਗਭਗ ਸਾਰਾ ਦਿਨ ਹੀ ਚੱਲਣ ਦੀਆਂ ਸੰਭਾਵਨਾਵਾਂ ਦਰਸਾਈਆਂ ਜਾ ਰਹੀਆਂ ਹਨ।