ਨਿਊਜ਼ੀਲੈਂਡ ‘ਚ ਮਾਰੇ ਗਏ ਪੰਜਾਬੀ ਨੌਜਵਾਨ ਦੇ ਕਤਲ ‘ਚ ਵਰਤਿਆ ਗਿਆ ਹਥਿਆਰ ਬਰਾਮਦ

davinder-singh-140811ਬੀਤੇ ਵੀਰਵਾਰ ਜਿਸ 35 ਸਾਲਾ ਪੰਜਾਬੀ ਨੌਜਵਾਨ ਦਵਿੰਦਰ ਸਿੰਘ (ਪਦਮਪੁਰ-ਗੰਗਾਨਗਰ) ਦਾ ਪਾਪਾਟੋਏਟੋਏ ਵਿਖੇ ਕਤਲ ਕਰ ਦਿੱਤਾ ਗਿਆ ਸੀ, ਦੇ ਕਤਲ ਵਿਚ ਵਰਤਿਆ ਗਿਆ ਹਥਿਆਰ (ਚਾਕੂ) ਸਥਾਨਕ ਪੁਲਿਸ ਨੇ ਬਰਾਮਦ ਕਰ ਲਏ ਹਨ। ਪੁਲਿਸ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਹੁਣ ਆਮ ਜਨਤਾ ਦੇ ਸਹਿਯੋਗ ਦੀ ਲੋੜ ਪੂਰੀ ਹੋ ਚੁੱਕੀ ਹੈ ਅਤੇ ਕਿਸੇ ਪ੍ਰਕਾਰ ਦੀ ਲੋੜ ਨਹੀਂ। ਇਸ ਤੋਂ ਇਲਾਵਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਅੱਜ ਇਸ ਮ੍ਰਿਤਕ ਨੌਜਵਾਨ ਦੇ ਅੰਤਿਮ ਦਰਸ਼ਨਾਂ ਵਾਸਤੇ ਰਾਤ 8 ਤੋਂ 8.30 ਤੱਕ ਦਾ ਸਮਾਂ ਰੱਖਿਆ ਗਿਆ ਸੀ ਜਿਸ ਦੇ ਵਿਚ ਬਹੁਤ ਸਾਰੇ ਕਮਿਊਨਿਟੀ ਲੋਕਾਂ ਨੇ ਉਸਦੇ ਦਰਸ਼ਨ ਕੀਤੇ। ਇਸ ਮੌਕੇ ਮ੍ਰਿਤਕ ਦਵਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਵੀ ਕੀਤੀ ਗਈ। ਇਸ ਤੋਂ ਪਹਿਲਾਂ ਉਸਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਵਾਇਆ ਗਏ ਅਤੇ ਵਸਤਰ ਪਹਿਨਾਏ ਗਏ। ਕਾਗਜ਼ਾਤ ਪੂਰੇ ਹੁੰਦਿਆ ਹੀ ਇਸ ਪੰਜਾਬੀ ਨੌਜਵਾਨ ਦਾ ਮ੍ਰਿਤਕ ਸਰੀਰ ਇਸੇ ਹਫਤੇ ਦੇ ਅੰਤ ਤੱਕ ਇੰਡੀਆ ਭੇਜਿਆ ਜਾ ਸਕਦਾ ਹੈ।