ਮਹਿੰਗਾਈ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਤੋੜੀ ਚੁੱਪੀ, ਕਿਹਾ ਹੁਣ ਬਿਹਤਰ ਹੈ ਸਥਿਤੀ

narender-modi_1ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਗਾਈ ‘ਤੇ ਚੁੱਪੀ ਤੋੜਦਿਆਂ ਕੁਝ ਸੰਸਦ ਮੈਂਬਰਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਮਹਿੰਗਾਈ ਇਕ ਦਿਨ ਵਿਚ ਕੰਟਰੋਲ ਨਹੀਂ ਕੀਤੀ ਜਾ ਸਕਦੀ ਤੇ ਹੁਣ ਸਥਿਤੀ ਵਿਚ ਕਾਫੀ ਸੁਧਾਰ ਆਇਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਮੋਦੀ ਨੇ ਮਹਿੰਗਾਈ ਦੇ ਮੁੱਦੇ ‘ਤੇ ਕੁਝ ਕਿਹਾ ਹੈ। ਵਰਣਨਯੋਗ ਹੈ ਕਿ ਐੱਨ. ਡੀ. ਏ. ਦੀ ਜਿੱਤ ਪਿੱਛੇ ਮਹਿੰਗਾਈ ਇਕ ਵੱਡਾ ਮੁੱਦਾ ਰਿਹਾ ਸੀ ਪਰ ਯੂ. ਪੀ. ਏ. ਸਰਕਾਰ ਦੀਆਂ ਆਰਥਿਕ ਨੀਤੀਆਂ ‘ਤੇ ਵਿਅੰਗ ਕਰਨ ਵਾਲੀ ਭਾਜਪਾ ਦੀ ਪਿਛਲੇ ਦਿਨੀ ਮਹਿੰਗਾਈ ਵੱਧਣ ‘ਤੇ ਹੀ ਖੂਬ ਕਿਰਕਿਰੀ ਵੀ ਹੋਈ। ਮੋਦੀ ਨੇ ਸੰਸਦ ਮੈਂਬਰਾਂ ਵਲੋਂ ਚਿੰਤਾ ਪ੍ਰਗਟ ਕਰਨ ‘ਤੇ ਇਸ ਮਾਮਲੇ ‘ਤੇ ਚਰਚਾ ਵੀ ਕੀਤੀ। ਸੰਸਦ ਮੈਂਬਰਾਂ ਨੇ ਮੋਦੀ ਨੂੰ ਦੱਸਿਆ ਕਿ ਸਰਕਾਰ ਵਲੋਂ ਖਾਣ ਵਾਲੀਆਂ ਚੀਜ਼ਾਂ ਦੀਆਂ ਵੱਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਤੋਂ ਨਾਕਾਮ ਹੋਣ ‘ਤੇ ਲੋਕ ਨਾਖੁਸ਼ ਹਨ। ਇਕ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨੂੰ ਸੁਨੇਹਾ ਦਿੱਤਾ ਕਿ ਲੋਕਾਂ ਨੂੰ ਦੱਸੋ ਕਿ ਮਹਿੰਗਾਈ ਓਨੀ ਵੀ ਨਹੀਂ ਹੈ ਜਿੰਨੀ ਅੱਜ ਤੋਂ 3 ਮਹੀਨੇ ਪਹਿਲਾਂ ਸੀ। ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਨੇ ਕਈ ਕਦਮ ਉਠਾਏ ਹਨ ਤੇ ਇਸ ਨਾਲ ਕੀਮਤਾਂ ਕੁਝ ਸਥਿਰ ਹੋਈਆਂ ਹਨ।

Install Punjabi Akhbar App

Install
×