ਹੜ੍ਹਾਂ ਦੌਰਾਨ ਨੁਕਸਾਨੇ ਗਏ ਵਾਟਰਫਾਲ ਰਸਤੇ ਨੂੰ ਮੁੜ ਤੋਂ ਕੀਤਾ ਚਾਲੂ

ਨਿਊ ਸਾਊਥ ਵੇਲਜ਼ ਸਰਕਾਰ ਦੇ ਵਧੀਕ ਪ੍ਰੀਮੀਅਰ ਅਤੇ ਕੁਦਰਤੀ ਜਾਂ ਗੈਰ-ਕੁਦਰਤੀ ਤਰੀਕਿਆਂ ਨਾਲ ਆਈਆਂ ਆਫ਼ਤਾਵਾਂ ਆਦਿ ਦੇ ਬਚਾਉ ਵਾਲੇ ਵਿਭਾਗਾਂ ਦੇ ਮੰਤਰੀ ਜੋਹਨ ਬੈਰੀਲੈਰੋ ਨੇ ਦੱਸਿਆ ਕਿ ਬੈਲਿੰਗਨ ਕਾਂਸਲ ਵਿੱਚਲੇ ਸਥਾਨਕ ਠੇਕਾਦਾਰਾਂ ਦੀ ਮਦਦ ਨਾਲ ਪ੍ਰਸ਼ਾਸਨ ਨੇ ਈਸਟਰ ਵਾਲੇ ਵੀਕਐਂਡ ਦੌਰਾਨ ਲਗਾਤਾਰ ਦਿਨ ਰਾਤ ਕੰਮ ਕਰਦਿਆਂ, ਆਖਿਰ 19 ਮਾਰਚ ਤੋਂ ਬੰਦ ਪਿਆ ਵਾਟਰਫਾਲ ਵਾਲਾ ਰਾਹ ਖੋਲ੍ਹ ਦਿੱਤਾ ਹੈ ਅਤੇ ਇਸ ਰਸਤੇ ਉਪਰ ਟ੍ਰੈਫਿਕ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਮਹੀਨੇ ਭਾਰੀ ਵਰਖਾ ਅਤੇ ਹੜ੍ਹਾਂ ਕਾਰਨ ਇਸ ਖੇਤਰ ਅੰਦਰ ਘੱਟੋ ਘੱਟ 5 ਵੱਡੇ ਲੈਂਡਸਲਾਈਡ ਹੋਏ ਸਨ ਜਿਨ੍ਹਾਂ ਕਾਰਨ 12 ਅਜਿਹੀਆਂ ਥਾਵਾਂ ਸਨ ਜਿੱਥੇ ਕਿ ਸਾਈਡ ਵਾਲੇ ਪਹਾੜਾਂ ਤੋਂ ਮਿੱਟੀ ਖਿਸਕ ਕੇ ਅਤੇ ਦਰਖਤ ਟੁੱਟ ਕੇ ਸੜਕ ਉਪਰ ਵਿੱਛ ਗਏ ਸਨ ਅਤੇ ਇਸ ਨਾਲ ਕਈ ਵਾਹਨਾਂ ਨੂੰ ਵੀ ਨੁਕਸਾਨ ਪੁੱਝਾ ਸੀ।

ਓਕਸਲੇ ਤੋਂ ਐਮ.ਪੀ. ਮੈਲਿੰਡਾ ਪਾਵੇ ਨੇ ਇਸ ਦੀ ਪੁਸ਼ਟੀ ਕਰਦਿਆਂ, ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਦਿਨ ਰਾਤ ਇੱਕ ਕਰਕੇ ਕੰਮ ਕਰਨ ਵਾਲਿਆਂ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਨੇਵਲ ਫਾਲ ਵਾਲੀ ਥਾਂ ਉਪਰ ਹੁਣ ਅਜਿਹੇ ਲੈਂਡਸਲਾਈਡਾਂ ਨੂੰ ਰੋਕਣ ਵਾਸਤੇ ਇਸਪਾਤ ਦੀਆਂ ਨੌਂ ਮੀਟਰ ਤੱਕ ਲੰਬੀਆਂ ‘ਕਿੱਲਾਂ’ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਕਿ ਭਵਿੱਖ ਵਿੱਚ ਬਹੁਤ ਜ਼ਿਆਦਾ ਮਦਦ ਮਿਲੇਗੀ।
ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਡੋਰਿਗੋ ਅਤੇ ਬੈਲਿਨਗੇਨ ਵਿਚਾਲੇ ਦਾ ਰਾਹ ਖੋਲ੍ਹਿਆ ਗਿਆ ਹੈ ਅਤੇ ਕੰਮ ਹਾਲੇ ਵੀ ਲਗਾਤਾਰ ਜਾਰੀ ਹੈ। ਅਤੇ ਸੜਕ ਪਰਿਵਹਨ ਮੰਤਰਾਲੇ ਅਤੇ ਸਥਾਨਕ ਕਾਂਸਲਾਂ ਲਗਾਤਾਰ ਇਨ੍ਹਾਂ ਰਾਹਾਂ ਉਪਰ ਨਜ਼ਰ ਬਣਾਏ ਬੈਠੇ ਹਨ ਕਿਉਂਕਿ ਮੌਸਮ ਹਾਲੇ ਵੀ ਖਸਤਾ ਹੀ ਚੱਲ ਰਿਹਾ ਹੈ ਅਤੇ ਜੇਕਰ ਅਜਿਹੇ ਲੈਂਡਸਲਾਈਡ ਮੁੜ ਤੋਂ ਵਾਪਰਦੇ ਹਨ ਤਾਂ ਫੌਰਨ ਟ੍ਰੈਫਿਕ ਨੂੰ ਦੂਸਰੀਆਂ ਰਾਹਾਂ ਤੋਂ ਮੋੜਿਆ ਜਾਵੇਗਾ ਅਤੇ ਬਚਾਉ ਦਲ ਇੱਕ ਦਮ ਸਹਾਇਤਾ ਲਈ ਵੀ ਪਹੁੰਚ ਜਾਵੇਗਾ। ਜ਼ਿਆਦਾ ਜਾਣਕਾਰੀ ਵਾਸਤੇ ਰਾਜ ਸਰਕਾਰ ਦੀ ਟ੍ਰੇਫਿਕ ਐਪ ਨੂੰ ਡਾਊਨਲੋਡ ਕਰਕੇ ਮਦਦ ਲਈ ਜਾ ਸਕਦੀ ਹੈ ਅਤੇ ਜਾਂ ਫੇਰ https://www.livetraffic.com/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 132 701 ਉਪਰ ਕਾਲ ਵੀ ਕੀਤੀ ਜਾ ਸਕਦੀ ਹੈ।

Install Punjabi Akhbar App

Install
×