ਨਿਊ ਸਾਊਥ ਵੇਲਜ਼ ਵਿਚਲੇ ਪਾਣੀ ਦੇ ਵਪਾਰ ਨਾਲ ਸਬੰਧਤ ਰਜਿਸਟਰ ਵਿੱਚ ਸੁਧਾਰਾਂ ਵੱਲ ਕਦਮ

ਨਿਊ ਸਾਊਥ ਵੇਲਜ਼ ਸਰਕਾਰ, ਰਾਜ ਅੰਦਰ ਚਲਦੇ ਪਾਣੀ ਦੇ ਵਪਾਰ ਨੂੰ ਹੋਰ ਵੀ ਵਧੀਆ, ਸੁਚਾਰੂ ਅਤੇ ਪਾਰਦਰਸ਼ਕ ਬਣਾਉਣ ਹਿੱਤ ਸਭ ਤੋਂ ਪਹਿਲਾਂ ਕੁੱਝ ਸੁਧਾਰ ਇਸ ਸਬੰਧੀ ਲਗਾਏ ਗਏ ਡਾਟਾ ਕਲੈਕਸ਼ਨ ਦੇ ਸਿਸਟਮ ਵਿੱਚ ਸੁਧਾਰ ਕਰਨ ਜਾ ਰਹੀ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਮੈਲਿੰਡਾ ਪਾਵੇਅ ਅਨੁਸਾਰ, ਰਾਜ ਸਰਕਾਰ ਨੇ ਇਸ ਪ੍ਰਤੀ ਲੋਕਾਂ ਅਤੇ ਸਥਾਨਕ ਭਾਈਚਾਰਿਆਂ ਕੋਲੋਂ ਉਪਯੁਕਤ ਸੁਝਾਅ ਵੀ ਮੰਗੇ ਹਨ ਜਿਸ ਦੇ ਨਾਲ ਅਜਿਹੇ ਉਸਾਰੂ ਸੁਝਾਵਾਂ ਉਤੇ ਕੰਮ ਕਰਕੇ ਸਰਕਾਰ ਲੋਕਾਂ ਵਿੱਚ ਉਕਤ ਪਾਣੀ ਦੇ ਕਾਰੋਬਾਰ ਸਬੰਧੀ, ਵਿਸ਼ਵਾਸ਼ ਹੋਰ ਵੀ ਪੱਕਾ ਕਰੇਗੀ। ਅਜਿਹੇ ਰਜਿਸਟਰਾਂ ਵਿੱਚ ਜਿੱਥੇ ਕਿ ਇਸ ਸਬੰਧੀ ਸਾਰੀਆਂ ਕਾਰਗੁਜ਼ਾਰੀਆਂ ਦਾ ਡਾਟਾ ਦਰਜ ਹੁੰਦਾ ਹੈ, ਵਿੱਚ ਨਿਊ ਸਾਊਥ ਵੇਲਜ਼ ਵਾਟਰ ਰਜਿਸਟਰ ਅਤੇ ਦ ਵਾਟਰ ਅਕਸੈਸ ਲਾਈਸੈਂਯ ਰਜਿਸਟਰ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਰਾਹੀਂ ਹੁਣ ਆਮ ਲੋਕਾਂ ਦੀ ਇਸ ਰਜਿਸਟਰ ਦੀ ਕਾਰਗੁਜ਼ਾਰੀ ਪ੍ਰਤੀ ਸਮਝ ਵਿੱਚ ਵਾਧਾ ਹੋਵੇਗਾ। ਲੋਕਾਂ ਕੋਲੋਂ ਇਸ ਪ੍ਰਤੀ ਸੁਝਾਅ ਮੰਗੇ ਜਾ ਰਹੇ ਹਨ ਅਤੇ ਇਸ ਵਿੱਚ ਹੋਰ ਲੋਕਾਂ ਤੋਂ ਇਲਾਵਾ ਕਿਸਾਨ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਕਿ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਪਾਰ ਅੰਦਰ ਲੱਗੇ ਲੋਕ ਅਤੇ ਗ੍ਰਾਹਕ ਜਾਂ ਉਪਭੋਗਤਾ ਦੋਹੇਂ ਹੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਹਨ ਅਤੇ ਹਰ ਇੱਕ ਨੂੰ ਇਸ ਵਿਚਲੀਆਂ ਸਾਰੀਆਂ ਕਾਰਗੁਜ਼ਾਰੀਆਂ ਨੂੰ ਸਮਝਣ ਦਾ ਪੂਰਾ ਹੱਕ ਹੈ। ਇਸ ਕਾਰਜ ਵਾਸਤੇ ਸਰਕਾਰ ਨੇ ਫਰਵਰੀ 2021 ਤੱਕ ਦਾ ਦੋ ਮਹੀਨਿਆਂ ਦਾ ਸਮਾਂ ਮਿੱਥਿਆ ਹੈ ਅਤੇ ਇਸ ਦੀ ਜ਼ਿਆਦਾ ਜਾਣਕਾਰੀ https://www.industry.nsw.gov.au/water/licensing-trade/trade/have-your-say ਉਪਰ ਵਿਜ਼ਿਟ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

Install Punjabi Akhbar App

Install
×