ਬਾਰਵਨ-ਡਾਰਲਿੰਗ ਨਦੀ ਦਾ ਪਾਣੀ ਹੁਣ ਜ਼ਿਆਦਾ ਮਾਤਰਾ ਵਿੱਚ ਮਿਲ ਰਿਹਾ ਮੈਨਿੰਡੀ ਝੀਲਾਂ ਨੂੰ

(ਡਾਰਲਿੰਗ ਨਦੀ)

ਨਿਊ ਸਾਊਥ ਵੇਲਜ਼ ਸਰਕਾਰ ਦੇ ਕੁਈਨਜ਼ਲੈਂਡ ਨਾਲ ਨਵੇਂ ਸਮਝੌਤਿਆਂ ਮੁਤਾਬਿਕ ਹੁਣ ਬਾਰਵਨ ਡਾਰਲਿੰਗ ਨਦੀ ਵਿੱਚੋਂ ਦੁੱਗਣੇ ਤੋਂ ਵੀ ਜ਼ਿਆਦਾ ਮਾਤਰਾ ਵਿੱਚ ਪਾਣੀ ਹੁਣ ਮੈਨਿੰਡੀ ਦੀਆਂ ਝੀਲਾਂ ਵਿੱਚ ਪੰਹੁਚਣਾ ਸ਼ੁਰੂ ਹੋ ਰਿਹਾ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਮੈਲਿੰਡਾ ਪਾਵੇਅ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਸੁੱਕੀਆਂ ਹੋਈਆਂ ਝੀਲਾਂ ਵਿੱਚ ਹੁਣ ਇਹ ਪਾਣੀ ਪਹੁੰਚਾਣ ਦਾ ਕੰਮ ਵਾਟਰ ਸ਼ੇਅਰਿੰਗ ਪਲਾਨਾਂ ਦੇ ਤਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਹੁਣ ਰੌਜ਼ਾਨਾ 400 ਮਿਲੀਅਨ ਲਿਟਰ ਪਾਣੀ ਅਗਲੇ 10 ਦਿਨਾਂ ਤੱਕ ਆਉਣਾਂ ਸ਼ੁਰੂ ਹੋ ਰਿਹਾ ਹੈ। ਇਸ ਨਾਲ ਹੁਣ 13,000 ਮਿਲੀਅਨ ਲਿਟਰ ਤੋਂ ਲੈ ਕੇ 20,000 ਮਿਲੀਅਨ ਲਿਟਰ ਤੱਕ ਦਾ ਨਦੀ ਦੇ ਪਾਣੀ ਦਾ ਬਹਾਵ ਵਿਲਕੇਨੀਆ ਵਾਲੇ ਡੈਮ ਅੰਦਰ ਫਰਵਰੀ ਦੇ ਅੰਤ ਤੱਕ ਆਉਣ ਦੀ ਸੰਭਾਵਨਾ ਹੈ ਅਤੇ ਇੱਥੋਂ ਫੇਰ 10,000 ਮਿਲੀਅਨ ਲਿਟਰ ਪਾਣੀ ਮੈਨਿੰਡੀ ਦੀਆਂ ਝੀਲਾਂ ਲਈ ਛੱਡਿਆ ਜਾਵੇਗਾ। ਇਸ ਨਾਲ ਜਿੱਥੇ ਪਾਣੀ ਦੇ ਭੰਡਾਰਨ ਵਿੱਚ ਮਦਦ ਮਿਲੇਗੀ ਉਥੇ ਹੀ ਮੱਛੀਆਂ ਦੇ ਪਾਲਣ ਪੋਸ਼ਣ ਵਿੱਚ ਵੀ ਇਜ਼ਾਫ਼ਾ ਹੋਵੇਗਾ। ਵੈਸੇ ਬੀਤੇ 12 ਮਹੀਨਿਆਂ ਅੰਦਰ ਝਾਤੀ ਮਾਰਦਿਆਂ, ਆਂਕੜੇ ਦਰਸਾਉਂਦੇ ਹਨ ਕਿ ਇਨ੍ਹਾਂ ਝੀਲਾਂ ਅੰਦਰ ਪਾਣੀ ਦਾ ਬਹਾਵ 670,000 ਮਿਲੀਅਨ ਲਿਟਰ ਮਾਰਚ ਤੋਂ ਮਈ ਦੇ ਮਹੀਨੇ ਦੌਰਾਨ ਰਿਹਾ ਅਤੇ ਇਸ ਤੋਂ ਬਾਅਦ ਸਤੰਬਰ ਤੋਂ ਅਕਤੂਬਰ ਮਹੀਨੇ ਦੌਰਾਨ ਇਹ 44,000 ਮਿਲੀਅਨ ਲਿਟਰ ਰਿਹਾ। ਇਸ ਪ੍ਰਤੀ ਜ਼ਿਆਦਾ ਜਾਣਾਕਾਰੀ ਲੈਣ ਵਾਸਤੇ here ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×