ਮੈਲਬੋਰਨ ਦੇ ਫੀਦਰਬਰੁੱਕ ਪੀ-9 ਕਾਲਜ (Point Cook) ਵਿੱਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਭਰਿੰਡਾਂ ਨੇ ਸਕੂਲ ਦੇ ਵਿਦਿਆਰਥੀਆਂ ਉਪਰ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਡੰਗ ਮਾਰਨੇ ਸ਼ੁਰੂ ਕਰ ਦਿੱਤੇ। ਘੱਟੋ ਘੱਟ 3 ਵਿਦਿਆਰਥੀਆਂ ਨੂੰ ਭਰਿੰਡਾਂ ਦੇ ਡੰਗਣ ਕਾਰਨ ਵੈਰੀਬੀ ਮਰਸੀ ਅਤੇ ਵੈਸਟਰਨ ਹੈਲਥ ਸਨਸ਼ਾਈਨ ਆਦਿ ਹਸਪਤਾਲਾਂ ਵਿੱਚ ਭਰਤੀ ਕਰਵਾਉਣਾ ਪਿਆ ਹੈ।
ਸਕੂਲ ਵਿੱਚ ਇੱਕਦਮ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਸੀ ਅਤੇ ਸਕੂਲ ਨੂੰ ਉਸੇ ਸਮੇਂ ਲਾਕਡਾਊਨ ਕਰ ਦਿੱਤਾ ਗਿਆ ਅਤੇ 32 ਦੇ ਕਰੀਬ ਛੋਟੇ ਵਿਦਿਆਰਥੀਆਂ ਨੂੰ ਪੈਰਾਮੈਡੀਕਲ ਸਟਾਫ ਨੇ ਆ ਕੇ ਸਕੂਲ ਵਿੱਚੋਂ ਬਾਹਰ ਕੱਢਿਆ।
ਹਾਲ ਦੀ ਘੜੀ ਸਕੂਲ ਅੰਦਰ ਕੀੜੇ ਮਾਰ ਦਵਾਈਆਂ ਦਾ ਛਿੜਕਾਵ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਉਪਰ ਰੋਕ ਲਗਾਈ ਜਾ ਸਕੇ।