ਵਾਸ਼ਿੰਗਟਨ ਡੀ.ਸੀ. : ਸਬ-ਵੇ ਸਟੇਸ਼ਨ ਧੂੰਏਂ ਨਾਲ ਭਰਿਆ, ਇੱਕ ਦੀ ਮੌਤ ਤੇ ਕਈ ਜ਼ਖ਼ਮੀ

smokeevacuation150113

ਵਾਸ਼ਿੰਗਟਨ ਡੀ.ਸੀ. ਦੇ ਇੱਕ ਸਬ-ਵੇ ਸਟੇਸ਼ਨ ਸੁਰੰਗ ਵਿੱਚ ਅਚਾਨਕ ਧੂੰਆਂ ਭਰ ਜਾਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਅਤੇ ਤਕਰੀਬਨ ਦਰਜਨ ਭਰ ਲੋਕ ਜ਼ਖ਼ਮੀ ਹੋ ਗਏ।
ਵਾਸ਼ਿੰਗਟਨ ਮੈਟਰੋਪੋਲਿਟਿਨ ਏਰੀਆ ਟਰਾਂਜ਼ਿਟ ਅਥਾਰਟੀ (WMATA)  ਨੇ ਇਸ ਗਲ ਦੀ ਪੁਸ਼ਟੀ ਕੀਤੀ ਹੈ ਅਤੇ ਇਹ ਹਾਦਸਾ ਐਲਐਨਫੈਂਟ ਪਲਾਜ਼ਾ ਦੇ ਇੱਕ ਸਬ-ਵੇ ਸਟੇਸ਼ਨ ਵਿੱਚ (ਉੱਥੋਂ ਦੇ ਸਮੇਂ ਮੁਤਾਬਕ ਸੋਮਵਾਰ) ਵਾਪਰਿਆ ਦੱਸਿਆ ਜਾਂਦਾ ਹੈ।
ਵਾਸ਼ਿੰਗਟਨ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਕਿਹਾ ਕਿ ਘੱਟੋ ਘੱਟ 84 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਨਾ੍ਹਂ ਦੇ ਨਾਲ ਹੀ ਇੱਕ ਫਾਇਰ ਫਾਈਟਰ ਵੀ ਜ਼ਖ਼ਮੀ ਹੋਇਆ ਹੈ। ਘੱਟੋ ਘੱਟ 200 ਲੋਕ ਉਸ ਜਗ੍ਹਾ ਤੇ ਹੋਣ ਦੀ ਸੰਭਾਵਨਾ ਮੰਨੀ ਗਈ ਹੈ। ਦੋ ਲੋਕਾਂ ਦੀ ਹਾਲਤ ਗੰਭੀਰ ਸੱਟਾਂ ਲੱਗਣ ਦਾ ਵੀ ਖਦਸ਼ਾ ਹੈ।