ਵਾਸ਼ਿੰਗਟਨ ਸਟੇਟ ਵਿਚ ਕਾਂਗਰਸ ਕਮੇਟੀ ਦਾ ਪੁਨਰ ਗਠਨ

IMG_1386
ਨਿਊਯਾਰਕ -ਇੰਡੀਅਨ ਨੈਸਨਲ ਓਵਰਸੀਜ਼ ਕਾਂਗਰਸ-ਪੰਜਾਬ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ( ਮੁੱਲਾਂਪੁਰ ) ਅਤੇ ਨਿਊ ਜਰਸੀ ਦੇ ਚੇਅਰਮੈਨ ਕਮਿੱਕਰ ਸਿੰਘ ਜੰਡੀ ਦਾ ਬੀਤੇ ਦਿਨ ਸਿਆਟਲ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।
IMG_1385
ਗੋਲਡਨ ਕਰੀ ਰੈਸਟੋਰੈਂਟ ਕੈਂਟ ਵਿਚ ਮੀਟਿੰਗ ਦੌਰਾਨ ਵਾਸ਼ਿੰਗਟਨ ਸਟੇਟ ਕਾਂਗਰਸ ਕਮੇਟੀ ਦਾ ਪੁਨਰ ਗਠਨ ਕੀਤਾ, ਜਿਸ ਵਿਚ ਦਵਿੰਦਰ ਸਿੰਘ ਢਿੱਲੋਂ ਦੇਵਤਵਾਲ ਨੂੰ ਪ੍ਰਧਾਨ, ਜਸਮਿੰਦਰ ਸਿੰਘ ਛੀਨਾ ਨੂੰ ਸੀਨੀਅਰ ਮੀਤ ਪ੍ਰਧਾਨ, ਬਹਾਦਰ ਸਿੰਘ ਗਿੱਲ ਚੇਅਰਮੈਨ, ਹਰਪਾਲ ਸਿੰਘ, ਮੁਰਾਦਪੁਰਾ, ਪਿੰਦਰ ਸਿੰਘ ਟਿਵਾਣਾ, ਪਵਿੱਤਰਪਾਲ ਸਿੰਘ ਪੂਰੇਵਾਲ, ਪਰਮਜੀਤ ਸਿੰਘ ਨੂੰ ਉਪ ਪ੍ਰਧਾਨ, ਗੁਰਜੀਤ ਸਿੰਘ ਜਨਰਲ ਸਕੱਤਰ, ਬਲਬੀਰ ਸਿੰਘ ਲਹਿਰਾ ਜਨਰਲ ਸਕੱਤਰ, ਕੁਲਦੀਪ ਸਿੰਘ ਬਿੱਟੂ ਖਜ਼ਾਨਚੀ ਅਤੇ ਜੋਧ ਸਿੰਘ ਗਰੇਵਾਲ, ਸਵਰਨ ਸਿੰਘ, ਰਛਪਾਲ ਸਿੰਘ, ਨਛੱਤਰ ਸਿੰਘ ਚੀਮਾ ਤੇ ਸੁਖਜਿੰਦਰ ਸਿੰਘ ਪੁਰੇਵਾਲ ਨੂੰ ਐਗਜ਼ੈਕਟਿਵ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਵਿਚ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਅਖ਼ੀਰ ਵਿਚ ਗੁਰਮੀਤ ਸਿੰਘ ਗਿੱਲ ਤੇ ਕਮਿੱਕਰ ਸਿੰਘ ਜੰਡੀ ਨੇ ਧੰਨਵਾਦੀ ਭਾਸ਼ਣ ਦਿੱਤਾ।

Install Punjabi Akhbar App

Install
×