156 ਸਾਲਾਂ ਤੋਂ ਲੋਕਾਂ ਦੀ ਸੇਵਾ ਵਿੱਚ ‘ਡੇਲੀ ਨਿਊਜ਼’ ਹੁਣ ਬੰਦ ਹੋਣ ਕਿਨਾਰੇ

(ਐਸ.ਬੀ.ਐਸ.) ਕੁਈਨਜ਼ਲੈਂਡ ਦੇ ਵਾਰਵਿਕ ਵਿੱਚੋ ਨਿਕਲਦਾ ਇਕਲੌਤਾ ਅਖ਼ਬਾਰ ਜੋ ਕਿ ਪਿੱਛਲੇ 156 ਸਾਲਾਂ ਤੋਂ ਲੋਕਾਂ ਦਾ ਚਹੇਤਾ ਬਣਿਆ ਹੋਇਆ ਹੈ, ਹੁਣ ਜੂਨ ਦੇ ਅੰਤ ਤੱਕ ਬੰਦ ਕਰ ਦਿੱਤਾ ਜਾਵੇਗਾ। ਅਜੌਕੇ ਕੰਪਿਊਟਰ ਅਤੇ ਇੰਟਰਨੈਟ ਦੇ ਯੁਗ ਦੇ ਚਲਦਿਆਂ ਦੇਸ਼ ਅੰਦਰ ਬਹੁਤ ਸਾਰੇ ਅਜਿਹੇ ਅਖ਼ਬਾਰ ਹਨ ਜੋ ਕਿ ਜਾਂ ਤਾਂ ਬੰਦ ਹੋ ਚੁਕੇ ਹਨ ਅਤੇ ਜਾਂ ਫੇਰ ‘ਡਿਜੀਟਲ’ ਫੋਰਮੈਟ ਵਿੱਚ ਆ ਚੁਕੇ ਹਨ। ਇਸੇ ਚਾਲ ਦੇ ਚਲਦਿਆਂ ਵਾਰਵਿਕ ਦਾ ਰੌਜ਼ਾਨਾ ਅਖ਼ਬਾਰ ਵੀ ਇਸ ਯੁਗ ਦੇ ਲਪੇਟੇ ਵਿੱਚ ਆ ਗਿਆ ਹੈ ਅਤੇ ਡੇਢ ਸੈਂਚਰੀ ਤੋਂ ਵੀ ਜ਼ਿਆਦਾ ਲੋਕਾਂ ਦੀ ਸੇਵਾ ਕਰਨ ਪਿੱਛੋਂ ਹੁਣ ਬੰਦ ਹੋਣ ਕਿਨਾਰੇ ਹੈ। ਇਸ ਅਖ਼ਬਾਰ ਦੀ ਸ਼ੁਰੂਆਤ ਬੇਸ਼ਕ 1919 ਵਿੱਚ ਹੋਈ ਸੀ ਜਦੋਂ ਕਿ 1864 ਤੋਂ ਚਲਦੇ ਵਾਰਵਿਕ ਆਰਗੁਜ਼ ਅਤੇ ਵਾਰਵਿਕ ਐਗਜ਼ਾਮੀਨਰ ਅਤੇ ਟਾਈਮਜ਼ ਨੂੰ ਇਕੱਠਾ ਕਰਕੇ ਵਾਰਵਿਕ ਡੇਲੀ ਨਿਊਜ਼ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ਕਾਰਨ ਅਖ਼ਬਾਰ ਦੇ ਮੁੱਖ ਸਰੋਤਾਂ (ਐਡਵਰਟੀਜ਼ਮੈਂਟ) ਵਿੱਚ ਕਮੀ ਨੂੰ ਦੱਸਿਆ ਜਾ ਰਿਹਾ ਹੈ।