ਭਾਰਤ-ਨਿਊਜ਼ੀਲੈਂਡ ਵਧਦੇ ਰਿਸ਼ਤੇ: ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦਾ ਨਿਊਜ਼ੀਲੈਂਡ ਦੇ ਵਿਚ ਭਰਵਾਂ ਸਵਾਗਤ

NZ PIC 30 April-2-Bਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਅੱਜ ਸਵੇਰੇ ਆਕਲੈਂਡ ਹਵਾਈ ਅੱਡੇ ਉਤੇ ਆਪਣੀ ਤਿੰਨ ਦਿਨਾਂ ਫੇਰੀ ਉਤੇ ਉਤਰੇ। ਗਵਰਨਰ ਹਾਊਸ ਆਕਲੈਂਡ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਦੇ ਗਵਰਨਰ ਜਨਰਲ ਸਰ ਜੈਰੀ ਮਾਟਾਪਾਏਰੇਅ ਸਮੇਤ ਨਿਊਜੀਲੈਂਡ ਦੇ ਆਲ੍ਹਾ ਅਧਿਕਾਰੀ ਇਸ ਮੌਕੇ ਮੌਜੂਦ ਸਨ। ਗਵਰਨਰ ਹਾਊਸ ਦੇ ਵਿਚ ਫੌਜ ਦੇ ਜਵਾਨਾਂ ਵੱਲੋਂ ਆਯੋਜਿਤ ਸਵਾਗਤੀ ਸਮਾਰੋਹ ਦੇ ਵਿਚ ਰਾਸ਼ਟਰੀ ਗਾਨ ਜਨ-ਮਨ-ਗਨ ਦੇ ਨਾਲ ਭਾਰਤੀ ਤਿਰੰਗਾ ਲਹਿਰਾਇਆ ਗਿਆ ਤੇ ਸਲਾਮੀ ਦਿੱਤੀ ਗਈ। ਸ੍ਰੀ ਪ੍ਰਣਬ ਮੁਖਰਜੀ ਨੇ ਤਿੰਨਾਂ ਸੇਨਾਵਾਂ ਦੇ 100 ਸਰਵਿਸਮੈਨ ਅਤੇ ਵੋਮੈਨਜ਼ ਦੇ ਸਮੂਹ ਦਾ ਆਨਰ ਗਾਰਡ ਮੁਆਇਨਾ ਵੀ ਕੀਤਾ। ਮਾਓਰੀ ਪਰੰਪਰਾ ਦੇ ਨਾਲ ਉਨ੍ਹਾਂ ਦਾ ਸਵਾਗਤ ਹਾਕਾ ਕਰਕੇ ਕੀਤਾ ਗਿਆ। ਰਾਇਲ ਨਿਊਜ਼ੀਲੈਂਡ ਨੇਵੀ ਬੈਂਡ ਨੇ ਇਸ ਮੌਕੇ ਸੰਗੀਤਕ ਵਾਤਾਵਰਣ ਬਣਾਇਆ।

NZ PIC 30 April-2 Aਪੰਜਾਬੀ ਮੀਡੀਆ ਦੀ ਹਾਜ਼ਰੀ ਲਾਉਂਦਿਆਂ ਅਦਾਰਾ ਕੂਕ ਸਮਾਚਾਰ ਤੋਂ ਮੈਡਮ ਕੁਲਵੰਤ ਕੌਰ ਵਿਸ਼ੇਸ਼ ਤੌਰ ‘ਤੇ ਇਸ ਸਮਾਰੋਹ ਵਿਚ ਪੁੱਜੇ।
ਉਨ੍ਹਾਂ ਦੇ ਨਾਲ ਭਾਰਤ ਦੇ ਖੇਤੀਬਾੜੀ ਮੰਤਰੀ ਸ੍ਰੀ ਸੰਜੀਵ ਬਾਲਿਅਨ ਅਤੇ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਹਨ। ਕੱਲ੍ਹ ਸ਼ਾਮ ਆਕਲੈਂਡ ਵਿਖੇ ਇਕ ਵੱਡੀ ਡਿਨਰ ਪਾਰਟੀ ਰੱਖੀ ਗਈ ਹੈ ਜਿਸ ਦੇ ਵਿਚ ਉਹ ਭਾਰਤੀ ਲੋਕਾਂ ਦੇ ਨਾਲ ਮਿਲਣੀ ਕਰਨਗੇ।

Install Punjabi Akhbar App

Install
×