‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ’ ਵਲੋਂ ਮਿਆਰੀ ਗਾਇਕੀ ਲਈ ਵਾਰਿਸ ਭਰਾਵਾਂ ਦਾ ਵਿਸ਼ੇਸ਼ ਸਨਮਾਨ 

news lasara 190904 varis bros in brisbane
(ਪ੍ਰਸਿੱਧ ਗਾਇਕ ਮਨਮੋਹਣ ਵਾਰਿਸ ਤੇ ਕਮਲ ਹੀਰ ਦਾ ਸਨਮਾਨ ਕਰਦੇ ਹੋਏ)

(ਬ੍ਰਿਸਬੇਨ 4 ਸਤੰਬਰ) ਬੀਤੇ ਢਾਈ ਦਹਾਕਿਆਂ ਤੋਂ ਪਰਿਵਾਰਿਕ ਤੇ ਉਸਾਰੂ ਗੀਤ ਤੇ ਸੰਗੀਤ ਨਾਲ ਪੰਜਾਬੀ ਸੱਭਿਆਚਾਰ ਨੂੰ ਸੰਸਾਰ ਭਰ ਵਿੱਚ ਪਹੁੰਚਾਣ ਵਾਲੇ ਪੰਜਾਬੀਆਂ ਦੇ ਮਾਣਮੱਤੇ ਪੰਜਾਬੀ ਗਾਇਕੀ ’ਚ ਵਿਰਸੇ ਦੇ ਵਾਰਿਸ ਵਜੋਂਜਾਣੇ ਜਾਂਦੇ ਵਾਰਿਸ ਭਰਾ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਜਿਨ੍ਹਾਂ ਦਾ ‘ਪੰਜਾਬੀ ਵਿਰਸਾ ਸ਼ੋਅ’ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਹੋਇਆ ਦੁਨੀਆਂ ਭਰ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਬੀਤੇ ਦਿਨੀਂ ਵਿਰਾਸਤਇੰਟਰਟੇਨਮੈਂਟ ਦੇ ਸੱਦੇ ‘ਤੇ ਵਾਰਿਸ ਭਰਾਵਾ ਦੀ ਤਿੱਕੜੀ ਸੰਗੀਤਕ ਦੌਰੇ ‘ਤੇ ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਪਹੁੰਚੀ। ਇਸ ਮੌਕੇ ‘ਤੇ ਪ੍ਰਸਿੱਧ ਗਾਇਕ ਮਨਮੋਹਣ ਵਾਰਿਸ, ਸੰਗਤਾਰ, ਕਮਲ ਹੀਰ ਦਾ ਮਿਆਰੀ ਤੇ ਸਮਾਜਨੂੰ ਸੇਧ ਦੇਣ ਵਾਲੀ ਗਾਇਕੀ ਰਾਹੀਂ ਪੰਜਾਬ ਦੀ ਜਵਾਨੀ ਤੇ ਕਿਸਾਨੀ, ਸਮਾਜਿਕ ਸਰੋਕਾਰਾਂ, ਪਰਿਵਾਰਿਕ ਰਿਸ਼ਤਿਆਂ, ਪੰਜਾਬੀਅਤ ਨਾਲ ਪਿਆਰ ਦੀ ਸਾਂਝ ਦਾ ਸੁਨੇਹਾ ਦਿੰਦੀ ਉਨ੍ਹਾਂ ਦੀ ਪੱਚੀ ਵਰ੍ਹਿਆਂ ਦੀ ਗਇਕੀ ਦੇ ਪੈਂਡੇ ਲਈ ‘ਬ੍ਰਿਸਬੇਨ ਪੰਜਾਬੀ ਪ੍ਰੈੱਸਕਲੱਬ’ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ, ਉੱਪ-ਪ੍ਰਧਾਨ ਜਗਜੀਤ ਸਿੰਘ ਖੋਸਾ, ਹਰਜੀਤ ਸਿੰਘ ਲਸਾੜਾ, ਹਰਪ੍ਰੀਤ ਸਿੰਘ ਕੋਹਲੀ, ਗੁਰਵਿੰਦਰ ਸਿੰਘ ਰੰਧਾਵਾ, ਹਰਮੀਤ ਸਿੰਘ ਅਤੇ ਹੋਰ ਪਤਵੰਤਿਆ ਵਲੋਂ ਵਿਸ਼ੇਸ਼ ਤੌਰ ਤੇ ਵਾਰਿਸ ਭਰਾਵਾਂ ਦਾਸਨਮਾਨ ਕੀਤਾ ਗਿਆ ਹੈ।

ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ ਨੇ ਅਜੋਕੇ ਨੌਜ਼ਵਾਨ ਗੀਤਕਾਰ ਤੇ ਗਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਗੀਤਾਂ ਵਿਚ ਪੰਜਾਬ ਦੀ ਅਸਲ ਤਸਵੀਰ ਪੇਸ਼ ਕਰਦਿਆਂਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ।

ਇਸ ਮੌਕੇ ਪ੍ਰਸਿੱਧ ਗਾਇਕ ਮਨਮੋਹਣ ਵਾਰਿਸ ਤੇ ਕਮਲ ਹੀਰ ਨੇ ਕਿਹਾ ਕਿ ਮਿਆਰੀ ਗੀਤ ਤੇ ਸੰਗੀਤ ਅੱਜ ਦੇ ਤੇਜ ਰਫਤਾਰ ਪਦਾਰਥਵਾਦੀ ਯੁੱਗ ਵਿੱਚ ਭਾਸ਼ਾ, ਪੁਰਾਤਨ ਸੱਭਿਆਚਾਰਕ ਵਿਰਾਸਤ ਤੇਸਮਾਜਿਕ ਕਦਰਾਂ-ਕੀਮਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਕੇ ਅਲੋਪ ਹੋ ਰਹੇ ਅਮੀਰ ਵਿਰਸੇ ਤੇ ਸੱਭਿਅਤਾ ਨੂੰ ਸੰਭਾਲਣ ਤੇ ਸਮਾਜ ਨੂੰ ਸੇਧਮਈ ਦਿਸ਼ਾਂ ਪ੍ਰਦਾਨ ਕਰਨ ਵਿੱਚ ਬਹੁਤ ਹੀ ਸਹਾਈ ਸਿੱਧ ਹੋ ਸਕਦੇ ਹਨ।

ਮਨਮੋਹਣ ਵਾਰਿਸ ਨੇ ਅੱਗੇ ਕਿਹਾ ਮਾਂ-ਬੋਲੀ ਦਾ ਭਵਿੱਖ ਬਹੁਤ ਸੁਨਹਿਰਾ ਹੈ, ਪ੍ਰਵਾਸੀ ਪੰਜਾਬੀਆਂ ਨੇ ਜਿੱਥੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦਿੱਤੀਆ ਉੱਥੇ ਮਾਂ-ਬੋਲੀ ਪੰਜਾਬੀ ਅਤੇ ਸੱਭਿਆਚਾਰ ਨੂੰ ਸੱਤ ਸਮੁੰਦਰਾਂ ਦੀ ਬੋਲੀ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਇਸ ਮੌਕੇ ‘ਤੇਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ, ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰਾ, ਫ਼ਤਿਹ ਪ੍ਰਤਾਪ ਸਿੰਘ, ਬਰਨਾਰਡ ਮਲਿਕ, ਪ੍ਰਣਾਮ ਸਿੰਘ ਹੇਅਰ, ਰਜਿੱਤ, ਵਿਜੇ ਗਰੇਵਾਲ ਤੇਮਨਮੋਹਣ ਸਿੰਘ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Install Punjabi Akhbar App

Install
×