ਜਿੱਤ ਦੇ ਦ੍ਰਿੜ੍ਹ ਸੰਕਲਪ ਦੀ ਅਦੁੱਤੀ ਮਿਸਾਲ ਹੈ ਜੰਗ ਸ਼੍ਰੀ ਮੁਕਤਸਰ ਸਾਹਿਬ

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੁਨੀਆਂ ਦੇ ਇਤਿਹਾਸ ਵਿੱਚੋਂ ਵਿਸ਼ੇਸ਼ ਵਿਲੱਖਣਤਾ ਰੱਖਦਾ ਹੈ। ਗੁਰੁ ਗੋਬਿੰਦ ਸਿੰਘ ਜੀ ਨੇ ਗ਼ਰੀਬ ਲਤਾੜੇ ਲੋਕਾਂ ਨੂੰ ਉਨਾਂ ਦੇ ਹੱਕ ਦਵਾਉਣ ਅਤੇ ਖਾਲਸੇ ਪੰਥ ਦੀ ਅਜਾਦ ਹਸਤੀ ਕਾਈਮ ਕਰਨ ਲਈ ਛੋਟੀਆਂ ਵੱਡੀਆ 14 ਜੰਗਾ ਲੱੜਈਆ। ਜਿੰਨ੍ਹਾ ਵਿੱਚ ਸਫਲਤਾ ਨੇ ਗੁਰੂ ਜੀ ਦੇ ਚਰਨ ਚੁੰਮੇ, ਉਨਾਂ ਜੰਗਾਂ ਵਿੱਚੋਂ ਇੱਕ ਵੱਡੀ ‘ਤੇ ਸਿੱਖ ਇਤਿਹਾਸ ਅੰਦਰ ਅਹਿਮ ਥਾਂ ਰੱਖਣ ਵਾਲੀ ਜੰਗ ਸ੍ਰੀ ਮੁਕਤਸਰ ਸਹਿਬ ਹੈ। ਜਿਸ ਨੂੰ ਖਿਦਰਾਣੇ ਦੀ ਢਾਬ ਵਾਲੀ ਜੰਗ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸੇ ਦਿਹਾੜੇ ਨੂੰ ਟੁੱਟੀ ਗੰਡਣਹਾਰ ਦਿਵਸ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਸ ਜੰਗ ਦੌਰਾਨ ਭਾਈ ਮਹਾਂ ਸਿੰਘ ਸਮੇਤ ਅਨੇਕਾ ਸਿੰਘ ਸ਼ਹੀਦ ਹੋ ਗਏ, ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਜਨਮ ਮਰਨ ਤੋਂ ਰਹਿਤ ਕਰ ਦਿੱਤਾ ਤਾਂ ਹੀ ਇਸ ਜਗ੍ਹਾ ਦਾ ਨਾਮ ਮੁਕਤਸਰ ਪੈ ਗਿਆ। ਇਸ ਦਿਹਾੜੇ ਉਪਰ ਮੱਚੇ ਘਮਸਾਨ ਦੇ ਯੁੱਧ ਅਤੇ ਗੁਰੂ ਜੀ ਦੀ ਹੋਈ ਸ਼ਾਨਦਾਰ ਜਿੱਤ ਦੇ ਵਿਲੱਖਣ ਇਤਿਹਾਸ ਉਪਰ ਸੰਖੇਪ ਝਾਤੀ ਮਾਰਦੇ ਹਾਂ। ਚੰਮਕੌਰ ਦੀ ਗੜ੍ਹੀ ਵਿੱਚੋਂ ਦੁਸ਼ਮਨਾ ਨੂੰ ਲੱਲਕਾਰ ਕੇ ਨਿਕਲੇ ਸਤਿਗੁਰੂ ਜੀ ਮਾਛੀਵਾੜੇ ਵਾਲੇ ਦੇ ਜੰਗਲਾ ਵਿੱਚੋਂ ਹੁੰਦੇ ਹੋਏ ਸੰਗਤਾਂ ਨੂੰ ਤਾਰਦੇ ਜਲਾਲ, ਭਗਤੇ, ਆਦਿ ਪਿੰਡਾਂ ਨੂੰ ਭਾਗ ਲਾ ਕੇ ਗੁਰੂ ਜੀ ਕੋਟ ਕਪੂਰੇ ਪਹੁੰਚੇ। ਇਹ ਥਾਂ ਇੱਕ ਢਾਬ ਦੇ ਵਿਚਾਕਾਰ ਉਚੇ ਧੋੜੇ ਉਪਰ ਸੀ, ਦੂਜੇ ਬੰਨੇ ਜਦੋਂ ਇਸ ਗੱਲ ਦਾ ਪਤਾ ਵਜ਼ੀਰ ਖਾਂ ਨੂੰ ਲੱਗਾ ਤਾਂ ਉਹ ਹੱਥਾ ਨੂੰ ਦੰਦੀਆਂ ਵੱਡਦਾ ਹੋਇਆ ਗੁਰੂ ਜੀ ਦਾ ਪਿਛਾ ਕਰਨ ਲੱਗਾ। ਜਦੋਂ ਗੁਰੂ ਸਹਿਬ ਜੀ ਨੂੰ ਪਤਾ ਲੱਗਾ ਕੇ ਵਜ਼ੀਰ ਖਾਂ ਆ ਰਿਹਾ ਹੈ, ਤਾਂ ਗੁਰੂ ਜੀ ਨੇ ਵਜ਼ੀਰ ਖਾਂ ਦੇ ਦੰਦ ਖੱਟੇ ਕਰਨ ਲਈ ਕੋਟ ਕਪੂਰੇ ਦੇ ਮਾਲਕ ਕਪੂਰੇ ਨੂੰ ਇਸ ਗੜੀ੍ਹ ਵਿੱਚ ਜੰਗ ਲੱੜਨ ਲਈ ਕਿਹਾ ਤਾਂ ਕਪੂਰਾ ਡੋਲ ਗਿਆ ਅਤੇ ਗੁਰੂ ਜੀ ਨੂੰ ਇੱਥੇ ਜੰਗ ਲੜਨ ਤੋ ਨਾਂਹ ਕਰ ਦਿੱਤੀ ਕਿ ਤੁਰਕ ਮਿੰਨੂ ਮਾਰ ਦੇਣਗੇ ਤਾਂ ਗੁਰੂ ਜੀ ਹੱਸ ਕੇ ਕਹਿਣ ਲੱਗੇ ਕਪੂਰਿਆਂ ਤੁਰਕਾਂ ਨੇ ਤੈਨੂੰ ਫੇਰ ਵੀ ਨਹੀਂ ਛੱਡਣਾ ਸਹਿਜ ਸਭਂਾਅ ਬਚਨ ਕਰ ਕਿ ਗੁਰੂ ਜੀ ਅਗਾਹ ਢਿਲਵਾਂ ਕਲਾਂ ਵੱਲੋਂ ਹੁੰਦੇ ਹੋਏ ਜੈਤੋ ਪਹੁੰਚੇ। ਏਥੈ ਗੁਰੂ ਜੀ ਨੂੰ ਪਤਾ ਲੱਗਾ ਕੇ ਸਰਹਿੰਦ ਦਾ ਨਵਾਬ ਸੂਬਾ ਫੌਜ ਲੈ ਕੇ ਸਾਡੇ ‘ਤੇ ਚੜਾਈ ਕਰ ਰਿਹਾ ਹੈ। ਚਾਰ ਪੰਜ ਦਿਨਾਂ ਤੱਕ ਪਹੁੰਚ ਜਾਵੇਗਾ। ਉਸ ਸਮੇਂ ਗੁਰੂ ਜੀ ਕੋਲ ਅਨੇਕਾ ਸਿੰਘ ਪਹੁੰਚ ਚੁੱਕੇ ਸਨ। ਕੁਝ ਗੁਰੂ ਜੀ ਦੀ ਫੌਜ ਵਿੱਚ ਤਨਖਾਈਏ ਫੌਜੀ ਵੀ ਭਰਤੀ ਕੀਤੇ ਗਏ। ਇਸ ਜਗ੍ਹਾਂ ਤੇ ਲੋਕਾਂ ਦੀ ਰਿਹਾਸ਼ੀ ਇਲਾਕਾ ਹੋਣ ਕਰਕੇ ਗੁਰੂ ਜੀ ਆਂਮ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ‘ਚ ਨਹੀਂ ਸਨ ਪਾਉਣਾ ਚਹੁੰਦੇ। ਗੁਰੂ ਜੀ ਅਗਾਂਹ ਸੁਨੀਆਰ, ਰਾਮੇਆਣੇ, ਤੋਂ ਅੱਗੇ ਖਿਦਰਾਣੇ ਵੱਲ ਚਲੇ ਗਏ।
ਆਪ ਜੀ ਦੀ ਨਿੱਜੀ ਦਲੀਲ ਸੀ ਕਿ ਖਿਦਰਾਣੇ ਕੋਲ ਖਾਲੀ ਪਈ ਢਾਬ ਦੇ ਕੰਡੇ ‘ਤੇ ਦੁਸ਼ਮਣਾਂ ਨਾਲ ਦੋ-ਦੋ ਹੱਥ ਕੀਤੇ ਜਾਣ ਇਸੇ ਢਾਬ ਦੇ ਕੰਡੇ ਉਪਰ ਸ੍ਰੀ ਅੰਨਦਪੁਰ ਸਾਹਿਬ ਦੇ ਘੇਰੇ ਦੌਰਾਨ ਕੁਝ ਸਿੰਘ ਬੇਦਾਵਾ ਲਿਖ ਕੇ ਚਲੇ ਗਏ ਸਨ। ਉਹ ਮਾਝੇ ਦੇ ਭਾਈ ਮਹਾਂ ਸਿੰਘ ਅਤੇ ਝਬਾਲ ਦੀ ਮਾਤਾ ਭਾਗ ਕੌਰ ਜੀ ਨਾਲ ਜਥੇ ਸਮੇਤ ਪੁੱਛਦੇ ਪਛਾਉਦੇ ਖਿਦਰਾਣੇ ਦੀ ਢਾਬ ‘ਤੇ ਗੁਰੂ ਜੀ ਨੂੰ ਆਣ ਮਿਲੇ ਦੂਜੇ ਬੰਨੇ ਵਜ਼ੀਰ ਖਾਂ ਆਪਣੇ ਲਾਮ ਲੱਸ਼ਕਰ ਨਾਲ ਢਾਬ ਤੋਂ ਦੋ ਕੋਹ ਤੇ ਆਹ ਰਿਹਾ ਸੀ ਤਾਂ ਸਿੰਘਾਂ ਨੇ ਜੰਗ ਦੀ ਵਿਓਂਤ ਬੰਦੀ ਕਰਦੇ ਹੋਏ ਢਾਬ ਕਿਨਾਰੇ ਬੇਰੀਆਂ ਦੇ ਦੱਰਖ਼ਤਾਂ ਉਪਰ ਚਾਦਰਾਂ ਆਦਿ ਪਾ ਦਿੱਤੀਆਂ। ਦੂਰ ਤੋਂ ਇਹ ਭੁਲੇਖਾ ਪੈ ਸਕੇ ਕਿ ਖਾਲਸੇ ਦੀ ਬਹੁਤ ਸਾਰੀ ਫ਼ੌਜ ਤੰਬੂਆਂ ਵਿੱਚ ਉਤਰੀ ਹੈ। ਇਨ੍ਹੇ ਨੂੰ ਵਜ਼ੀਰ ਖਾਂ ਦੀ ਫ਼ੌਜ ਵੀ ਪਹੁੰਚ ਗਈ। ਪਹੁੰਚ ਦਿਆਂ ਸਾਰ ਈ ਘਮਸਾਨ ਦੀ ਜੰਗ ਸ਼ੁਰੂ ਹੋਈ। ਸਿੱਖ ਬੜੀ ਦਲੇਰੀ ਨਾਲ ਵੈਰੀਆਂ ਤੇ ਭੁਖੇ ਸ਼ੇਰਾਂ ਵਾਂਗਰਾਂ ਟੁੱਟ ਪਏ ਗੁਰੂ ਸਾਹਿਬ ਜੀ ਵੀ ਉੱਚੀ ਟਿੱਬੀ ਤੇ ਖੜੇ ਵੈਰੀਆਂ ‘ਤੇ ਤੀਰਾਂ ਦੀਆਂ ਬੁਸ਼ਾੜਾ ਕਰਦੇ ਆਹੂ ਲਾਈ ਜਾਂਦੇ ਸਨ। ਸ਼ਾਹੀ ਫੌਜਾਂ ਤੀਰਾਂ ਦੀ ਵਰਖਾਂ ਅਤੇ ਸਿੰਘਾ ਦੀ ਦਹਾੜ ਅੱਗੇ ਟਿੱਕ ਨਾ ਸਕੀਆਂ ਕੁਝ ਤੁਰਕ ਜੰਗ ਦੌਰਾਨ ਮਾਰੇ ਗਏ। ਬਾਕੀ ਗੁਰੂ ਜੀ ਅਤੇ ਮਝੈਲ, ਸਿੰਘਾ ਦੀ ਫ਼ੌਜ ਤੋਂ ਡਰਦੇ ਅੱਡੀਆਂ ਨੂੰ ਥੁੱਕ ਲਾ ਗਏ। ਵੇਖਦਿਆ ਵੇਖਦਿਆ ਮੈਦਾਨ ਖਾਲੀ ਹੋ ਗਿਆ ਫਿਰ ਦਸ਼ਮੇਸ਼ ਪਿਤਾ ਜੀ ਰਣ ਭੂਮੀ ਦਾ ਜਾਇਜਾ ਲੈਣ ਲੱਗੇ। ਚੱਲਦਿਆਂ ਚੱਲਦਿਆਂ ਗੁਰੂ ਜੀ ਮਝੈਲਾਂ ਦੀ ਖਾਲਸਾਈ ਫ਼ੌਜ ਦੇ ਮੋਰਚਿਆ ਵਿੱਚ ਪਹੁੰਚੇ। ਜਿੱਥੇ ਮਾਝੇ ਦੇ ਮਝੈਲ ਜਾਂ ਤਾਂ ਫੱਟੜ ਪਏ ਸਨ ਅਤੇ ਜਾਂ ਸ਼ਹੀਦ ਹੋ ਚੁੱਕੇ ਸਨ। ਦਇਆ ਦੇ ਸਾਗਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਜੂਰੀਏ ਨਾਲ ਧਰਤੀ ਉਪਰ ਪਏ ਸੂਰਮਿਆਂ ਦੇ ਮੁੱਖ ਪੂੰਝੇ, ਅਥਾਹ ਪਿਆਰ ਕੀਤਾ, ਵਰ ਦਿੱਤੇ ਕਿਹਾ ਕਿ ਇਹ ਮੇਰਾ ਦੱਸ ਹਜਾਰੀ ਸੂਰਮਾ ਹੈ, ਅੱਗਲੇ ਸਿੰਘ ਕੋਲ ਜਾਂਦੇ ਹਨ ਤਾਂ ਕਹਿੰਦੇ ਹਨ ਇਹ ਮੇਰਾ ਵੀਹ ਹਜਾਰੀ ਸੂਰਮਾਂ ਹੈ। ਕਿਸੇ ਨੂੰ ਤੀਹ ਹਜਾਰੀ ਸੂਰਮਾਂ ਆਖਦੇ ਹਨ, ‘ਤੇ ਕਿਸੇ ਨੂੰ ਚਾਲੀ ਅਤੇ ਕਈਆਂ ਨੂੰ ਤਾਂ ਕਹਿੰਦੇ ਹਨ ਇਹ ਮੇਰਾ ਪ੍ਰਾਨਾ ਤੋਂ ਪਿਆਰਾ ਸਿੱਖ ਹੈ। ਜਦੋਂ ਦਸ਼ਮੇਸ਼ ਪਿਤਾ ਜੀ ਦੀ ਸਵੱਲੀ ਨਿਗ੍ਹਾ ਭਾਈ ਮਹਾਂ ਸਿੰਘ ‘ਤੇ ਪਈ ਤਾਂ ਭਾਈ ਮਹਾਂ ਸਿੰਘ ਅਜੇ ਸਹਿਕਦੇ ਸਨ. ਤਾਂ ਗੁਰੂ ਜੀ ਨੇ ਭਾਈ ਸਾਹਿਬ ਜੀ ਦਾ ਮੁੱਖ ਸਾਫ ਕੀਤਾ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੀ ਗੋਦ ਵਿੱਚ ਟਿਕਾਇਆ, ਜਦੋਂ ਭਾਈ ਮਹਾਂ ਸਿੰਘ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਆਪਣਾ ਸੀਸ ਚੋਜੀ ਪ੍ਰੀਤਮ ਦੀ ਗੋਦ ਵਿੱਚ ਟਿਕਿਆ ਵੇਖ ਕੇ ਗੱਦ-ਗੱਦ ਹੋ ਗਏ। ਗੁਰੂ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ ਬੜੇ ਹੀ ਪਿਆਰ ਨਾਲ ਕਿਹਾ ਕੇ ਮਹਾਂ ਸਿੰਘ ਮੰਗ ਲਵੋ ਜੋ ਵੀ ਚਾਹੁੰਦੇ ਹੋ ਤਾਂ ਭਾਈ ਮਹਾਂ ਸਿੰਘ ਜੀ ਕਹਿੰਦੇ ਹਨ। ਅੰਤਮ ਵੇਲੇ ਆਪ ਜੀ ਦੇ ਦਰਸ਼ਨ ਹੋ ਗਏ ਹੋਰ ਕੋਈ ਲਾਲਸਾ ਨਹੀਂ ਬਚੀ ਪਾਤਸ਼ਾਹ, ਫਿਰ ਦੁਬਾਰਾ ਗੁਰੂ ਜੀ ਵਲੋਂ ਕਿਹਾ ਮਹਾਂ ਸਿੰਘ ਕੁਝ ਮੰਗ ਲਵੋ ਸਾਡੀ ਖੁਸ਼ੀ ਇਸ ‘ਚ ਹੈ । ਫਿਰ ਭਾਈ ਮਹਾਂ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਜੇਕਰ ਆਪ ਤਰੁੱਠੇ ਹੋ ਮਿਹਰਾਂ ਦੇ ਘਰ ਵਿੱਚ ਆਏ ਹੋ ਤਾਂ ਗੁਰੂ ਸਾਹਿਬ ਇੱਕ ਬਹੌੜੀ ਕਰੋ ਆਪ ਬਖਸ਼ ਲਵੋ। ਜਿਹੜੇ ਸਿੰਘ ਆਪ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਉਹ ਬੇਦਾਵਾ ਪਾੜ ਦਿਓ, ਤਾਂ ਗੁਰੂ ਜੀ ਝੱਟ ਆਪਣੇ ਕੰਮਰਕੱਸੇ ਵਿੱਚੋਂ ਉਹ ਕਾਗਜ ਦਾ ਟੁਕੜਾ ਕੱਢਿਆ ਅਤੇ ਪਾੜ ਦਿੱਤਾ ਨਾਲ ਹੀ ਕਿਹਾ ਕਿ ਤੁਸੀਂ ਬਾਕੀ ਸਿੰਘਾ ਦੀ ਰੱਖ ਲਈ ਨਾਲ ਹੀ ਕਿਹਾ ਧੰਨ ਸਿੱਖੀ, ਧੰਨ ਖਾਲਸਾ, ਜਦੋ ਬੇਦਾਵਾ ਪਾਟਿਆ ਵੇਖਿਆ, ਤਾਂ ਭਾਈ ਮਹਾਂ ਸਿੰਘ ਜੀ ਗੁਰੂ ਜੀ ਵੱਲ ਇੱਕ ਟੁੱਕ ਵੇਖੀ ਜਾਂਦੇ ਹਨ। ਗਲਾ ਪਾਣੀ ਨਾਲ ਭਰ ਗਿਆ ਕੁਝ ਬੋਲਣਾ ਚਾਹੁੰਦੇ ਸਨ ਪਰ ਬੋਲਿਆ ਨਹੀਂ ਜਾਂਦਾ। ਉਨਾਂ ਦੀਆਂ ਅੱਖਾਂ ਵਿੱਚੋਂ ਖੁੱਸ਼ੀ ਦੇ ਅੱਥਰੂ ਸ਼ੱਮ-ਸ਼ੱਮ ਵਹਿਣ ਲੱਗੇ, ਫਿਰ ਮਹਾਂ ਸਿੰਘ ਜੀ ਨੇ ਲੱਮਾ ਸਾਰਾ ਸਾਹ ਲਿਆ ਤਾਂ ਪ੍ਰਾਨਾਂ ਵਿੱਚੋਂ ਪੰਖੇਰੂ ਉਡ ਕੇ ਸੱਚਖੰਡ ਪਹੁੰਚ ਗਏ। ਅੱਗੇ ਗੁਰੂ ਜੀ ਨੇ ਮਾਈ ਭਾਗੋ ਜੀ ਨੂੰ ਵੇਖਿਆ ਅਤੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ। ਸਾਰੀ ਬੇਦਾਵਾ ਪਾੜਨ ਵਾਲੀ ਵਿਥਿਆ ਦੱਸੀ ਮਾਈ ਜੀ ਦਾ ਲੂੰ-ਲੂੰ ਖਿੜ ਗਿਆ ਇਸ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦਾਂ ਦੇ ਸਰੀਰਾਂ ਨੂੰ ਇੱਕ ਜੱਗ੍ਹਾ ਇਕੱਠਾ ਕਰ ਕਿ ਸਸਕਾਰ ਕੀਤਾ।
ਜਿਸ ਜਗ੍ਹਾ ‘ਤੇ ਅੱਜ ਗੁਰੂ ਘਰ ਸੁਸ਼ੋਭਿਤ ਹਨ। ਜੰਗ ਵਾਲੀ ਥਾਂ ‘ਤੇ ਵੀ ਗੁਰਦਵਾਰਾ ਸਾਹਿਬ ਮਜੂਦ ਹੈ। ਇਸ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ‘ਤੇ ਜਿੱਥੇ ਸੰਗਤਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੀਆਂ ਹਨ। ਉੱਥੇ ਹੀ ਬਣੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਦਰਸ਼ਨ ਕਰ ਤਨ ਅਤੇ ਮਨ ਦੇ ਰੋਗਾਂ ਤੋਂ ਵੀ ਛੁਟਕਾਰਾ ਪਾਉਦੀਆਂ ਹਨ। ਟੁੱਟੀ ਗੰਡਣ ਹਾਰ ਅਤੇ ਜੰਗ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦਾਂ ਦੀ ਲਸਾਨੀ ਕੁਰਬਾਨੀ ਨੂੰ ਕੌਮ ਰਹਿੰਦੀ ਦੁਨੀਆਂ ਤੱਕ ਅਕੀਕਦ ਦੇ ਫੁੱਲ ਭੇਟ ਅਤੇ ਹਮੇਸ਼ਾਂ ਸਿਜਦਾ ਕਰਦੀ ਰਹੇਗੀ

(ਨਿਸ਼ਾਨ ਸਿੰਘ ਮੂਸੇ) +91 98767 30001

Install Punjabi Akhbar App

Install
×