ਨਿਊਜ਼ੀਲੈਂਡ ‘ਚ ਵਾਕਾਟਾਨੀ ਸ਼ਹਿਰ ਨੇੜੇ ਛੋਟੇ ਸ਼ਿੱਪ ਨੂੰ ਲੱਗੀ ਅੱਗ-ਮੁਸਾਫਿਰਾਂ ਨੇ ਪਾਣੀ ਵਿਚ ਛਾਲਾਂ ਮਾਰ ਕੀਤਾ ਬਚਾਅ

NZ PIC 18 Jan-1ਅੱਜ ਸ਼ਾਮ ਨਿਊਜ਼ੀਲੈਂਡ ਦੇ ਈਸਟਰਨ ਬੇਅ ਆਫ ਪਲੈਂਟੀ ਖੇਤਰ ਦੇ ਨੇੜੇ ਵਸੇ ਸ਼ਹਿਰ ਵਾਕਾਟੀਨੀ ਲਾਗਲੇ ਸਮੁੰਦਰ ਦੇ ਵਿਚ ਇਕ ਫੇਰੀ (ਛੋਟਾ ਸ਼ਿੱਪ)  ਮੋਟਰ ਨੂੰ ਅੱਗ ਲੱਗ ਜਾਣ ਕਾਰਨ ਅੱਗ ਦੀਆਂ ਲਪਟਾਂ ਵਿਚ ਬਦਲ ਗਿਆ। ਇਸ ਸ਼ਿੱਪ ਦੇ ਮੁਸਾਫਿਰ ਵਾਈਟ ਆਈਲੈਂਡ ਵੋਲਕਾਨੋ ਵੇਖ ਕੇ ਵਾਪਿਸ ਪਰਤ ਰਹੇ ਸਨ।  ਮੁਸਾਫਿਰਾਂ ਨੇ ਆਪਣਾ ਬਚਾਅ ਕਰਦਿਆਂ ਰਬੜ ਦੇ ਟਾਇਰਾਂ ਦਾ ਸਹਾਰਾ ਲਿਆ ਅਤੇ ਰੱਸਿਆਂ ਨੂੰ ਫੜ ਕੇ ਪਾਣੀ ਦੇ ਵਿਚ ਛਾਲਾਂ ਮਾਰੀਆਂ। ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ 53 ਮੁਸਾਫਿਰ ਸਵਾਰ ਸਨ ਅਤੇ 7 ਸ਼ਿੱਪ ਦੇ ਅਮਲੇ ਦੇ ਮੈਂਬਰ ਸਨ। ਫੇਰੀ ਦੀ ਲੰਬਾਈ 213 ਮੀਟਰ ਸੀ। ਥੋੜੇ ਸਮੇਂ ਬਾਅਦ ਹੀ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਵੇਖੀਆਂ ਜਾਣ ਲੱਗੀਆਂ। ਬੜੇ ਤਰੀਕੇ ਦੈ ਨਾਲ ਬਚਾਅ ਕਾਰਜ ਕਰਦਿਆਂ ਸਾਰੇ ਮੁਸਾਫਿਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਚਾਰ ਮੁਸਾਫਿਰ ਫੱਟੜ ਹੋਏ ਵੀ ਦੱਸੇ ਜਾਂਦੇ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks