ਸੇਵਾਮੁਕਤ ਜਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਫੂਲਕਾ ਨਹੀਂ ਰਹੇ

ਬਠਿੰਡਾ- ਬਠਿੰਡਾ ਦੀ ਪ੍ਰਸਿੱਧ ਹਸਤੀ, ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਸ੍ਰ: ਵਾਹਿਗੁਰੂ ਪਾਲ ਸਿੰਘ ਫੂਲਕਾ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ। ਲੋਕ ਸੰਪਰਕ ਵਿਭਾਗ ਵਿੱਚ ਲੰਬਾ ਸਮਾਂ ਨੌਕਰੀ ਕਰਦਿਆਂ ਉਹ ਰਾਮਪੁਰਾ, ਬਠਿੰਡਾ, ਮਾਨਸਾ, ਮੋਗਾ, ਬਰਨਾਲਾ ਆਦਿ ਵਿਖੇ ਏ ਪੀ ਆਰ ਓ ਰਹਿਣ ਉਪਰੰਤ ਬਠਿੰਡਾ ਤੋਂ ਬਤੌਰ ਜਿਲ੍ਹਾ ਲੋਕ ਸੰਪਰਕ ਅਫ਼ਸਰ ਸੇਵਾਮੁਕਤ ਹੋ ਗਏ ਸਨ। ਇਸ ਉਪਰੰਤ ਉਹ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਵਿਖੇ ਲੋਕ ਸੰਪਰਕ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਸਨ। ਅਚਾਨਕ ਪਿਆ ਦਿਲ ਦਾ ਦੌਰਾ ਉਹਨਾਂ ਲਈ ਜਾਨ ਲੇਵਾ ਸਾਬਤ ਹੋਇਆ।
ਜਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦੇ ਜੰਮਪਲ ਸ੍ਰ: ਵਾਹਿਗੁਰੂਪਾਲ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਸ੍ਰ: ਐੱਚ ਐੱਚ ਫੂਲਕਾ ਦੇ ਭਰਾਤਾ ਸਨ। ਉਹ ਆਪਣੇ ਪਿੱਛੇ ਸੇਵਾਮੁਕਤ ਅਧਿਆਪਕਾ ਪਤਨੀ, ਦੋ ਪੁੱਤਰਾਂ ਪ੍ਰੀਤਕਮਲ ਸਿੰਘ ਫੂਲਕਾ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਸੰਦੀਪ ਕਮਲ ਸਿੰਘ ਕੈਨੇਡਾ ਅਤੇ ਪੁੱਤਰੀ ਵਨੀਤ ਕੌਰ ਯੂ ਐੱਸ ਏ ਸਮੇਤ ਹਸਦਾ ਵਸਦਾ ਪਰਿਵਾਰ ਛੱਡ ਗਏ ਹਨ। ਉਹਨਾਂ ਦਾ ਅੰਤਮ ਸਸਕਾਰ 21 ਦਸੰਬਰ ਨੂੰ ਬਠਿੰਡਾ ਵਿਖੇ ਹੋਵੇਗਾ।

Install Punjabi Akhbar App

Install
×