ਪੱਛਮੀ-ਆਸਟ੍ਰੇਲੀਆ ਦੇ ਬਾਰਡਰ ਕੁਈਨਜ਼ਲੈਂਡ ਨਾਲੋਂ ਅੱਜ ਅੱਧੀ ਰਾਤ ਤੋਂ ਬੰਦ

(ਦ ਏਜ ਮੁਤਾਬਿਕ) ਪੱਛਮੀ-ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਅਹਿਮ ਐਲਾਨਨਾਮੇ ਵਿੱਚ ਦੱਸਿਆ ਹੈ ਕਿ ਅੱਜ (ਸ਼ੁੱਕਰਵਾਰ) ਦੀ ਅੱਧੀ ਰਾਤ ਤੋਂ ਪ੍ਰਾਂਤ ਦੀਆਂ ਸੀਮਾਵਾਂ ਕੁਈਨਜ਼ਲੈਂਡ ਨਾਲ ਬੰਦ ਕਰ ਦਿੱਤੀਆਂ ਜਾ ਰਹੀਆਂ ਹਨ ਅਤੇ ਕੁਈਨਜ਼ਲੈਂਡ ਤੋਂ ਆਉਣ ਵਾਲੇ ਸਿਰਫ ਉਹੀ ਯਾਤਰੀ ਪੱਛਮੀ-ਆਸਟ੍ਰੇਲੀਆ ਅੰਦਰ ਆ ਸਕਣਗੇ ਜਿਨ੍ਹਾਂ ਕੋਲ ਕਿ ਵਾਜਿਬ ਪਰਮਿਟ ਜਾਂ ਛੋਟਾਂ ਦੇ ਕਾਗਜ਼-ਪੱਤਰ ਹੋਣਗੇ ਅਤੇ ਉਨ੍ਹਾਂ ਨੂੰ ਵੀ 14 ਦਿਨਾਂ ਵਾਸਤੇ ਲਾਜ਼ਮੀ ਤੌਰ ਤੇ ਕੁਆਰਨਟੀਨ ਹੋਣਾ ਪਵੇਗਾ। ਜਨਵਰੀ 2 ਤਾਰੀਖ ਤੋਂ ਜਿਹੜੇ ਯਾਤਰੀ ਕੁਈਨਜ਼ਲੈਂਡ ਵਿੱਚ ਰਹੇ ਅਤੇ ਉਨ੍ਹਾਂ ਨੇ ਦੋ ਹਫ਼ਤਿਆਂ ਦਾ ਕੁਆਰਨਟੀਨ ਵੀ ਨਹੀਂ ਕੀਤਾ ਅਤੇ ਉਹ ਪੱਛਮੀ-ਆਸਟ੍ਰੇਲੀਆ ਆ ਚੁਕੇ ਹਨ ਤਾਂ ਉਨ੍ਹਾਂ ਲਈ ਵੀ ਤਾਕੀਦ ਹੈ ਕਿ ਉਹ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਜੇਕਰ ਉਨ੍ਹਾਂ ਨੂੰ ਕੋਈ ਬਦਲਦੇ ਸਰੀਰਿਕ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਮੈਡੀਕਲ ਟੀਮ ਨੂੰ ਸੰਪਰਕ ਕਰਨ। ਪੱਛਮੀ ਆਸਟ੍ਰੇਲੀਆਈ ਨਿਵਾਸੀਆਂ ਦੇ ਨਾਲ ਨਾਲ ਅਜਿਹੇ ਲੋਕ ਜਿਹੜੇ ਕਿ ਸਰਕਾਰੀ ਅਧਿਕਾਰੀ ਹਨ, ਮੌਜੂਦਾ ਸਮੇਂ ਅੰਦਰ ਮਿਲਟਰੀ ਵਿੱਚ ਹਨ ਅਤੇ ਡਿਊਟੀ ਤੇ ਹਨ, ਫਰੇਟ ਵਰਕਰਜ਼ ਹਨ ਅਤੇ ਜਾਂ ਫੇਰ ਕਿਸੇ ਹਮਦਰਦੀ ਦੇ ਪੱਖ ਨਾਲ ਪੱਛਮੀ ਆਸਟ੍ਰੇਲੀਆ ਵਿੱਚ ਆਉਣਾ ਚਾਹ ਰਹੇ ਹਨ ਤਾਂ ਉਨ੍ਹਾਂ ਪ੍ਰਤੀ ਛੋਟਾਂ ਉਪਰ ਗੌਰ ਕੀਤਾ ਜਾ ਸਕਦਾ ਹੈ ਪਰੰਤੂ ਮੌਜੂਦਾ ਸਮੇਂ ਅੰਦਰ ਉਹੀ ਨਿਯਮ ਲਾਗੂ ਰਹਿਣਗੇ ਜੋ ਕਿ ਬੀਤੇ ਸਾਲ ਮਾਰਚ ਦੇ ਮਹੀਨੇ ਵਿੱਚ ਲਾਗੂ ਕੀਤੇ ਗਏ ਸਨ।

Install Punjabi Akhbar App

Install
×