ਪੱਛਮੀ ਆਸਟ੍ਰੇਲੀਆਈ ਸਰਕਾਰ ਬਾਰਡਰਾਂ ਨੂੰ ਖੋਲ੍ਹਣ ਲਈ 90% ਵੈਕਸੀਨੇਸ਼ਨ ਵਾਲੇ ਟੀਚੇ ਤੇ ਬਾ-ਜ਼ਿੱਦ

ਪ੍ਰੀਮੀਅਰ ਮਾਰਕ ਮੈਕਗੋਵਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਰਾਜ ਦੇ ਬਾਰਡਰਾਂ ਨੂੰ ਖੋਲ੍ਹਣ ਲਈ 90% ਵੈਕਸੀਨੇਸ਼ਨ ਦੇ ਟੀਚੇ ਉਪਰ ਕਾਇਮ ਹਨ ਅਤੇ ਜਦੋਂ ਤੱਕ 12 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਕਰੋਨਾ ਤੋਂ ਬਚਾਉ ਵਾਲੀਆਂ ਵੈਕਸੀਨੇਸ਼ਨ ਦੀਆਂ ਪੂਰਨ ਡੋਜ਼ਾਂ ਨਹੀਂ ਦੇ ਦਿੱਤੀਆਂ ਜਾਂਦੀਆਂ, ਰਾਜ ਦੇ ਬਾਰਡਰ ਬੰਦ ਹੀ ਰਹਿਣਗੇ ਅਤੇ ਪਾਬੰਧੀਆਂ ਲਾਗੂ ਰਹਿਣਗੀਆਂ। ਇਸ ਟੀਚੇ ਦੀ ਪੂਰਤੀ ਲਈ ਉਨ੍ਹਾਂ ਨੇ ਜਨਵਰੀ 2022 ਅਤੇ ਜਾਂ ਫੇਰ ਫਰਵਰੀ 2022 ਦੇ ਮੁੱਢਲੇ ਦਿਨਾਂ ਲਈ ਅਨੁਮਾਨ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਨਤਕ ਭਲਾਈ ਲਈ ਹੀ ਉਕਤ ਫੈਸਲਾ ਲਿਆ ਗਿਆ ਹੈ ਅਤੇ ਇਸ ਫੈਸਲੇ ਵਿੱਚ ਰਾਜ ਦੀ ਜਨਤਾ ਉਨ੍ਹਾਂ ਦਾ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਇਸ ਵਾਸਤੇ ਉਹ ਹਰ ਇੱਕ ਦੇ ਧਨਵਾਦੀ ਹਨ।

Install Punjabi Akhbar App

Install
×