ਪੱਛਮੀ ਆਸਟ੍ਰੇਲੀਆ ਦੇ ਬਾਰਡਰ ਰਹਿਣਗੇ ਬੰਦ, ਕੁਈਨਜ਼ਲੈਂਡ ਵੀ ਅਜਿਹਾ ਹੀ ਸੋਚ ਰਿਹਾ

(ਪੱਛਮੀ ਆਸਟ੍ਰੇਲੀਆਈ ਮੁਖ ਸਿਹਤ ਅਧਿਕਾਰੀ ਐਂਡੀ ਰਾਬਰਟਸਨ (inset))

(ਐਸ.ਬੀ.ਐਸ.) ਆਸਟ੍ਰੇਲੀਆਈ ਮੈਡੀਕਲ ਐਸੋਸਿਏਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪੱਛਮੀ ਆਸਟ੍ਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਰਾਜ ਸਰਕਾਰ ਨੂੰ ਹਾਲੇ ਰਾਜ ਦੀਆਂ ਸੀਮਾਵਾਂ ਉਦੋਂ ਤੱਕ ਨਾ ਖੋਲ੍ਹਣ ਦੀ ਸਲਾਹ ਦਿੱਤੀ ਹੈ ਜਦੋਂ ਤੱਕ ਕਿ ਵਿਕਟੋਰੀਆ ਦੇ ਮਾਮਲੇ ਸ਼ਾਂਤ ਨਹੀਂ ਹੋ ਜਾਂਦੇ ਅਤੇ ਇਹ ਵੀ ਕਿਹਾ ਹੈ ਕਿ ਕੁਈਨਜ਼ਲੈਂਡ ਰਾਜ ਸਰਕਾਰ ਵੀ ਅਜਿਹਾ ਹੀ ਸੋਚਦੀ ਹੈ ਅਤੇ ਹਾਲ ਦੀ ਘੜੀ ਰਾਜ ਦੀਆਂ ਸੀਮਾਵਾਂ ਨੂੰ ਬੰਦ ਰੱਖਣ ਵਿੱਚ ਹੀ ਭਲਾਈ ਸਮਝਦੀ ਹੈ। ਇਸ ਵੇਲੇ ਵਿਕਟੋਰੀਆ ਅੰਦਰ 288 ਚਲੰਤ ਕਰੋਨਾ ਦੇ ਮਾਮਲੇ ਹਨ ਅਤੇ ਇਨ੍ਹਾਂ ਵਿੱਚੋਂ 271 ਕਮਿਊਨਿਟੀ ਟਰਾਂਸਮਿਸ਼ਨ ਦੇ ਤੌਰ ਤੇ ਦਰਜ ਹਨ। ਪੱਛਮੀ ਆਸਟ੍ਰੇਲੀਆਈ ਮੁਖ ਸਿਹਤ ਅਧਿਕਾਰੀ ਐਂਡੀ ਰਾਬਰਟਸਨ ਅਨੁਸਾਰ ਰਾਜ ਦੀਆਂ ਸੀਮਾਵਾਂ ਖੋਲ੍ਹਣ ਤੋਂ ਪਹਿਲਾਂ ਵਿਕਟੋਰੀਆ ਦੀ ਸਥਿਤੀ ਉਪਰ ਕਾਬੂ ਆਉਣਾ ਬਹੁਤ ਜ਼ਰੂਰੀ ਹੈ। ਵੈਸੇ ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਰਾਜ ਸਰਕਾਰ ਨੇ ਅੱਜ ਦੁਪਹਿਰ ਤੱਕ ਸਥਿਤੀ ਸਪਸ਼ਟ ਕਰਨ ਦਾ ਐਲਾਨ ਕੀਤਾ ਹੋਇਆ ਹੈ।