ਪੱਛਮੀ ਆਸਟ੍ਰੇਲੀਆ ਅੰਦਰ ਲਗਾਇਆ ਗਿਆ ਲਾਕਡਾਊਨ ਹੋ ਰਿਹਾ ਅੱਜ ਸ਼ਾਮ ਤੋਂ ਖ਼ਤਮ -5ਵੇਂ ਦਿਨ ਵੀ ਰਾਜ ਅੰਦਰ ਕੋਈ ਨਵਾਂ ਮਾਮਲਾ ਦਰਜ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਅੰਦਰ ਲਗਾਤਾਰ 5ਵੇਂ ਦਿਨ ਵੀ ਕੋਈ ਕਰੋਨਾ ਦਾ ਸਥਾਨਕ ਮਾਮਲਾ ਦਰਜ ਨਾ ਹੋਣ ਕਾਰਨ ਸਥਿਤੀਆਂ ਕਾਬੂ ਹੇਠ ਹੀ ਸਮਝੀਆਂ ਜਾ ਰਹੀਆਂ ਹਨ ਅਤੇ ਇਸ ਵਾਸਤੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਅੱਜ ਸ਼ਾਮ 6 ਵਜੇ ਤੋਂ ਲਗਾਇਆ ਗਿਆ ਲਾਕਡਾਊਨ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯੂ.ਕੇ. ਵੇਰੀਐਂਟ ਵਾਲੇ ਮਾਲਮੇ ਤੋਂ ਬਾਅਦ ਰਾਜ ਦੇ ਤਿੰਨ ਖੇਤਰਾਂ ਵਿੱਚ ਬੀਤੇ ਐਤਵਾਰ ਨੂੰ 5 ਦਿਨਾਂ ਦੇ ਲਾਕਡਾਊਨ ਲਗਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਫੇਸ ਮਾਸਕ ਆਦਿ ਦੀਆਂ ਹਦਾਇਤਾਂ 14 ਫਰਵਰੀ ਤੱਕ ਜਾਰੀ ਰਹਿਣਗੀਆਂ ਅਤੇ ਇਸ ਦੇ ਨਾਲ ਹੀ ਕੁੱਝ ਅਜਿਹੇ ਸਥਾਨਾਂ ਉਪਰ ਜਿੱਥੇ ਕਿ ਕਰੋਨਾ ਦਾ ਖ਼ਤਰਾ ਬਰਕਰਾਰ ਹੈ, ਲੋਕਾਂ ਦੇ ਆਵਾਗਮਨ ਦੀ ਗਿਣਤੀ ਸੀਮਿਤ ਹੀ ਰੱਖੀ ਜਾ ਰਹੀ ਹੈ। ਬਾਹਰੀ ਅਤੇ ਅੰਦਰੂਨੀ ਇਕੱਠਾਂ ਨੂੰ 20 ਵਿਅਕਤੀਆਂ ਤੱਕ ਹੀ ਸੀਮਿਤ ਕੀਤਾ ਗਿਆ ਹੈ। ਕਸੀਨੋ ਅਤੇ ਨਾਈਟ ਕਲੱਬਾਂ ਨੂੰ ਛੱਡ ਕੇ ਸਭ ਕਾਰੋਬਾਰ ਖੁੱਲ੍ਹਣਗੇ। ਕੰਮ-ਧੰਦਿਆਂ ਵਾਲੀਆਂ ਥਾਵਾਂ ਉਪਰ ਪ੍ਰਤੀ ਵਿਅਕਤੀ 4 ਵਰਗ ਮੀਟਰ ਵਾਲਾ ਨਿਯਮ ਲਾਗੂ ਰਹੇਗਾ ਅਤੇ ਆਉਣ ਜਾਉਣ ਵਾਲਿਆਂ ਦਾ ਰਿਕਾਰਡ ਰੱਖਣਾ ਵੀ ਜ਼ਰੂਰੀ ਹੈ। ਵਿਆਹ ਸ਼ਾਦੀਆਂ ਅਤੇ ਜਾਂ ਫੇਰ ਅੰਤਿਮ ਸੰਸਕਾਰਾਂ ਆਦਿ ਵਰਗੀਆਂ ਰਸਮਾਂ ਵਿੱਚ 150 ਲੋਕਾਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਹੈ। ਵੱਡੀਆ ਕਲਾਸਾਂ ਵਾਲੇ ਸਕੂਲਾਂ ਨੂੰ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ।

Install Punjabi Akhbar App

Install
×