ਖਾਲੀ ਪੱਲ……..

ਜੀਵਨਧਾਰਾ ਵੀ ਕਮਾਲ ਦਾ ਸਫਰ ਹੈ , ਕਦੇ ਖੁਸ਼ੀ ਨੂੰ ਸਾਂਭਣ ਲਈ ਥਾਂ ਨਹੀਂ ਲੱਭਦੀ ਤੇ ਕਦੇ ਗਮਾਂ ਨੂੰ ਭੁਲਾਉਣ ਵਾਲਾ ਰਾਹ ਨਹੀੰ ਦਿੱਸਦਾ । ਕਿਸੇ ਨਾਲ ਬਿਤਾਏ ਪਲਾਂ ਦਾ ਮਾਣ ਕਰੀਏ ਕਿ ਗੁਆਚੇ ਮਨੁੱਖ ਦਾ ਅਫਸੋਸ ਕਰੀਏ , ਇਸ ਕਸ਼ਮਕਸ਼ ਚੋਂ ਹੀ ਨਿੱਕਲਣਾ ਮੁਸ਼ਕਲ ਹੋਈ ਜਾਂਦਾ । ਜੀਵਨ ਹਰ ਪਲ ਤੁਹਾਡਾ ਇਮਤਿਹਾਨ ਲਈ ਜਾ ਰਿਹਾ ਤੇ ਇਹ ਵੀ ਨਹੀਂ ਦੱਸਦਾ ਕਿ  ਅਸੀਂ ਪਾਸ ਹਾਂ ਕਿ ਫੇਲ੍ਹ? ਜਦ ਤਕ ਕੁਝ ਸਮਝ ਲੱਗਦਾ ਹੈ, ਸਮਾਂ ਨਿਕਲ ਚੁੱਕਾ ਹੁੰਦਾ ਹੈ । ਅਸੀਂ ਸਮਾਂ ਰੋਕਣ ਦੇ ਸਮਰੱਥ ਤਾਂ ਹੈ ਹੀ ਨਹੀਂ , ਸਗੋਂ ਅਸੀਂ ਸਮੇਂ ਨੂੰ ਸਮਝ ਵੀ ਨਹੀਂ ਸਕਦੇ । ਸਭ ਤੋਂ ਵੱਡੀ ਗੱਲ ਸਮਾਂ ਸਾਡੀ ਗੱਲ ਸੁਣਦਾ ਹੀ ਨਹੀਂ । ਅਸੀਂ ਵੀ ਆਪਣਾ ਮੁਲਾਂਕਣ ਘੱਟ ਕਰਦੇ ਹਾਂ ਤੇ ਹਮੇਸ਼ਾਂ ਆਪਣਾ ਵੱਧ ਮੁੱਲ ਪੁਵਾਉਣ ਦੀ ਤਾਕ ਵਿਚ ਰਹਿੰਦੇ ਹਾਂ , ਤੇ ਇਹੋ ਹੀ ਸਾਡੇ ਅੰਦਰ ਅਸਹਿਜ ਦਾ ਰੋਗ ਪੈਦਾ ਕਰਦਾ ਹੈ । ਜੀਵਨ ਵਿਚ ਮਿੱਤਰ ਜੁੜਨ ਦਾ ਸਮਾਂ ਤੇ ਮਿੱਤਰ ਵਿੱਛੜਣ ਦਾ ਸਮਾਂ ਇਕੋ ਜਿਹਾ ਹੁੰਦਾ ਹੈ ਪਰ ਕਈ ਯੋਜਨ ਅੱਗੇ ਪਿੱਛੇ । ਮਨ ਤੇ ਮਸਤਕ ਦੋਨੋ ਦੰਗ ਹੋ ਕੇ ਰਹਿ ਜਾਂਦੇ ਹਨ । ਇਹ ਇਮਤਿਹਾਨ ਤੋੰ ਰਤਾ ਕੁ ਪਹਿਲਾਂ ਦਾ ਸਮਾਂ ਹੁੰਦਾ ਹੈ , ਜਦ ਸਭ ਕੁਝ ਅੰਦਰ ਹੁੰਦੇ ਹੋਏ ਵੀ ਖਾਲੀ ਖਾਲੀ ਮਹਿਸੂਸ ਹੁੰਦਾ ਹੈ , ਸੋਚ ਬਿਲਕੁਲ ਸਹਿਜ ਹੋ ਜਾਂਦੀ ਹੈ । 

ਅੱਜ ਜੀਵਨ ਦੇ ਇਕ ਵੱਖਰੇ ਤੇ ਨਿਵੇਕਲੇ ਇਮਤਿਹਾਨ ਦਾ ਪਹਿਲਾ ਪਰਚਾ ਪੈਣਾ ਹੈ । ਮਨ ਦੀ ਸਤਿੱਥੀ ਬਿਲਕੁਲ ਸ਼ੂਨਿਆ ਹੈ । ਤਕੱੜੀ ਦੀ ਸੂਈ ਵਾਂਙੂੰ ਬਿਲਕੁਲ ਵਿਚਾਲ਼ੇ ਖੜੀ ਹੈ । ਪਾਸ ਜਾਂ ਫੇਲ੍ਹ ਹੋਣ ਦਾ ਡਰ ਨਹੀਂ ਹੈ। ਬਸ ਸਾਗਰ ਦੀ ਗਹਿਰਾਈ ਹੀ ਦਿੱਸ ਰਹੀ ਹੈ । ਆਪਣੇ ਆਪ ਨੂੰ ਕੁਦਰਤ ਦੇ ਨੇਮ ਵਿਚ ਬੰਨ ਲਿਆ ਹੈ । 

(ਜਨਮੇਜਾ ਸਿੰਘ ਜੌਹਲ) janmeja@gmail.com

Install Punjabi Akhbar App

Install
×