ਫਰੀਦਕੋਟੀਆਂ ਨੇ ਵੱਡੀ ਗਿਣਤੀ ਚ ਦਬਾਇਆ ਨੋਟਾ ਦਾ ਬਟਨ 

nota_650x400_71515408891

ਫਰੀਦਕੋਟ 23 ਮਈ – ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਨਾਬ ਮੁਹੰਮਦ ਸਦੀਕ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਆਪਣੇ ਨਿਕਟ ਵਿਰੋਧੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 81104 ਵੋਟਾਂ ਦੇ ਫਰਕ ਨਾਲ ਹਰਾਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਮੁਹੰਮਦ ਸਦੀਕ ਨੂੰ ਕੁੱਲ 392413 ਅਤੇ ਰਣੀਕੇ ਨੂੰ 311309 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਪ੍ਰੋ: ਸਾਧੂ ਸਿੰਘ ਨੂੰ 106905 ਅਤੇ ਪੰਜਾਬ ਡੈਮੋਕਰੇਟਿਕ ਅਲਾਈਂਸ ਗਰੁੱਪ ਦੇ ਮਾਸਟਰ ਬਲਦੇਵ ਸਿੰਘ ਨੂੰ 41370 ਵੋਟਾਂ ਮਿਲੀਆਂ।

ਮੁਹੰਮਦ ਸਦੀਕ ਦੇ ਚੋਣ ਜਿੱਤਣ ਬਾਰੇ ਤਾਂ ਲੱਗਪਗ ਪਹਿਲਾਂ ਹੀ ਤੈਅ ਸੀ। ਇਸਤੋਂ ਇਲਾਵਾ ਇਹ ਵੀ ਕਿਆਸ ਅਰਾਂਈਆਂ ਲੱਗ ਰਹੀਆਂ ਸਨ ਕਿ ਇਸ ਵਾਰ ਸਾਰੀਆਂ ਪਾਰਟੀਆਂ ਤੋਂ ਨਿਰਾਸ਼ ਲੋਕ ਨੋਟਾ ਦੇ ਬਟਨ ਦੀ ਵੀ ਵੱਡੀ ਗਿਣਤੀ ਚ ਵਰਤੋਂ ਕਰਨਗੇ, ਜੋ ਸੱਚ ਸਾਬਤ ਹੋਇਆ ਹੈ। ਪੂਰੇ ਪੰਜਾਬ ਵਿਚ 125000 ਤੋਂ ਉੱਪਰ ਨੋਟਾ ਦਬਾਉਣ ਦੀਆਂ ਖਬਰਾਂ ਹਨ, ਜਿਸ ਵਿੱਚੋਂ ਫਰੀਦਕੋਟੀਆਂ ਦੇ ਨੋਟਾ ਦਬਾਉਣ ਦੇ ਪ੍ਰਾਪਤ ਅੰਕੜੇ 17676 ਹਨ।

Install Punjabi Akhbar App

Install
×