ਨਿਊ ਸਾਊਥ ਵੇਲਜ਼ ਦੇ ਅਪਰ ਹੰਟਰ ਵਿੱਚ ਜਿਮਨੀ ਚੋਣਾਂ ਲਈ ਵੋਟਿੰਗ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਸਰਕਾਰ ਦੇ ਬਹੁਮੱਤ ਅਤੇ ਲੇਬਰ ਨੇਤਾ ਜੋਡੀ ਮੈਕ-ਕੇਅ ਦੀ ਪੋਜ਼ੀਸ਼ਨ ਵਾਸਤੇ ਅੱਜ ਅਪਰ ਹੰਟਰ ਖੇਤਰ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਦੇ ਤਹਿਤ ਵੋਟਾਂ ਪਾਈਆਂ ਜਾ ਰਹੀਆਂ ਹਨ। ਵੋਟਾਂ ਪਾਉਣ ਦਾ ਕੰਮ ਅੱਜ ਸਵੇਰੇ 8 ਵਜੇ ਹੀ ਸ਼ੁਰੂ ਹੋ ਕਰ ਲਿਆ ਗਿਆ ਸੀ ਅਤੇ ਇਸ ਖੇਤਰ ਵਿੱਚ ਕੁੱਲ 13 ਉਮੀਦਵਾਰ ਆਪਣੀ ਕਿਸਮਤ ਆਜ਼ਮਾ ਰਹੇ ਹਨ।
ਕੁੱਲ ਮਿਲਾ ਕੇ ਦੋਹਾਂ ਵੱਡੀਆਂ ਪਾਰਟੀਆਂ ਦੇ ਹੀ ਉਮੀਦਵਾਰਾਂ ਦਾ ਇੱਕ ਮੁੱਦਾ ਜੋ ਕਿ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ ਹੈ ਉਹ ਹੈ ਕੋਲੇ ਦਾ ਮੁੱਦਾ। ਹੁਣ ਦੇਖਣਾ ਇਹ ਹੈ ਕਿ ਅੱਜ ਲੋਕ ਕਿਸ ਉਮੀਦਵਾਰ ਦੇ ਪ੍ਰਚਾਰ ਅਤੇ ਵਾਅਦਿਆਂ ਉਪਰ ਭਰੋਸਾ ਦਿਖਾਉਂਦੇ ਹਨ।

Install Punjabi Akhbar App

Install
×