‘ਸੀਰ ਸੁਸਾਇਟੀ’ ਨੇ ਚਾਇਨਾ ਡੋਰ ‘ਚ ਫਸੇ ਪੰਛੀ ਬਚਾਏ

ਫਰੀਦਕੋਟ 3 ਫਰਵਰੀ — ਬੱਚਿਆਂ, ਪੰਛੀਆਂ ਤੇ ਵਾਤਾਵਰਨ ਦੀ ਸੁੱਧਤਾਂ ਲਈ ਨਿਰਸਵਾਰਥ ਕੋਸਿਸ਼ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ ਸੁਸਾਇਟੀ) ਨੇ ਚਾਇਨਾਂ ਡੋਰ ਦੀ ਮਾਰ ਹੇਠ ਆਏ ਪੰਛੀਆਂ ਨੂੰ ਬਚਾਉਣ ਲਈ ਬਰਡ ਹੈਲਪਲਾਇਨ ਬਣਾਈ ਹੈ। ਜਿਸ ਤਹਿਤ ਚਾਰ ਕਬੂਤਰ ਤੇ ਇੱਕ ਕਾਂ ਨੂੰ ਚਾਇਨਾਂ ਡੋਰ ਦੇ ਸ਼ਿਕੰਜੇ ਚੋਂ ਕੱਢਿਆ । ਜਾਣਕਾਰੀ ਦਿੰਦਿਆ ਪਰਦੀਪ ਚਮਕ ਤੇ ਸੰਦੀਪ ਅਰੋੜਾ ਨੇ ਦੱਸਿਆ ਕਿ ਲਾਇਨ ਬਜ਼ਾਰ ਦੀ ਗਲੀ ਨੰਬਰ 4 ਵਿੱਚ ਚਾਇਨਾ ਡੋਰ ਨਾਲ ਜਖਮੀ ਹੋਏ ਤਿੰਨ ਕਬੂਤਰਾਂ ਦੀ ਜਾਨ ਬਚਾਈ । ਇਹ ਬੇਜ਼ੁਬਾਨ ਪੰਛੀ ਚਾਇਨਾ ਡੋਰ ਵਿੱਚ ਫਸ ਕੇ ਸਖਤ ਜਖਮੀਂ ਹੋ ਗਏ ਸਨ ਅਤੇ ਜਿੰਦਗੀ ਮੌਤ ਨਾਲ ਸੰਘਰਸ਼ ਕਰ ਰਹੇ ਸਨ । ਜਿਉ ਹੀ ਸੀਰ ਵੰਲਟੀਅਰਾਂ ਨੂੰ ਇਨਾਂ ਬਾਰੇ ਪਤਾ ਲੱਗਾ ਤਾਂ ਉਨਾਂ ਤੁਰੰਤ ਇਨਾਂ ਨੂੰ ਚਾਇਨਾ ਡੋਰ ਤੋ ਮੁਕਤ ਕਰਕੇ ਨਵੀਂ ਜਿੰਦਗੀ ਦਿੱਤੀ । ਇਸੇ ਤਰਾਂ ਘੰਟਾ ਘਰ ਵਾਲੀ ਗਲੀਂ ਵਿੱਚ ਇੱਕ ਕਬੂਤਰ ਨੂੰ ਚਾਇਨਾ ਡੋਰ ਤੋਂ ਮੁਕਤ ਕਰਕੇ ਉਸ ਦੀ ਜਾਨ ਬਚਾਈ । ਇਸੇ ਤਰਾਂ ਕੰਮੇਆਣਾ ਦੇ ਸਰਕਾਰੀ ਸਕੂਲ ਵਿੱਚ ਜਖਮੀ ਕਾਂ ਦਾ ਇਲਾਜ ਕੀਤਾ । ਉਨਾਂ ਦੱਸਿਆ ਕਿ ਨੈਸ਼ਨਲ ਅਵਾਰਡੀ ਲੈਕਚਰਾਰ ਗੋਪਾਲ ਕ੍ਰਿਸ਼ਨ ਨੇ ਕਿਲੇ ਦੇ ਦੁਆਲੇ ਇੱਕਠੀ ਹੋਈ ਚਾਇਨਾਂ ਡੋਰ ਨੂੰ ਇੱਕਠੇ ਕਰਕੇ ਨਸ਼ਟ ਕੀਤਾ। ਇੱਥੇ ਹਰ ਸਾਲ ਬਸੰਤ ਪੰਚਮੀ ਨੂੰ ਵਰਤੀ ਚਾਇਨਾ ਡੋਰ ਵਿੱਚ ਫਸ ਕੇ 8-10 ਪੰਛੀ ਚਾਇਨਾ ਡੋਰ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਸਨ । ਲੈਕਚਰਾਰ ਗੋਪਾਲ ਕ੍ਰਿਸ਼ਨ ਦੀਆਂ ਕੋਸ਼ਿਸਾਂ ਸਦਕਾ ਇਸ ਵਾਰ ਇੱਕ ਵੀ ਪੰਛੀ ਇਸ ਜਗਾ ਚਾਇਨਾ ਡੋਰ ਦਾ ਸ਼ਿਕਾਰ ਨਹੀਂ ਹੋਇਆ । ਉਨਾਂ ਕਿਹਾ ਕਿ ਕੁਝ ਸਮੇਂ ਦੇ ਸ਼ੁਗਲ ਲਈ ਲੋਕ ਮਨੁੱਖ ਜਾਤੀ ਤੇ ਪੰਛੀ ਜਗਤ ਲਈ ਮੁਸੀਬਤਾਂ ਖੜੀਆ ਕਰ ਦਿੰਦੇ ਹਨ । ਅਜਿਹੇ ਲੋਕ ਸਮਾਜ ਤੇ ਕਲੰਕ ਹਨ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਨ ਲੇਵਾ ਬਣ ਚੁੱਕੀ ਚਾਇਨਾਂ ਡੋਰ ਦੀ ਵਰਤੋ ਨਾ ਕਰਨ ਅਤੇ ਇੱਕ ਲਹਿਰ ਬਣ ਕੇ ਇਸ ਦੀ ਰੋਕਥਾਮ ਲਈ ਉਪਰਾਲੇ ਕਰਨ । ਸੀਰ ਸੁਸਾਇਟੀ ਵੱਲੋਂ ਨਿਰਸਵਾਰਥ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਹਿਰ ਵਾਸੀ ਪ੍ਰਸੰਸ਼ਾ ਕਰ ਰਹੇ ਹਨ ।
ਫੋਟੋ ਕੈਪਸ਼ਨ
ਸੀਰ ਸੰਸਥਾ ਦੇ ਵੰਲਟੀਅਰ ਚਾਇਨਾਂ ਡੋਰ ਚ ਫਸੇ ਪੰਛੀਆਂ ਨੂੰ ਬਚਾਉਂਦੇ ਹੋਏ । ਤਸਵੀਰ ਗੁਰਭੇਜ ਸਿੰਘ ਚੌਹਾਨ

Install Punjabi Akhbar App

Install
×