ਵਲੰਟੀਅਰ ਕਿਮ ਹਿਲ ਨੂੰ ਮਿਲਿਆ 2020 ਦਾ ਨਿਊ ਸਾਊਥ ਵੇਲਜ਼ ਦਾ ‘ਵਲੰਟੀਅਰ ਆਫ ਦਾ ਯਿਅਰ’

ਰੂਰਲ ਫਾਇਰ ਸਰਵਿਸ ਵਿੱਚ ਬਿਨ੍ਹਾਂ ਕਿਸੇ ਮਾਲੀ ਲਾਭਅੰਸ਼ ਤੇ ਕੰਮ ਕਰਨ ਵਾਲੀ 43 ਸਾਲਾਂ ਦੀ ਕਿਮ ਹਿਲ ਜੋ ਨੂੰ ਦੱਖਣੀ-ਪੱਛਮੀ ਸਿਡਨੀ ਅਤੇ ਸਦਰਨ ਹਾਈਲੈਂਡਜ਼ ਵਿੱਚ ਬੁਸ਼ਫਾਇਰ ਦੌਰਾਨ, ਸਮਾਜ ਦੀ ਸੇਵਾ ਕਰਨ ਦੇ ਇਵਜ਼ ਵਿੱਚ ਨਿਊ ਸਾਊਥ ਵੇਲਜ਼ ਦਾ ‘ਵਲੰਟੀਅਰ ਆਫ ਦਾ ਯਿਅਰ 2020’ ਦੇ ਖ਼ਿਤਾਬ ਨਾਲ ਨਵਾਜਿਆ ਗਿਆ ਹੈ। ਕਿਮ ਜਦੋਂ 14 ਸਾਲਾਂ ਦੀ ਸੀ, ਉਦੋਂ ਤੋਂ ਹੀ ਸਮਾਜ ਸੇਵਾ ਦੇ ਕੰਮ ਵਿੱਚ ਰੁੱਝ ਗਈ ਸੀ ਅਤੇ ਉਸ ਦਾ ਨਾਮ ਇਸ ਸਾਲ ਦੇ 100,000 ਤੋਂ ਵੀ ਜ਼ਿਆਦਾ ਉਮੀਦਵਾਰਾਂ ਦੇ ਨਾਮਾਂ ਵਿੱਚੋਂ ਚੁਣਿਆ ਗਿਆ ਹੈ। ਗ੍ਰੀਨ ਵੈਟਲ ਬੁਸ਼ਫਾਇਰ ਤੋਂ ਬਾਅਦ ਉਸ ਦੌਰਾਨ ਕਿਮ ਨੇ ਬਾਲਮੋਰਾਲ ਪਿੰਡ ਨੂੰ ਹੋਏ ਨੁਕਸਾਨ ਤੋਂ ਉਭਾਰਨ ਵਾਸਤੇ ਇੱਕ ਮੁਹਿੰਮ ਚਲਾਈ ਜਿਸ ਵਿੱਚ ਉਸਦੇ ਉਦਮ ਸਦਕਾ ਲੋਕਾਂ ਨੇ ਦਾਨ ਵਿੱਚ ਇੰਨਾ ਕੁੱਝ ਦਿੱਤਾ ਕਿ 12 ਸ਼ਿਪਿੰਗ ਕੰਟੇਨਰ ਜੋ ਕਿ ਭੋਜਨ, ਕੱਪੜੇ ਅਤੇ ਹੋਰ ਜ਼ਰੂਰੀ ਸਾਜੋ-ਸਾਮਾਨ ਨਾਲ ਭਰੇ ਸਨ ਅਤੇ ਜ਼ਰੂਰਤ ਮੰਦ ਲੋਕਾਂ ਵਿੱਚ ਵੰਡੇ ਗਏ ਸਨ। ਬਕਸਟਨ ਆਰ.ਐਫ.ਐਸ. ਦੇ ਦੋ ਫਾਇਰ ਫਾਈਟਰਾਂ -ਜੋਫਰੇ ਕੀਟਨ ਅਤੇ ਐਂਡ੍ਰਿਊ ਓ ਡਾਇਰ, ਜੋ ਕਿ ਬੁਸ਼ਫਾਇਰ ਦੌਰਾਨ ਆਪਣੀਆਂ ਜਾਨਾਂ ਵਾਰ ਗਏ ਸਨ, ਦੀ ਯਾਦ ਵਿੱਚ ਇੱਕ ਖੇਡ ਦਾ ਮੈਦਾਨ ਬਣਾਉਣ ਵਾਸਤੇ ਕਿਮ ਨੇ ਇੱਕ ਫੰਡ ਰੇਜ਼ਿੰਗ ਦੀ ਮੁਹਿੰਮ ਵੀ ਸ਼ੁਰੂ ਕੀਤੀ ਸੀ ਜਿਸ ਦੇ ਤਹਿਤ 200,000 ਡਾਲਰ ਇਕੱਠੇ ਕੀਤੇ ਗਏ ਸਨ। ਸੈਂਟਰ ਫਾਰ ਵਲੰਟਿਅਰਿੰਗ ਸੀ.ਈ.ਓ. ਗੈਮਾ ਰਿਜੇਟ ਨੇ ਕਿਹਾ ਕਿ ਉਕਤ ਅਵਾਰਡਾਂ ਦਾ ਸਿਲਸਲਾ ਹੁਣ ਆਪਣੇ 14ਵੇਂ ਵਰ੍ਹੇ ਵਿੱਚ ਪੰਹੁਚ ਗਿਆ ਹੈ ਅਤੇ ਇਸ ਵਿੱਚ ਅਜਿਹੇ ਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ ਜੋ ਕਿ ਜੀਵਨ ਦੇ ਕਿਸੇ ਵੀ ਖੇਤਰ ਅੰਦਰ ਕੋਈ ਨਾ ਕੋਈ ਉਸਾਰੂ ਕੰਮ ਕਰਦੇ ਹਨ। ਬੀਤ ਰਿਹਾ ਇਹ ਸਾਰਾ ਸਾਲ ਹੀ ਇੱਕ ਤੋਂ ਇੱਕ ਵੱਧ ਚੁਣੌਤੀਆਂ ਨਾਲ ਭਰਿਆ ਹੋਇਆ ਸੀ ਜਿਸ ਵਿੱਚ ਕਿ ਸੋਕਾ, ਬੁਸ਼ਫਾਇਰ, ਹੜ੍ਹ ਅਤੇ ਫੇਰ ਆਹ ਕਰੋਨਾ ਦੀ ਮਾਰ ਸ਼ਾਮਿਲ ਹੈ। ਬੀਤੇ ਕੱਲ੍ਹ ਐਲਾਨੇ ਗਏ ਇਨਾਮਾਂ ਵਿੱਚ ਯੰਗ ਵਲੰਟੀਅਰ ਆਫ ਦਾ ਯਿਅਰ; ਸੀਨੀਅਰ ਵਲੰਟੀਅਰ ਆਫ ਦਾ ਯਿਅਰ; ਅਤੇ ਟੀਮ ਵਲੰਟੀਅਰ ਆਫ ਦਾ ਯਿਅਰ ਆਦਿ ਸ਼ਾਮਿਲ ਹਨ। ਪੂਰੀ ਸੂਚੀ ਵਾਸਤੇ https://www.volunteering.com.au/volunteer-awards/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×