ਇੱਛਾ ਮ੍ਰਿਤੂ ਉਪਰ ਕੁਈਨਜ਼ਲੈਂਡ ਵਿੱਚ ਲਗਾਈ ਗਈ ਫੌਰੀ ਤੌਰ ਤੇ ਰੋਕ

(ਐਸ.ਬੀ.ਐਸ.) ਕੁਈਨਜ਼ਲੈਂਡ ਦੇ ਸੈਂਕੜੇ ਹੀ ਅਜਿਹੇ ਬਿਮਾਰੀ ਨਾਲ ਗ੍ਰਸਤ ਲੋਕਾਂ ਨੂੰ ਜੋ ਕਿ ਆਪਣੀ ਜ਼ਿੰਦਗੀ ਨੂੰ ਆਪਣੀ ਇੱਛਾ ਮੁਤਾਬਿਕ ਖ਼ਤਮ ਕਰਨਾ ਚਾਹੁੰਦੇ ਹਨ, ਹਾਲੇ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਪ੍ਰੀਮੀਅਰ ਐਨਾਸਟੇਸੀਆ ਪਲਾਸਜੁਕ ਨੇ ਇਸੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਹੋਣ ਵਾਲੀਆਂ ਚੋਣਾਂ ਕਾਰਨ ਇੱਛਾ ਮ੍ਰਿਤੂ ਦੇ ਕਿਸੇ ਵੀ ਗੁਜ਼ਾਰਿਸ਼ ਉਪਰ ਗੌਰ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਇਹ ਵੀ ਹੈ ਕਿ ਇੱਕ ਰਿਪੋਰਟ ਮੁਤਾਬਿਕ ਰਾਜ ਅੰਦਰ ਹਰ ਚੌਥੇ ਦਿਹਾੜੇ ਤੇ ਅਜਿਹਾ ਹੀ ਕੋਈ ਬਿਮਾਰੀ ਗ੍ਰਸਤ ਇਨਸਾਨ ਆਪਣੀ ਜੀਵਨ ਲੀਲਾ ਨੂੰ ਖੁਦਕਸ਼ੀ ਦੇ ਜ਼ਰੀਏ ਸਮਾਪਤ ਕਰ ਲੈਂਦਾ ਹੈ ਅਤੇ ਇਹ ਇੱਕ ਪਾਰਲੀਮਾਨੀ ਕਮੇਟੀ ਦੀ ਰਿਪੋਰਟ ਹੈ। ਇਸ ਕਮੇਟੀ ਨੇ ਇੱਕ ਅਧਿਐਨ ਕਰਵਾ ਕੇ ਦੱਸਿਆ ਸੀ ਕਿ ਤਕਰੀਬਨ 80% ਲੋਕ ‘ਇੱਛਾ ਮ੍ਰਿਤੂ’ ਦੇ ਹੱਕ ਵਿੱਚ ਹਨ। ਪਰੰਤੂ ਹੁਣ ਫੈਸਲਾ ਸਰਕਾਰ ਦੇ ਹੱਥ ਵਿੱਚ ਹੀ ਹੈ।