ਵਿਦਿਆਰਥੀਆਂ ਨੂੰ ਦਵਾਈਆਂ ਬਣਾਉਣੀਆਂ ਸਿਖਾਉਣ ਵਾਸਤੇ ਵਾਈਟੈਕਸ ਨੇ ਚੁੱਕਿਆ ਬੀੜਾ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸਟੂਅਰਟ ਆਇਰਜ਼ ਅਨੁਸਾਰ, ਆਸਟ੍ਰੇਲੀਆ ਦੀ ਕੰਪਨੀ -ਵਾਈਟੈਕਸ ਫਾਰਮਾਸੂਟੀਕਲਜ਼ ਨੇ ਪੱਛਮੀ ਪਾਰਕਲੈਂਡ ਸਿਟੀ ਅੰਦਰ ਦੋ ਅਜਿਹੇ ਨਵੇਂ ਅਦਾਰੇ ਬਣਾਉਣ ਦਾ ਪਲਾਨ ਕੀਤਾ ਹੈ ਜਿੱਥੇ ਕਿ ਵਿਦਿਆਰਥੀਆਂ ਨੂੰ ਆਧੂਨਿਕ ਤਰੀਕਿਆਂ ਨਾਲ ਦਵਾਈਆਂ ਬਣਾਉਣ ਦਾ ਕੰਮ ਸਿਖਾਇਆ ਜਾਵੇਗਾ ਅਤੇ ਇਸ ਨਾਲ ਘੱਟੋ ਘੱਟ ਵੀ 1,000 ਲੋਕਾਂ ਨੂੰ ਸਿੱਧੇ ਤੌਰ ਤੇ ਰੌਜ਼ਗਾਰ ਦੀ ਪ੍ਰਾਪਤੀ ਹੋਵੇਗੀ ਅਤੇ ਸੈਂਕੜੇ ਹੀ ਵਿਦਿਆਰਥੀ ਇਨ੍ਹਾਂ ਅਦਾਰਿਆਂ ਵਿੱਚ ਸਿਖਲਾਈ ਪ੍ਰਾਪਤ ਕਰ ਸਕਣਗੇ। ਪੱਛਮੀ ਸਿਡਨੀ ਐਰੋਟ੍ਰੋਪੋਲਿਸ ਵਿੱਚ ਵਾਈਟੈਕਸ ਆਪਣਾ ਇਹ ਅਦਾਰਾ ਬਣਾਉਣ ਬਾਰੇ ਬਸ ਤਿਆਰ ਬਰ ਤਿਆਰ ਹੀ ਹੈ ਅਤੇ ਇੱਥੇ ਹੁਣ ਦਵਾਈਆਂ ਦੀਆਂ ਖੋਜਾਂ ਲਈ ਅਕੈਡਮੀ ਅਤੇ ਇਨ੍ਹਾਂ ਨੂੰ ਬਣਾਉਣ ਵਾਲਾ ਯੁਨਿਟ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਯੂਨਿਟ ਨਾਲ ਸਥਾਨਕ ਇਲਾਕੇ ਦੀ ਹੋਰ ਵੀ ਮਹੱਤਤਾ ਵਧੇਗੀ ਅਤੇ ਜਿੱਥੇ ਵਿਦਿਆਰਥੀਆਂ ਨੂੰ ਨਵੇਂ ਕੰਮ ਸਿੱਖਣ ਦਾ ਮੌਕਾ ਮਿਲੇਗਾ ਉਥੇ ਹਜ਼ਾਰਾਂ ਹੀ ਲੋਕਾਂ ਲਈ ਇਹ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੋਜ਼ੀ-ਰੋਟੀ ਦਾ ਸਾਧਨ ਵੀ ਬਣੇਗਾ। ਮੰਤਰੀ ਜੀ ਨੇ ਇਹ ਵੀ ਕਿਹਾ ਕਿ ਵਾਈਟੈਕਸ ਕੰਪਨੀ ਨੇ ਨਿਊ ਸਾਊਥ ਵੇਲਜ਼ ਰਾਜ ਸਰਕਾਰ ਦੇ ਨਾਲ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈ ਅਤੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਹੈ ਅਤੇ ਇਹ ਕੰਪਨੀ ਸਹੀ ਮਾਇਨਿਆਂ ਵਿੱਚ ਹੀ ਰਾਜ ਦੇ ਨਿਵਾਸੀਆਂ ਲਈ ਮਦਦ ਦਾ ਸੌਮਾ ਬਣੀ ਹੋਈ ਹੈ। ਕੰਪਨੀ ਦੇ ਸੀ.ਈ.ਓ. ਡਾ. ਐਨਿਸ ਚਾਮੀ ਨੇ ਕਿਹਾ ਕਿ ਕੰਪਨੀ, ਵੈਸਟਰਨ ਪਾਰਕਲੈਂਡ ਸਿਟੀ ਦੇ ਸਥਾਨਕ ਸਰਕਾਰਾਂ ਨਾਲ ਮਿਲ ਕੇ ਕੰਮ ਕਰੇਗੀ ਅਤੇ ਜਿੱਥੇ ਰੌਜ਼ਗਾਰ ਦੇ ਸੋਮੇ ਮੁਹੱਹੀਆ ਕਰਵਾਏਗੀ ਉਥੇ ਵਿਦਿਅਰਥੀਆਂ ਨੂੰ ਕੰਮ-ਧੰਦਿਆਂ ਦੇ ਨਵੇਂ ਰਾਹ ਦਿਖਾਏਗੀ ਅਤੇ ਇਸ ਨਾਲ ਰਾਜ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਯੋਗਦਾਨ ਪਾਉਂਦੀ ਰਹੇਗੀ। ਪਲਾਨ ਮੁਤਾਬਿਕ ਉਕਤ ਨਵਾਂ ਬਣਨ ਵਾਲਾ ਯੂਨਿਟ 10,000 ਵਰਗ ਮੀਟਰ ਦੇ ਸਥਾਨ ਉਪਰ ਬਣਨ ਵਾਲਾ ਇੱਕ ਆਧੂਨਿਕ ਯੂਨਿਟ ਹੋਵੇਗਾ ਅਤੇ ਇੱਥੇ ਤਕਰੀਬਨ 50 ਸਟਾਫ ਮੈਂਬਰ ਹੋਣਗੇ ਅਤੇ 2025 ਸਾਲ ਤੱਕ ਸ਼ੁਰੂ ਹੋਣ ਸਮੇਂ ਇਹ ਹਰ ਸਾਲ ਕਰੀਬਨ 200 ਵਿਦਿਆਰਥੀਆਂ ਨੂੰ ਉਕਤ ਖਿੱਤੇ ਵਿੱਚ ਸਿਖਲਾਈਆਂ ਮੁਹੱਈਆ ਕਰਵਾਏਗਾ। ઠਦੂਸਰਾ ਯੂਨਿਟ ਖੋਜ ਕੀਤੀਆਂ ਗਈਆਂ ਦਵਾਈਆਂ ਨੂੰ ਤਿਆਰ ਕਰਨ ਲਈ ਉਦਯੋਗਿਕ ਇਕਾਈ ਹੋਵੇਗਾ ਅਤੇ ਇੱਥੇ ਤਕਰੀਬਨ 1,000 ਲੋਕਾਂ ਨੂੰ ਰੌਜ਼ਗਾਰ ਪ੍ਰਾਪਤ ਹੋਵੇਗਾ ਅਤੇ ਇਸ ਦੀ ਸ਼ੁਰੂਆਤ ਵੀ ਰਿਸਰਚ ਸੈਂਟਰ ਦੇ ਨਾਲ ਹੀ ਹੋ ਜਾਵੇਗੀ।

Install Punjabi Akhbar App

Install
×