ਨਹੀਂ ਜਾਣਾ ਅਜੇ?.. ਆਹ ਚੱਕੋ ਵਧਾ ਦਿੱਤੇ ਵੀਜ਼ੇ

ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਸੈਰ-ਸਪਾਟਾ ਵੀਜ਼ਾ ਮਿਆਦ ਦੇ ਵਿਚ 2 ਮਹੀਨਿਆਂ ਦਾ ਵਾਧਾ -ਅਗਲੀ ਵਾਰ ਗਾਰੰਟੀ ਨਹੀਂ

ਕਰੋਨਾ ਵੀਜੇ ਦੀ ਸਹੂਲਤ ਲੈ ਚੁੱਕਿਆਂ ਦਾ ਨਹੀਂ ਵਧੇਗਾ ਵੀਜ਼ਾ

ਆਕਲੈਂਡ:- ਨਿਊਜ਼ੀਲੈਂਡ ਦੇ ਵਿਚ ਸੈਰ ਸਪਾਟਾ ਵੀਜ਼ੇ ਉਤੇ ਪਹੁੰਚੇ ਹੋਏ ਉਨ੍ਹਾਂ ਲੋਕਾਂ ਲਈ ਖੁਸ਼ਖਬਰੀ ਹੈ ਕਿ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਹੁਣ ਜਿਨ੍ਹਾਂ ਦਾ ਵੀਜ਼ਾ 31 ਮਾਰਚ 2021 ਤੋਂ ਪਹਿਲਾਂ ਖਤਮ ਹੋ ਰਿਹਾ ਹੈ ਉਨ੍ਹਾਂ ਨੂੰ ਦੋ ਮਹੀਨਿਆ ਦਾ ਹੋਰ ਵਿਜਟਰ ਵੀਜ਼ਾ ਦਿੱਤਾ ਜਾਵੇਗਾ ਤਾਂ ਕਿ ਉਹ ਵਾਪਿਸ ਜਾਣ ਲਈ ਕੋਈ ਹੀਲਾ-ਵਸੀਲਾ ਕਰ ਸਕਣ। ਇਸ ਤੋਂ ਇਲਾਵਾ ਕੁਝ ਵੀਜ਼ੇ ਸੀਜਨਲ ਵਰਕ ਵੀਜ਼ੇ ਵਾਲੇ ਵੀ ਹਨ ਅਤੇ ਬਿੜਨਸ ਅਦਾਰੇ ਵੀ ਅਜੇ ਹੋਰ ਉਨ੍ਹਾਂ ਨੂੰ ਰੱਖਣਾ ਚਾਹੁੰਦੇ ਹਨ ਸੋ ਉਨ੍ਹਾਂ ਲਈ ਵੀ ਇਹ ਸਹੂਲਤ ਹੋਵੇਗੀ ਕਿ ਉਨ੍ਹਾਂ ਨੂੰ ਦੋ ਮਹੀਨੇ ਹੋਰ ਕਾਮਾ ਮਿਲ ਜਾਵੇਗਾ ਤੇ ਆਰਥਿਕਤਾ ਨੂੰ ਹੁਲਾਰਾ। ਜਿਨ੍ਹਾਂ ਨੂੰ ਸਪੈਸ਼ਲ ਕੋਵਿਡ-19 ਦਾ ਦੋ ਮਹੀਨਿਆ ਵਾਲਾ ਵੀਜ਼ਾ ਪਹਿਲਾਂ ਮਿਲ ਚੁੱਕਾ ਹੈ ਉਹ ਇਹ ਦੋ ਮਹੀਨਿਆ ਵਾਲੇ ਵੀਜ਼ੇ ਤੋਂ ਵਾਂਝੇ ਰਹਿਣਗੇ। ਜੇਕਰ ਕੁਝ ਲੋਕ ਜਾਣਬੁੱਝ ਕੇ ਵਾਪਿਸ ਨਹੀਂ ਜਾ ਰਹੇ ਹੋਣਗੇ ਤਾਂ ਉਹ ਕਾਨੂੰਨ ਦੀ ਉਲੰਘਣਾ ਕਰ ਰਹੇ ਹੋਣਗੇ। ਜਿਹੜੇ ਲੋਕ 18 ਮਹੀਨਿਆਂ ਦੇ ਵੀਜ਼ੇ ਉਤੇ ਸਨ ਅਤੇ 9 ਮਹੀਨੇ ਬਾਅਦ ਵਾਪਿਸ ਜਾਣਾ ਸੀ, ਉਨ੍ਹਾਂ ਲਈ ਵੀ ਰਾਹਤ ਹੈ ਕਿ ਉਹ 6 ਮਹੀਨੇ ਹੋਰ ਰਹਿਣ ਵਾਸਤੇ ਦੁਬਾਰਾ ਅਰਜ਼ੀ ਦੇ ਸਕਦੇ ਹਨ। ਸਰਕਾਰ ਨੇ ਕਿਹਾ ਕਿ ਅਗਲੀ ਵਾਰ ਵੀਜ਼ੇ ਵਧਾਉਣ ਦੀ ਕੋਈ ਗਾਰੰਟੀ ਨਹੀਂ ਹੈ। ਸੋ ਸਰਕਾਰ ਨੇ ਇਕ ਵਾਰ ਤਾਂ ਇਹ ਕਹਿ ਦਿੱਤਾ ਹੈ ਕਿ ‘‘ਜੇ ਅਜੇ ਨਹੀਂ ਜਾਣਾ ਤਾਂ ਆਹ ਚੱਕੋ ਦੋ ਮਹੀਨਿਆਂ ਦਾ ਹੋਰ ਵੀਜ਼ਾ, ਕਰ ਲਓ ਤਿਆਰੀ ਅਤੇ ਲੱਭ ਲਓ ਫਲਾਈਟਾਂ।’’

Install Punjabi Akhbar App

Install
×