2015 ਵਿੱਚ ਪਹਿਲੇ ਵਿਸਾਖੀ ਮੇਲੇ ਦੀ ਸਫ਼ਲਤਾ ਤੋਂ ਬਾਅਦ 2016 ਵਿੱਚ ਦੂਸਰਾ ਵਿਸਾਖੀ ਮੇਲਾ ਸੇਂਟ ਵਿਨਸਟ ਰੋਡ, ਬੈਨਿਯੂ ਪਾਰਕ ਵਿੱਚ 9 ਅਪ੍ਰੈਲ ਸ਼ਾਮ 2 – 5:30 ਨੂੰ ਮਨਾਇਆਂ ਜਾ ਰਿਹਾ ਹੈ। ਇਹ ਮੇਲਾ ਕਵੀਜ਼ਲੈਡ ਸਰਕਾਰ,ਸਿੰਘ ਸਭਾ ਬ੍ਰਿਸਬੇਨ ਗੁਰਦਵਾਰਾ,ਗੁਰਦਵਾਰਾ ਸਾਹਿਬ ਬ੍ਰਿਸਬੇਨ,ਪੰਜਾਬੀ ਕਲਚਰਲ ਐਸੋਸੀਏਸ਼ਨ ਕਵੀਜ਼ਲੈਡ,ਪੰਜਾਬੀ ਵੈਂਲਫ਼ੇਅਰ ਐਸੋਸੀਏਸ਼ਨ ਆਸਟ੍ਰੇਲੀਆ ਅਤੇ ਪਲਾਟੀਨਮ ਸਪੋਸਰ ਨਿਊ ਇੰਗਲੈਡ ਕਾਲਜ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਵਿਸਾਖੀ ਮੇਲੇ ਵਿੱਚ ਲੋਕਲ ਐਮ.ਪੀਜ਼ ਅਤੇ ਕੌਂਸਲਰ ਵੀ ਮੋਜੁਦ ਹੋਣਗੇ। ਮਨੋਰੰਜਨ ਲਈ ਭੰਗੜਾ,ਗਿੱਧਾ ਅਤੇ ਹੋਰ ਬਹੁਤ ਸਾਰੇ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਬ੍ਰਿਸਬੇਨ ਦਾ ਪ੍ਰਸਿੱਧ ਭੰਗੜਾ ਗਰੁਪ ਸ਼ੇਰੇ ਪੰਜਾਬ ਸ੍ਰੋਤਿਆਂ ਦਾ ਮਨੋਰੰਜਨ ਕਰੇਗਾ। ਇਸ ਮੋਕੇ ਛੋਟੇ ਬੱਚਿਆ ਲਈ ਖ਼ਾਸ ਤੋਰ ਤੇ ਜੰਮਪਿਗ ਕੈਸਲ ਦਾ ਪ੍ਰਬੰਧ ਕੀਤਾ ਗਿਆ ਹੈ। ਸਿੰਘ ਸਭਾ ਬ੍ਰਿਸਬੇਨ ਵੱਲੋਂ ਖਾਣੇ ਦਾ ਸਟਾਲ ਲਾਇਆ ਜਾਵੇਗਾ ਤੇ ਹੋਣ ਵਾਲੀ ਸਾਰੀ ਆਮਦਨ ਸਿੰਘ ਸਭਾ ਬ੍ਰਿਸਬੇਨ ਦੇ ਬਨਣ ਵਾਲੇ ਨਵੇਂ ਗੁਰੂ ਘਰ ਦੀ ਇਮਾਰਤ ਲਈ ਵਰਤੇ ਜਾਣਗੇ। ਇਸ ਮੋਕੇ ਪ੍ਰਬੰਧਕਾਂ ਵੱਲੋਂ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਿਤੀ ਗਈ ਕੀ ਹੁੰਮ ਹੁਮਾ ਕੇ ਪਹੁੰਚਣ ਤੇ ਇਸ ਵਿਸਾਖੀ ਮੇਲੇ ਨੂੰ ਸਫ਼ਲ ਬਣਾਉਣ।
ਹਰਪ੍ਰੀਤ ਸਿੰਘ ਕੋਹਲੀ