ਇੰਡੀਅਨ ਆਸਟ੍ਰੇਲੀਅਨ ਐਸੋਸਿਏਸ਼ਨ ਆਫ ਸਾਊਥ ਆਸਟ੍ਰੇਲੀਆ ਵੱਲੋਂ ਵਿਸਾਖੀ ਦੇ ਪ੍ਰੋਗਰਾਮ ਦਾ ਆਯੋਜਨ

ਵਿਸਾਖੀ ਭਾਰਤ ਦਾ ਬਹੁਤ ਹੀ ਮਸ਼ਹੂਰ ਅਤੇ ਹਰਮਨ ਪਿਆਰਾ ਤਿਉਹਾਰ ਹੈ ਅਤੇ ਕਿਸੇ ਨਾ ਕਿਸੇ ਨਾਮ ਹੇਠਾਂ ਦੇਸ਼ ਦੇ ਹਰ ਹਿੱਸੇ ਵਿੱਚ ਹੀ ਮਨਾਇਆ ਜਾਂਦਾ ਹੈ। ਪੰਜਾਬ ਅਤੇ ਖਾਸ ਕਰਕੇ ਸਿੱਖਾਂ ਵਿੱਚ ਇਸ ਤਿਉਹਾਰ ਦੀ ਮਹੱਤਤਾ ਸਮਾਜਿਕ, ਭੂਗੋਲਿਕ ਕਾਰਨਾਂ ਤੋਂ ਇਲਾਵਾ ਧਾਰਮਿਕ ਅਤੇ ਇਤਿਹਾਸਕ ਬਣ ਜਾਂਦੀ ਹੈ ਕਿਉਂਕਿ ਦੱਸਵੇਂ ਪਾਤਸ਼ਾਹ -ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1699 ਵਿੱਚ ਇਸ ਦਿਹਾੜੇ ਦੀ ਮਹੱਤਤਾ ਨੂੰ ਹੋਰ ਵੀ ਚਾਰ ਚੰਨ ਲਗਾ ਕੇ ਪੰਜ ਪਿਆਰੇ ਥਾਪ ਕੇ, ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
ਇੰਡੀਅਨ ਆਸਟ੍ਰੇਲੀਅਨ ਐਸੋਸਿਏਸ਼ਨ ਆਫ ਸਾਊਥ ਆਸਟ੍ਰੇਲੀਆ ਵੱਲੋਂ ਇਸ ਤਿਉਹਾਰ ਦੀ ਮਹੱਤਤਾ ਨੂੰ ਦਰਸਾਉਂਦਿਆਂ ਹੋਇਆਂ, ਇਆਸਾ ਕਮਿਊਨਿਟੀ ਸੈਂਟਰ, ਸੋਮਵਾਰ ਅਪ੍ਰੈਲ 19, 2021 ਨੂੰ (ਸ਼ਾਮ ਦੇ 5 ਵਜੇ) 6 ਬਲੇਮੀ ਐਵਨਿਊ, ਬਰਾਡਵਿਊ, ਦੱਖਣੀ ਆਸਟ੍ਰੇਲੀਆ ਵਿਖੇ ਵਿਸਾਖੀ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਤਾਂ ਜੋ ਸੰਗਤਾਂ ਇਸ ਮੌਕੇ ਉਪਰ ਜੁੜ ਕੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਤੀ ਸਮਰਪਣ ਵਿਅਕਤ ਕਰ ਸਕਣ ਅਤੇ ਆਪਸੀ ਸਾਂਝੀਵਾਲਤਾ ਦਾ ਵੀ ਮੁਜ਼ਾਹਰਾ ਕਰ ਸਕਣ।
ਪ੍ਰੋਗਰਾਮ ਦੌਰਾਨ ਪਾਠ, ਕੀਰਤਨ ਅਤੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ।
ਕੋਵਿਡ ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ, ਮਹਿਮਾਨਾਂ ਦੀ ਸੰਖਿਆ ਨਿਸ਼ਚਿਤ ਰੱਖੀ ਗਈ ਹੈ ਅਤੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਾਸਤੇ ਆਪਣੀ ਹਾਜ਼ਰੀ ਪਹਿਲਾਂ ਤੋਂ ਹੀ ਸੁਰੱਖਿਅਤ ਕਰ ਲਈ ਜਾਵੇ ਅਤੇ ਇਸ ਵਾਸਤੇ ਆਪਣਾ ਨਾਮਾਂਕਣ ਹੇਠ ਲਿਖੇ ਸੇਵਾਦਾਰਾਂ ਕੋਲ ਕਰਵਾ ਲਿਆ ਜਾਵੇ ਜੀ।
ਤ੍ਰਿਮਾਨ ਗਿੱਲ: 0403 203 172; ਅਮਰਜੀਤ ਗਰੇਵਾਲ: 0431 814 625 ; ਐਸ.ਪੀ. ਸਿੰਘ: 0402 489 145;
ਨਾਮਾਂਕਣ ਕਾਲ ਕਰਕੇ ਅਤੇ ਜਾਂ ਫੇਰ ਮੈਸੇਜ ਭੇਜ ਕੇ ਕੀਤਾ ਜਾ ਸਕਦਾ ਹੈ।

Install Punjabi Akhbar App

Install
×