ਆਸਟ੍ਰੇਲੀਆ ਦੇ ਗੁਰੂਘਰਾਂ ਵਿੱਚ ਵਿਸਾਖੀ ਦਿਹਾੜਾ ਸ਼ਰਧਾ ਨਾਲ ਮਨਾਇਆ 

(ਭਾਈ ਸੁਖਦੇਵ ਸਿੰਘ ਜੀ ਪੱਟੀ ਵਾਲੇ ਦਾ ਜਥਾ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦਾ ਹੋਇਆ)
(ਭਾਈ ਸੁਖਦੇਵ ਸਿੰਘ ਜੀ ਪੱਟੀ ਵਾਲੇ ਦਾ ਜਥਾ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦਾ ਹੋਇਆ)

(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, 17 ਅਪ੍ਰੈਲਸਮੁੱਚੇ ਵਿਸ਼ਵ ਵਿੱਚ ਜਿੱਥੇ ਸਿੱਖ ਧਰਮ ਦੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨਉਥੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਵੱਖਵੱਖ ਗੁਰਦੁਆਰਾ ਸਹਿਬਾਨ ਗੁਰਦੁਆਰਾ ਸਿੰਘ ਸਭਾਟੈਂਗਮਗੁਰਦੁਆਰਾ ਸਾਹਿਬ ਬ੍ਰਿਸਬੇਨਗੁਰੂ ਨਾਨਕ ਸਿੱਖ ਟੈਂਪਲ ਇਨਾਲਾਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਹੈਲਨਸਵੇਲ ਗੋਲਡਕੋਸਟ ਅਤੇ ਗੁਰਦੁਆਰਾ ਸਾਿਹਬ ਨਾਰੰਗ ਗੋਲਡਕੋਸਟ ਵਿਖੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰਛਾਇਆ ਹੇਠ ਗੁਰਮੱਤ ਅਨੁਸਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਵੱਖਵੱਖ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕੀਤੀ ਗਈ ਅਤੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਅਖੰਠ ਪਾਠ ਜੀ ਦੇ ਭੋਗ ਪਾਏ ਜਾਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਜਿਸ ’ ਭਾਈ ਸੁਖਦੇਵ ਸਿੰਘ ਜੀ,ਹਰਜਿੰਦਰ ਸਿੰਘ ਜੀਭਾਈ ਪ੍ਰੀਤ ਸਿੰਘ ਜੀ ਪੱਟੀ ਵਾਲੇ ਹਜ਼ੂਰੀ ਰਾਗੀ ਜੱਥੇਭਾਈ ਕੁਲਦੀਪ ਸਿੰਘਭਾਈ ਜਤਿੰਦਰ ਸਿੰਘਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਜਥਾਗਿਆਨੀ ਸੁਖਵਿੰਦਰ ਿਸੰਘ ਜੀ ਭੰਗਾਲਾਭਾਈ ਅਵਤਾਰ ਸਿੰਘ ਜੀ ਦੂਲੋਵਾਲਭਾਈ ਸ਼ਰਨਦੀਪ ਸਿੰਘਭਾਈ ਕੁਲਦੀਪ ਸਿੰਘਭਾਈ ਹਰਦੀਪ ਸਿੰਘਭਾਈ ਹਰਜਿੰਦਰ ਸਿੰਘਭਾਈ ਮਨਦੀਪ ਸਿੰਘਜਸਕੀਰਤ ਸਿੰਘ ਆਦਿ ਦੇ ਪੰਥ ਪ੍ਰਸਿੱਧਜੱਥਿਆਂ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨਵੀਰ ਰਸੀ ਵਾਰਾਂ ਤੇ ਕਥਾਂ ਵਿਚਾਰਾ ਦੁਆਰਾ ਗੁਰੂ  ਸਾਹਿਬਾਨ ਜੀ ਵਲੋਂ ਦਰਸਾਏ ਗਏ ਜੀਵਨ ਫ਼ਲਸਫੇ ਤੇ ਸਿੱਖਿਆਵਾਂ ਬਾਰੇ ਚਾਨਣਾ ਪਾਉਦਿਆਂ ਸੰਗਤਾ ਨੂੰ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਦੇਇਤਿਹਾਸਕ ਦਿਨ ਖ਼ਾਲਸਾ ਪੰਥ ਦੀ ਸਿਰਜਣਾ ਕਰ ਇੱਕ ਨਵੇ ਯੁੱਗ ਤੇ ਕ੍ਰਾਂਤੀ ਦੀ ਨੀਹ ਰੱਖ ਹਰੇਕ ਵਰਗ ਦੇ ਲੋਕਾ ਨੂੰ ਬਰਾਬਰੀ ਦੇ ਹੱਕਹਕੂਕ ਦਿੱਤੇ ਅਤੇ ਜਬਰ ਤੇ ਜੁਲਮ ਦੇ ਖਿਲਾਫ ਅਵਾਜ਼ ਬੁਲੰਦ ਕਰ ਅਣਖ ਨਾਲ ਜਿਊਣ ਲਈ ਪ੍ਰੇਰਨਾ ਦਿੱਤੀ। ਗੁਰੂ ਸਾਹਿਬਾਨ ਨੇ ਸਰਬਸਾਂਝੀਵਾਲਤਾਂਕ੍ਰਾਂਤੀਕਾਰੀ ਵਿਚਾਰਧਾਰਾਕਰਮਕਾਂਡਾਂ ਦਾ ਖੰਡਨਕਿਰਤ ਕਰੋ ਅਤੇ ਵੰਡ ਕੇ ਛੱਕੋਸੱਚਾ ਸੁੱਚਾ ਜੀਵਨ ਜਿਊਂਣਸਮਾਜਿਕ ਬਰਾਬਰੀ ਦੀ ਜੀਵਨ ਜਾਚਨਾਮ ਸਿਮਰਨਹਾਊਮੇਹੰਕਾਰ ਤਿਆਗ ਕੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਆਦਿ ਦੇ ਸੰਦੇਸ਼ ਦਿੱਤੇ ਹਨ ਜੋ ਕਿਹਮੇਸ਼ਾ ਹੀ ਜੀਵਨ ਵਿਚ ਮਾਰਗਦਰਸ਼ਨ ਦਾ ਕਾਰਜ ਕਰਦੇ ਹਨ। ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ। ਉਪਰੰਤ ਗੁਰੂ ਘਰ ਦੇ ਸੇਵਾਦਾਰ ਰਣਦੀਪ ਸਿੰਘ ਜੌਹਲਸੁਖਦੇਵ ਸਿੰਘ ਗਰਚਾਜਸਜੋਤ ਸਿੰਘ ਪ੍ਰਧਾਨਅਵਨਿੰਦਰ ਸਿੰਘ ਲਾਲੀਮਨਦੀਪ ਸਿੰਘਸੁਖਰਾਜ ਸਿੰਘਸੁਖਦੇਵ ਸਿੰਘ ਵਿਰਕਅਮਰਜੀਤ ਸਿੰਘ ਮਾਹਲਜਰਨੈਲ ਸਿੰਘ ਬਾਸੀਹਰਜਿੰਦਰ ਰੰਧਾਵਾਪ੍ਰਧਾਨ ਡਾਰਣਧੀਰ ਸਿੰਘਸੁਰਜੀਤ ਸਿੰਘ ਅਤੇ ਡਾਜਗਤਜੀਤ ਸਿੰਘ ਆਦਿ ਨੇ ਸੰਗਤਾ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆ ਆਪਣੇ ਸੰਬੋਧਨ ’ ਕਿਹਾ ਕਿ ਸਾਨੂੰ ਗੁਰੂਸਾਹਿਬ ਜੀ ਵੱਲੋ ਦਰਸਾਏ ਮਾਰਗ ਤੋਂ ਸੇਧ ਲੈ ਕੇ ਗੁਰੂ ਵਾਲੇ ਬਣਨ ਅਤੇ ਬਾਣੇ ਤੇ ਬਾਣੀ ਦੇ ਧਾਰਨੀ ਬਣਨਾ ਚਾਹੀਦਾ ਹੈ। ਇਸ ਮੌਕੇ ‘ਤੇ ਗੁਰੂ ਦੀਆ ਸੰਗਤਾਂ ਨੇ ਹੁੰਮਹੁਮਾ ਕੇ ਹਾਜ਼ਰੀ ਭਰੀ। ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।  

( ਹਰਜੀਤ ਸਿੰਘ ਲਸਾੜਾ)

harjit_las@yahoo.com

Install Punjabi Akhbar App

Install
×