ਵੀਜ਼ਾ ਨਿਯਮਾ ਦੀ ਪਾਲਣਾ ਕਰਕੇ ਹੀ ਅਰਜੀ ਦੇਣ ਵਿਦਿਆਰਥੀ -ਜਸਪਾਲ ਸੰਧੂ

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਵਲੋ ਪੰਜਾਬ ਸਕੂਲ ਸਿੱਖਿਆ ਬੋਰਡ ਤੋ ਬਾਰਹਵੀ ਪਾਸ ਵਿਦਿਆਰਥੀਆ ਨੂੰ ਵੀਜ਼ਾ ਨਾ ਦੇਣ ਸਬੰਧੀ ਖ਼ਬਰਾ ਅਖ਼ਬਾਰਾਂ ਤੇ ਸੋਸ਼ਲ ਮੀਡੀਏ ਤੇ ਚਲ ਰਹੀਆ ਹਨ ਜਿਨ੍ਹਾ ਨਾਲ ਵਿਦਿਆਰਥੀਆ ਤੇ ਮਾਪਿਆ ਵਿਚ ਕਾਫੀ ਬੇਚੈਨੀ ਪਾਈ ਜਾ ਰਹੀ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਫ਼ਾਈਵ ਵਾਟਰ ਮਾਈਗ੍ਰੇਸ਼ਨ ਕੰਪਨੀ ਦੇ ਡਾਇਰੈਕਟਰ ਤੇ ਉੱਘੇ ਮਾਈਗ੍ਰੇਸ਼ਨ ਸਲਾਹਕਾਰ ਜਸਪਾਲ ਸੰਧੂ ਨੇ ਦੱਸਿਆ ਕਿ ਉਨ੍ਹਾ ਵਲੋ ਭਾਰਤ ਵਿਚ ਆਸਟ੍ਰੇਲੀਅਨ ਹਾਈ ਕਮਿਸ਼ਨ ਨਾਲ ਇਸ ਗੰਭੀਰ ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ ਹੈ ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੰਧੂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋ ਪਾਸ ਕੀਤੀ ਗਈ ਦਸਵੀ ਤੇ ਬਾਰਹਵੀ ਦੀ ਪ੍ਰੀਖਿਆ ਦੇ ਅਧਾਰ ਤੇ ਅਰਜੀਕਰਤਾ ਦੀ ਵੀਜ਼ਾ ਅਰਜੀਆ ਤਾ ਹੀ ਰੱਦ ਕੀਤੀਆ ਜਾਦੀ ਹਨ ਜੇਕਰ ਅਰਜੀਕਰਤਾਂ ਇਮੀਗ੍ਰੇਸ਼ਨ ਵਿਭਾਗ ਦੇ ਵੀਜ਼ਾ ਨਿਯਮਾ ਦੀ ਪਾਲਣਾ ਨਹੀ ਕਰਦਾ ਜਾ ਕੋਈ ਤੁਰੱਟੀ ਪਾਈ ਜਾਦੀ ਹੈ ਜੋ ਅਰਜੀਕਰਤਾ ਇਮੀਗ੍ਰੇਸ਼ਨ ਵਿਭਾਗ ਦੇ ਵੀਜ਼ਾ ਦੀਆ ਸ਼ਰਤਾ ਪੂਰੀਆ ਕਰਦੇ ਹਨ ਉਨ੍ਹਾ ਦੀ ਅਰਜੀ ਤੇ ਇਮੀਗ੍ਰੇਸ਼ਨ ਵਿਭਾਗ ਵਿਚਾਰ ਜਰੂਰ ਕਰਦਾ ਹੈ।ਉਨ੍ਹਾ ਅੱਗੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋ ਪਾਸ ਕੀਤੀ ਪ੍ਰੀਖਿਆ ਵਾਲੇ ਵਿਦਿਆਰਥੀਆ ਤੇ ਮਾਪਿਆ ਨੂੰ ਚਿੰਤਾ ਕਰਨ ਦੀ ਜਰੂਰਤ ਨਹੀ ਹੈ ਪਰ ਆਸਟ੍ਰੇਲੀਆ ਦੇ ਦਿੱਲੀ ਹਾਈ ਕਮਿਸ਼ਨ ਤੋ ਜਾ ਆਸਟ੍ਰੇਲੀਅਨ ਸਰਕਾਰ ਦੇ ਮਾਨਤਾ ਪ੍ਰਾਪਤ ਮਾਈਗ੍ਰੇਸ਼ਨ ਸਲਾਹਕਾਰ ਤੋ ਸਹੀ ਜਾਣਕਾਰੀ ਪ੍ਰਾਪਤ ਕਰਕੇ ਹੀ ਆਪਣੀ ਵੀਜ਼ਾ ਦੀ ਅਰਜੀ ਦੇਣੀ ਚਾਹੀਦੀ ਹੈ।

ਸੁਰਿੰਦਰਪਾਲ ਸਿੰਘ ਖੁਰਦ, ਬ੍ਰਿਸਬੇਨ

spsingh997@yahoo.com.au

Install Punjabi Akhbar App

Install
×