ਵਿਸ਼ਵ ਮਨੁੱਖੀ ਹੱਕ ਦਿਹਾੜਾ -ਦੇਸ਼ ਅੰਦਰ ਹਾਲੇ ਵੀ ਰਫੂਜੀ ਲੋਕ ਤਰਸ ਰਹੇ ਆਪਣੇ ਅਧਿਕਾਰਾਂ ਨੂੰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੇਸ਼ਕ ਅੱਜ ਦਾ ਦਿਨ ਸਮੁੱਚੇ ਸੰਸਾਰ ਅੰਦਰ ਹੀ ਵਿਸ਼ਵ ਮਨੁੱਖੀ ਹੱਕ ਦਿਹਾੜਾ (world human rights day) ਮਨਾਇਆ ਜਾ ਰਿਹਾ ਹੈ ਪਰੰਤੂ ਇਹ ਵੀ ਸੱਚ ਹੈ ਕਿ ਇਸ ਸਾਲ ਕਈ ਤਰ੍ਹਾਂ ਦੀਆਂ ਵਖਰੀਆਂ ਮੁਸੀਬਤਾਂ ਨੂੰ ਝੇਲਦਿਆਂ ਹੋਇਆਂ ਵੀ ਆਸਟ੍ਰੇਲੀਆ ਅੰਦਰ ਬਹੁਤ ਸਾਰੇ ਸ਼ਰਣਾਰਥੀ ਜਾਂ ਰਫੂਜੀ ਅਜਿਹੇ ਹਨ ਜੋ ਕਿ ਹਾਲੇ ਵੀ ਪੂਰੇ ਅਧਿਕਾਰਾਂ ਨੂੰ ਤਰਸ ਰਹੇ ਹਨ ਅਤੇ ਉਮੀਦ ਕਰਦੇ ਹਨ ਕਿ ਸਰਕਾਰ ਉਨ੍ਹਾਂ ਬਾਰੇ ਵਿੱਚ ਸੋਚੇਗੀ ਅਤੇ ਉਨ੍ਹਾਂ ਨੂੰ ਵੀ ਪੂਰੇ ਅਧਿਕਾਰ ਦਿੱਤੇ ਜਾਣਗੇ। ਕਿਉਂਕਿ ਕਿਸੇ ਦੇਸ਼ ਵਿੱਚ ਸ਼ਰਣ ਪ੍ਰਾਪਤ ਕਰਨਾ ਵੀ ਇੱਕ ਤਰ੍ਹਾਂ ਦਾ ਬਹੁਤ ਹੀ ਮਹੱਤਵਪੂਰਨ ਮਨੁੱਖੀ ਅਧਿਕਾਰ ਹੈ ਅਤੇ ਇਸਤੋਂ ਵੀ ਜੇਕਰ ਕੁੱਝ ਨਹੀਂ ਸਗੋਂ ਬਹੁਤ ਸਾਰੇ ਲੋਕ ਵਾਂਝੇ ਰਹਿ ਜਾਣ ਤਾਂ ਫੇਰ ਬਸ ਗੁਹਾਰ ਹੀ ਲਗਾਈ ਜਾ ਸਕਦੀ ਹੈ…..। ਆਸਟ੍ਰੇਲੀਆ ਕਿਉਂਕਿ ਬਹੁ ਪੱਖੀ, ਬਹੁ ਭਾਸ਼ਾਈ, ਬਹੁ ਸਭਿਆਰਕ ਦੇਸ਼ ਹੈ ਅਤੇ ਇਸ ਲਈ ਇੱਥੇ ਆਉਣ ਵਾਲਾ ਹਰ ਰਫੂਜੀ ਜਾਂ ਸ਼ਰਣਾਰਥੀ ਇਹੋ ਆਸ ਲੈ ਕੇ ਆਉਂਦਾ ਹੈ ਕਿ ਜੋ ਉਸਨੂੰ ਉਸਦੇ ਆਪਣੇ ਦੇਸ਼ ਜਾਂ ਜਨਮ ਭੂਮੀ ਵਿੱਚ ਨਹੀਂ ਮਿਲਿਆ ਉਹ ਇੱਥੇ ਰਹਿ ਕੇ ਪ੍ਰਾਪਤ ਕਰੇਗਾ ਪਰੰਤੂ ਹਾਲੇ ਵੀ ਕਈ ਨਿਯਮ ਅਜਿਹੇ ਹਨ ਜੋ ਕਿ ਆਸਟ੍ਰੇਲੀਆ ਅੰਦਰ ਸ਼ਰਣਾਰਥੀਆਂ ਉਪਰ ਲਾਗੂ ਨਹੀਂ ਹੁੰਦੇ ਅਤੇ ਕੋਵਿਡ-19 ਦੀ ਮਾਰ ਦੌਰਾਨ ਵੀ ਅਜਿਹੇ ਸ਼ਰਣਾਰਥੀ ਜ਼ਾਂ ਰਫੂਜੀ ਇਨ੍ਹਾਂ ਮਦਦਾਂ ਦਾ ਲਾਭ ਨਹੀਂ ਉਠਾ ਸਕੇ ਅਤੇ ਜਾਂ ਫੇਰ ਆਂਸ਼ਿਕ ਰੂਪ ਵਿੱਚ ਅਜਿਹੇ ਲਾਭ ਮਿਲਦੇ ਹਨ ਅਤੇ ਇਨ੍ਹਾਂ ਵਿੱਚ ਜਾਬ-ਐਕਟਿਵ, ਮੈਡੀਕੇਅਰ ਅਤੇ ਸੈਂਟਰਲਿੰਕ ਸੇਵਾਵਾਂ ਆਦਿ ਸ਼ਾਮਿਲ ਹਨ। ਸਰਕਾਰ ਦਾ ਕਹਿਣਾ ਹੈ ਕਿ ਸਹੂਲਤਾਂ ਬਹੁਤ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਇਹ ਸ਼ਾਮਿਲ ਹਨ ਕਿ ਅਜਿਹੇ ਲੋਕ ਥੋੜ੍ਹੇ ਸਮੇਂ ਦੀਆਂ ਕਾਂਸਲਿੰਗ (ਟਾਰਚਰ ਅਤੇ ਟਰੌਮਾ) ਦਾ ਇਸਤੇਮਾਲ ਕਰ ਸਕਦੇ ਹਨ, 510 ਘੰਟਿਆਂ ਦੀ ਅੰਗ੍ਰੇਜ਼ੀ ਦੀ ਮੁਫਤ ਪੜ੍ਹਾਈ ਅਤੇ ਕੋਚਿੰਗ ਲੈ ਸਕਦੇ ਹਨ, ਬਾਹਰੀ ਦੇਸ਼ਾਂ ਦੀਆਂ ਯਾਤਰਾਵਾਂ (ਉਨ੍ਹਾਂ ਦੇ ਆਪਣੇ ਦੇਸ਼ ਨੂੰ ਛੱਡ ਕੇ ਜਿੱਥੋਂ ਕਿ ਉਹ ਭੱਜ ਕੇ ਆਏ ਹਨ ਅਤੇ ਇੱਥੇ ਸ਼ਰਣ ਲਈ ਹੈ) ਵਿੱਚ ਨਹੀਂ ਜਾ ਸਕਦੇ, ਅਤੇ ਬਾਕੀ ਸਾਰੇ ਦੇਸ਼ਾਂ ਵਿੱਚ ਆ ਜਾ ਸਕਦੇ ਹਨ। ਰਫੂਜੀਆਂ ਦੇ ਹੱਕਾਂ ਲਈ ਲੜਨ ਅਤੇ ਖੜ੍ਹਨ ਵਾਲੇ ਲੋਕ ਕਹਿੰਦੇ ਹਨ ਕਿ ਅਜਿਹੀਆਂ ਛੋਟਾਂ ਹੀ ਕਾਫੀ ਨਹੀਂ ਹਨ ਸਗੋਂ ਰਫੂਜੀਆਂ ਨੂੰ ਆਸਟ੍ਰੇਲੀਆ ਵਰਗੇ ਮੁਲਕ ਅੰਦਰ ਪੂਰੇ ਅਧਿਕਾਰ ਮਿਲਣੇ ਚਾਹੀਦੇ ਹਨ ਜਿਹੜੇ ਕਿ ਇੱਥੇ ਦੇ ਵਸਨੀਕਾਂ ਨੂੰ ਦਿੱਤੇ ਜਾਂਦੇ ਹਨ ਅਤੇ ਉਹ ਆਪਣੀ ਗੱਲ ਨੂੰ ਹਮੇਸ਼ਾ ਅਤੇ ਹਰ ਹਾਲ ਅੰਦਰ ਦੇਸ਼ ਦੀਆਂ ਸਰਕਾਰਾਂ ਅੱਗੇ ਰੱਖਦੇ ਰਹਿਣਗੇ।

Install Punjabi Akhbar App

Install
×