ਇਨਸਾਨੀਅਤ ਦੇ ਨਾਤੇ ਲਿਆ ਵੀਜ਼ਾ..ਪਰ ਭਾਰਤੀ ਸੰਸਕ੍ਰਿਤੀ ਨੂੰ ਤਿਲਾਂਜਲੀ 

  • ਨਿਊਜ਼ੀਲੈਂਡ ‘ਚ ਭਾਰਤੀ ਨੌਜਵਾਨ ਦੀ ਮੌਤ ਬਾਅਦ ਪਤਨੀ ਵੱਲੋਂ ਪਾਈ ਵੀਜ਼ਾ ਅਰਜ਼ੀ ਆਖਿਰ ਮੰਜੂਰ
NZ PIC 2 Aug-1
(ਜਨਵਰੀ ਦੇ ਵਿਚ ਡੁੱਬਣ ਨਾਲ ਮਾਰੇ ਗਏ ਹੇਮਨ ਲਿੰਬਾਚਾਰੀਅ ਅਤੇ ਉਸਦੀ ਪਤਨੀ ਜਿਸ ਨੂੰ ਦੋ ਸਾਲ ਦਾ ਵੀਜ਼ਾ ਦਿੱਤਾ ਗਿਆ)

ਆਕਲੈਂਡ 2 ਅਗਸਤ -ਇਸ ਸਾਲ 14 ਜਨਵਰੀ ਨੂੰ ਹਾਕਸਬੇਅ ਲਾਗੇ ਇਕ ਵਾਇਮਾਰਾਮਾ ਬੀਚ ਉਤੇ ਭਾਰਤੀ ਨੌਜਵਾਨ ਹੇਮਨ ਲਿੰਬਾਚਾਰੀਆਂ (ਬੜੌਦਾ) ਦੀ ਮੌਤ ਹੋ ਗਈ ਸੀ। ਉਸ ਸਮੇਂ ਇਸ ਜੋੜੇ ਨੇ ਪੱਕੀ ਰਿਹਾਇਸ਼ ਦੀ ਅਰਜ਼ੀ ਲੱਗੀ ਹੋਈ ਸੀ, ਜੋ ਬਾਅਦ ਵਿਚ ਇਮੀਗ੍ਰੇਸ਼ਨ ਨੇ ਰੱਦ  ਕਰ ਦਿੱਤੀ ਸੀ। ਇਸ ਨੌਜਵਾਨ ਦੀ ਪਤਨੀ ਤਨਵੀ ਭਵਸਰ ਵਾਪਿਸ ਭਰਤ ਗਈ ਸੀ ਤਾਂ ਕਿ ਉਸਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਕੀਤੀਆਂ ਜਾ ਸਕਣ। ਇਸ ਤੋਂ ਬਾਅਦ ਇਸਨੂੰ ਵਾਪਿਸ ਨਿਊਜ਼ੀਲੈਂਡ ਪਰਤਣ ਵਿਚ ਔਖ ਹੋ ਗਈ, ਇਮੀਗ੍ਰੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਇਸ ਨੂੰ ਜਵਾਬ ਦੇ ਦਿੱਤਾ ਸੀ। ਇਸ ਨੌਜਵਾਨ ਕੁੜੀ ਦਾ ਵੀਜ਼ਾ ਕੇਸ ਸਥਾਨਕ ਸੰਸਦ ਮੈਂਬਰ ਕੋਲ ਪਹੁੰਚਿਆ। ਇਕ ਲੇਬਰ ਪਾਰਟੀ ਦੇ ਸਾਂਸਦ ਅਤੇ ਇਕ ਨੈਸ਼ਨਲ ਪਾਰਟੀ ਦੇ ਸਾਂਸਦ ਨੇ ਸਹਾਇਕ ਇਮੀਗ੍ਰੇਸ਼ਨ ਮੰਤਰੀ ਨੂੰ ਚਿੱਠੀ ਲਿਖੀ ਕਿ ਇਸ ਹਲਾਤ ਦੇ ਵਿਚ ਇਸ ਕੁੜੀ ਦਾ ਕੋਈ ਕਸੂਰ ਨਹੀਂ ਹੈ, ਅਜਿਹੀਆਂ ਘਟਨਾਵਾਂ ਜਾਣ-ਬੁੱਝ ਕੇ ਨਹੀਂ ਹੁੰਦੀਆਂ ਇਸ ਕਰਕੇ ਦੁਬਾਰਾ ਵਿਚਾਰ ਕੀਤੀ ਜਾਵੇ। ਇਸ ਚਿੱਠੀ ਦੇ ਵਿਚ ਇਹ ਵੀ ਕਿਹਾ ਗਿਆ ਕਿ ਜੇਕਰ ਇਸ ਕੁੜੀ ਨੂੰ ਭਾਰਤ ਪਰਤਣ ਲਈ ਕਿਹਾ ਜਾਂਦਾ ਹੈ ਤਾਂ ਉਸਨੂੰ ਉਥੇ ਇਕੱਲਿਆਂ ਰਹਿਣਾ  ਬਹੁਤ ਮੁਸ਼ਕਲ ਹੋਵੇਗਾ ਅਤੇ ਸਮਾਜ ਉਸਦਾ ਵਿਧਵਾ ਕਹਿ ਕੇ ਬਾਈਕਾਟ ਕਰ ਦੇਵੇਗਾ। ਇਥੇ ਇਹ ਦੱਸਿਆ ਕਿ ਭਾਰਤੀ ਸਭਿਆਚਾਰ ਦੇ ਮੁਤਾਬਿਕ ਜੇਕਰ ਕਿਸੀ ਔਰਤ ਦਾ ਪਤੀ ਇਸ ਤਰ੍ਹਾਂ ਅਚਨਚੇਤ ਮਰ ਜਾਏ ਤਾਂ ਉਸਨੂੰ ਅਭਾਗੀ ਮੰਨਿਆ ਜਾਂਦਾ ਹੈ, ਕਮਿਊਨਿਟੀ ਕੰਨੀ ਕਤਰਾਉਣ ਲੱਗਦੀ ਹੈ ਅਤੇ ਬੇਦਖਲੀ ਕਰ ਦਿੰਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਮੰਤਰੀ ਸਾਹਿਬ ਨੇ ਇਸ ਕੁੜੀ ਨੂੰ ਦੋ ਸਾਲ ਦਾ ਵਰਕ ਵੀਜ਼ਾ ਦੇ ਦਿੱਤਾ ਹੈ। ਇਸ ਸਾਰੇ ਮਾਮਲੇ ਦੇ ਵਿਚ ਭਾਰਤੀ ਸਭਿਆਚਾਰ ਅਤੇ ਸਮਾਜ ਦਾ ਪੱਧਰ ਕਿਸ ਤਰ੍ਹਾਂ ਦਾ ਪੇਸ਼ ਕੀਤਾ ਗਿਆ ਵਿਚਾਰਨ ਦੀ ਗੱਲ ਹੈ।

Welcome to Punjabi Akhbar

Install Punjabi Akhbar
×
Enable Notifications    OK No thanks