ਦੱਖਣੀ ਆਸਟ੍ਰੇਲੀਆ ਅੰਦਰ ਕਰੋਨਾ ਦੇ ਵਾਇਰਸ ਦਾ ਇੱਕ ਮਾਮਲਾ ਹੋਇਆ ਪ੍ਰਮਾਣਿਕ

ਰਾਜ ਅੰਦਰ ਕਰੋਨਾ ਵਾਇਰਸ ਦਾ ਇੱਕ ਮਾਮਲਾ ਪ੍ਰਮਾਣਿਕ ਕੀਤੀ ਗਿਆ ਹੈ ਜਿਸ ਰਾਹੀਂ ਕਿ ਇੱਕ 81 ਸਾਲਾਂ ਦਾ ਬਜ਼ੁਰਗ ਵਿਅਕਤੀ ਜੋ ਕਿ ਅਰਜਨਟੀਨਾ ਤੋਂ ਨਿਊ ਸਾਊਥ ਵੇਲਜ਼ ਆਇਆ ਅਤੇ ਉਥੇ ਉਹ 14 ਦਿਨਾਂ ਦੇ ਕੁਆਰਨਟੀਨ ਵਿੱਚ ਵੀ ਰਿਹਾ ਅਤੇ ਫੇਰ ਦੱਖਣੀ ਆਸਟ੍ਰੇਲੀਆ ਪਰਤਣ ਤੇ ਉਸਦੇ ਟੈਸਟ ਦੌਰਾਨ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਉਕਤ ਬਜ਼ੁਰਗ ਵਿਅਕਤੀ ਜੋ ਕਿ ਆਪਣੇ ਕੁਆਰਨਟੀਨ ਤੋਂ ਬਾਅਦ ਫਿਸਲ ਕੇ ਗਿਰ ਗਿਆ ਸੀ ਅਤੇ ਉਸਨੂੰ ਮੁੜ ਤੋਂ 10 ਦਿਨਾਂ ਲਈ ਨਿਊ ਸਾਊਥ ਵੇਲਜ਼ ਦੇ ਹਸਪਤਾਲ ਅੰਦਰ ਹੀ ਇਲਾਜ ਕਰਵਾਉਣਾ ਪਿਆ ਸੀ, ਜੁਲਾਈ ਦੀ 8 ਤਾਰੀਖ ਨੂੰ ਦੱਖਣੀ ਆਸਟ੍ਰੇਲੀਆ ਪੁੱਝਾ ਸੀ।
ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਉਕਤ ਬਜ਼ੁਰਗ ਨੇ ਅਰਜਨਟੀਨਾ ਵਿੱਚ ਕਰੋਨਾ ਵੈਕਸੀਨ ਦੀ ਇੱਕ ਡੋਜ਼ ਵੀ ਲਈ ਸੀ ਪਰੰਤੂ ਉਸ ਨੂੰ ਇਹ ਯਾਦ ਨਹੀਂ ਕਿ ਡੋਜ਼ ਕਿਹੜੀ ਕੰਪਨੀ ਦੀ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਬਜ਼ੁਰਗ ਦੀ ਬੇਟੀ ਅਤੇ 15 ਹੋਰ ਨਜ਼ਦੀਕੀਆਂ ਨੂੰ ਕੁਆਰਨਟੀਨ ਕੀਤਾ ਗਿਆ ਹੈ ਜਦੋਂ ਕਿ ਦੋ ਔਰਤਾਂ ਅਤੇ ਉਨ੍ਹਾਂ ਦੇ ਇੱਕ ਬੱਚੇ ਦਾ ਕਰੋਨਾ ਟੈਸਟ ਨੈਗੇਟਿਵ ਆ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks