ਨਿਊ ਸਾਊਥ ਵੇਲਜ਼ ਦੇ ਲੱਖਾਂ ਸਕੂਲੀ ਵਿਦਿਆਰਥੀ ਇਸ ਹਫ਼ਤੇ ਜਾ ਰਹੇ ਹਨ ਕੈਨਬਰਾ ਦੇ ਟੂਰ (virtual excursion) ਤੇ

ਰਾਜ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਰਾਜ ਦੇ ਡਾਰਟ (Distance and Rural Technology) ਦੇ ਡੂਬੋ ਵਿਖੇ ਸਥਿਤ ਵਿਭਾਗ ਦੇ ਉਦਮ ਸਦਕਾ ਸਮੁੱਚੇ ਰਾਜ ਦੇ 320,000 ਸਕੂਲੀ ਵਿਦਿਆਰਥੀਆਂ (5ਵੇਂ ਅਤੇ 6ਵੇਂ ਸਾਲ ਦੇ) ਨੂੰ ਇਸੇ ਹਫ਼ਤੇ ਕੈਨਬਰਾ ਦੇ ਟੂਰ ਉਪਰ ਲਿਜਾਇਆ (virtual excursion) ਜਾ ਰਿਹਾ ਹੈ ਜਿੱਥੇ ਕਿ ਉਹ ਪੜ੍ਹਾਈ ਲਿਖਾਈ ਅਤੇ ਸਿੱਖਿਆ ਸਬੰਧੀ ਨਵੀਆਂ ਜਾਣਕਾਰੀਆਂ ਹਾਸਿਲ ਕਰ ਰਹੇ ਹਨ ਅਤੇ ਇਸ ਵਾਸਤੇ ਉਨ੍ਹਾਂ ਲਈ 5 ਦਿਨਾਂ ਦੇ ਟੂਰ ਦਾ ਇੰਤਜ਼ਾਮ ਕੀਤਾ ਗਿਆ ਹੈ। 30 ਅਗਸਤ ਤੋਂ ਸ਼ੁਰੂ ਕੀਤੇ ਗਏ ਇਸ ਟੂਰ ਰਾਹੀਂ ਵਿਦਿਆਰਥੀ ਵੱਖ ਵੱਖ ਮਿਊਜ਼ਿਮਾਂ ਆਦਿ ਦੇ ਨਾਲ ਨਾਲ ਪੁਰਾਣੇ ਪਾਰਲੀਮੈਂਟ ਹਾਊਸ ਦੇ ਦਰਸ਼ਨ ਵੀ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਐਰੋਨਾਟਿਕਸ, ਹੋਰ ਵਿਗਿਆਨ, ਕਲ਼ਾ, ਸਭਿਆਚਾਰ ਅਤੇ ਐਨਜ਼ੈਕ ਅਤੇ ਆਸਟ੍ਰੇਲੀਆਈ ਵਾਰ ਮਿਊਜ਼ਿਮ ਆਦਿ ਦੇ ਦਰਸ਼ਨ ਵੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਡਾਰਟ ਦੇ ਤਹਿਤ ਹੁਣ ਲੱਖਾਂ ਵਿਦਿਆਰਥੀ ਜੁੜ ਚੁਕੇ ਹਨ ਅਤੇ ਰਾਜ ਦੇ ਦੂਰ ਦੁਰਾਡੇ ਖੇਤਰਾਂ ਵਿੱਚ ਰਹਿ ਕੇ ਵੀ ਆਪਣੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੀ ਤਕਨਾਲੋਜੀ ਦਾ ਬਹੁਤ ਧੰਨਵਾਦ ਹੈ ਕਿ ਲੱਖਾਂ ਵਿਦਿਆਰਥੀਆਂ ਨੂੰ ਇੱਕੋ ਸਮੇਂ ਤੇ ਅਜਿਹੀਆਂ ਥਾਂਵਾਂ ਉਪਰ ਘੁੰਮਾਉਣਾ ਫਿਰਾਉਣਾ ਅਤੇ ਅਜਿਹੀਆਂ ਥਾਂਵਾਂ ਸਬੰਧੀ ਪ੍ਰਸ਼ਨ-ਉਤਰ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਹੋਰ ਵੀ ਮਾਪਿਆਂ, ਵਿਦਿਆਰਥੀਆਂ, ਅਧਿਆਪਕਾਂ ਆਦਿ ਨੂੰ ਡਾਰਟ ਸਿੱਖਿਆ ਪ੍ਰਣਾਲੀ ਨਾਲ ਜੁੜਨ ਲਈ ਅਪੀਲ ਕੀਤੀ ਅਤੇ ਇਸ ਵਾਸਤੇ ਸਰਕਾਰ ਦੀ ਵੈਬਬਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×