ਵਿਰਸਾ ਕਲੱਬ ਨੇ ਵੱਖ-ਵੱਖ ਵਪਾਰਕ ਅਦਾਰਿਆਂ ਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ

img_3182

ਪਿਛਲੇ ਦਿਨੀਂ ਵਿਰਸਾ ਕਲੱਬ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸਵੈਨ ਦਰਿਆ ਦੇ ਕੰਢੇ ਸਾਊਥ ਪਰਥ ਵਿੱਚ ਹੋਈ , ਜਿਸ ਵਿੱਚ ਸਮੂਹ ਮੈਂਬਰ ਪਰਿਵਾਰਾਂ ਸਮੇਤ ਹਾਜ਼ਰ ਹੋਏ ਇਸ ਮੌਕੇ ਕਲੱਬ ਪ੍ਰਧਾਨ ਭੁਪਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਗਲੇ ਵਰੇ ਦੇ ਹੋਣ ਵਾਲੇ ਵਿਸਾਖੀ ਸਮਾਗਮ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹੋਣਗੇ ਆਸਟੇ੍ਲੀਅਨ ਸਿੱਖ ਖੇਡਾਂ – 2017 ਲਈ ਵਿਰਸਾ ਕਲੱਬ ਦੇ ਖਿਡਾਰੀਆਂ ਦੀ ਚੋਣ ਅਤੇ ਟੀਮਾਂ ਦੀ ਸਿਖਲਾਈ ਬਾਰੇ ਜਾਣਕਾਰੀ ਦਿੱਤੀ ਕਲੱਬ ਵੱਲੋਂ ਬਜ਼ੁਰਗਾਂ ਲਈ ਜਨਵਰੀ ਮਹੀਨੇ ਵਿੱਚ ਪੱਛਮੀ ਆਸਟੇ੍ਲੀਆ ਦੇ ਦਿਹਾਤੀ ਖੇਤਰਾਂ ਲਈ ਬੱਸ ਟਰਿੱਪ ਲਿਜਾਇਆ ਜਾਵੇਗਾ ਫ਼ਰਵਰੀ ਮਹੀਨੇ ਵਿੱਚ ਪਰਥ ਸ਼ਹਿਰ ਤੋਂ ਸਵੈਨ ਦਰਿਆ ਦੇ ਰਸਤੇ ਫਰੀਮੈਨਟਲ ਬੰਦਰਗਾਹ ਤੱਕ ਬੂਟ ਕਰੂਜ ਟੂਰ ਲਿਜਾਇਆ ਜਾ ਰਿਹਾ ਹੈ  

ਇਸ ਵੇਲੇ ਕਲੱਬ ਨੂੰ ਵੱਖ ਵੱਖ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਪਾਰਕ ਅਦਾਰੇ ਅਤੇ ਵਿਅਕਤੀਆਂ ਨੂੰ , ਜ਼ਿਹਨਾਂ ਵਿੱਚ ਬਲੈਕ ਐਂਡ ਵਾਈਟ ਕੈਬਜ ਪਰਥ ਦੇ ਜੌਰਜੀਨਾ ਫਜੀਲਡ ਤੇ ਇਜਰਡ ਕੈਮਰਨ, ਡੇਹਲੀ -6 ਇੰਡੀਅਨ ਰੈਸਟੋਰੈਂਟ ਦੇ ਮਾਲਕ ਹਰਪ੍ਰੀਤ ਸਿੰਘ , ਸਿੱਖ ਐਸੋਸੀਏਸਨ ਆਫ ਵੈਸਟਰਨ ਆਸਟੇ੍ਲੀਆ ਦੇ ਮੁਖੀ ਗੁਰਦਰਸ਼ਨ ਕੈਲੇ, ਹੈਂਡ ਕਾਰ ਵਾਸ਼ ਦੇ ਗੁਰਜੰਟ ਸਿੰਘ , ਡਾਕਟਰ ਅਤੁੱਲ ਮਨੋਚਾ ਤੇ ਪਿਆਰਾ ਸਿੰਘ ਨਾਭਾ ਨੂੰ ਟਰਾਫੀਆਂ ਨਾਲ ਸਨਮਾਨਿਆ ਗਿਆ ਕਲੱਬ ਪ੍ਰਧਾਨ ਭੁਪਿੰਦਰ ਬਰਾੜ ਸਮੇਤ ਕੁਲਵਿੰਦਰ ਸਿੱਧੂ, ਹਰਮਹਿੰਦਰ ਸਿੰਘ, ਬਹਾਦਰ ਮਾਨ, ਹਰਬੀਰ ਸਿੰਘ, ਹਰਮੀਕ ਸਿੰਘ, ਅਨੁਪਮ ਜੌਹਲ, ਸਤਬੀਰ ਸਿੰਘ, ਹਰਮੌਹਿੰਦਰ ਸਿੰਘ ਅਤੇ ਹਰਜੀਤ ਧਨੋਆ ਹਾਜ਼ਰ ਸਨ

Install Punjabi Akhbar App

Install
×