ਵਿਕਰਮ ਲੈਂਡਰ ਦਾ ਇਸਰੋ ਨਾਲ ਟੁੱਟਿਆ ਸੰਪਰਕ : ਇਸਰੋ ਚੇਅਰਮੈਨ

ਅਸਫਲਤਾਵਾਂ ਤੋਂ ਨਿਰਾਸ਼ ਨਹੀਂ ਹੋਣਾ : ਪੀ ਐੱਮ ਮੋਦੀ

ਵਿਕਰਮ ਨਾਲ ਸੰਪਰਕ ਲਈ ਕੋਸ਼ਿਸ਼ਾਂ ਜਾਰੀ : ਇਸਰੋ ਕਮਾਂਡ ਸੈਂਟਰ

IMG_7733

(ਬ੍ਰਿਸਬੇਨ 7 ਅਗਸਤਇਸਰੋ ਨੇ ਆਪਣੇ ਸੰਬੋਧਨ ‘ ਕਿਹਾ ਹੈ ਕਿ ਚੰਦਰਯਾਨ -2 ਦੇ ਆਖਰੀ ਪੜਾਅ ਦੌਰਾਨ ਵਿਕਰਮ ਲੈਂਡਰ ਦਾ ਇਸਰੋ ਕਮਾਂਡ ਸੈਂਟਰਬੈਂਗਲੂਰੂ ਨਾਲ ਸੰਪਰਕ ਟੁੱਟ ਚੁੱਕਾ ਹੈ। ਸਾਇੰਸਦਾਨਾਂ ਅਨੁਸਾਰ ਵਿਕਰਮ ਲੈਂਡਰ ਜਦੋਂ ਚੰਦਰਮਾਂ ਦੀ ਸਤਹ ਤੋਂ 2.1 ਕਿਲੋ ਮੀਟਰ ਦੀ ਦੂਰੀ ‘ਤੇ ਸੀ ਤਾਂ ਇਸਦਾ ਮੁੱਖ ਦਫ਼ਤਰ ਨਾਲ ਸੰਪਰਕ ਟੁੱਟ ਗਿਆ ਸੀ। ਮਜ਼ੂਦਾ ਡਾਟਾ ਦਾ ਸਾਇੰਸਦਾਨ ਅਧਿਐਨ ਕਰ ਰਹੇ ਹਨ ਅਤੇ ਵਿਕਰਮ ਨਾਲ ਸੰਪਰਕ ਦੀ ਆਸ ਵੀ ਕਰ ਰਹੇ ਹਨ। ਵਿਕਰਮ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਇਸਰੋ ਮੁਖੀ ਵਲੋਂ ਇਸ ਸੰਬੰਧੀ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ। ਜਿਸ ਪਿੱਛੋਂ ਉਥੇ ਮੌਜੂਦ ਪ੍ਰਧਾਨ ਮੰਤਰੀ ਵਲੋਂ ਆਪਣੇ ਸੰਬੋਧਨ ‘ ਕਿਹਾ ਕਿ ਉਤਰਾ ਚੜਾਅ ਜਿੰਦਗੀ ਦਾ ਹਿੱਸਾ ਹਨ। ਵਿਗਿਆਨੀਆਂ ਦੀ ਹੁਣ ਤੱਕ ਦੀ ਕੀਤੀ ਮਿਹਨਤ ਕੋਈ ਛੋਟੀ ਉਪਲਬੱਧੀ ਨਹੀ ਹੈ।

FullSizeRender (2)

 ਸਾਨੂੰ ਮਾਣ ਹੈ ਕਿ ਸਾਡੇ ਮਿਹਨਤੀ ਵਿਗਿਆਨੀ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਇਸਰੋ ਕਮਾਂਡ ਸੈਂਟਰ ‘ ਮਜ਼ੂਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ ਸਮੂਹ ਵਿਗਿਆਨੀਆਂ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਉਹਨਾਂ ਦੀ ਮਿਹਨਤ ਅਤੇ ਕਾਰਜ਼ਕੁਸ਼ਲਤਾ ‘ਤੇ ਮਾਣ ਹੈ ਅਤੇ ਰਹੇਗਾ। ਦੇਸ਼ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹੈ। ਉਹਨਾਂ ਹੋਰ ਕਿਹਾ ਕਿ ਅਸਫਲਤਾਵਾਂ ਵੀ ਸਫਲਤਾਵਾਂ ਦਾ ਹਿੱਸਾ ਹੀ ਹੁੰਦੀਆਂ ਹਨ। ਬਸਮਨੋਬਲ ਨਹੀਂ ਡਿੱਗਣਾ ਚਾਹੀਦਾ। ਅਸੀਂ ਤੁਹਾਡੀ ਮਿਹਨਤ ਤੋਂ ਬਹੁਤ ਕੁੱਝ ਸਿੱਖਿਆ ਹੈ। ਜਿਕਰਯੋਗ ਹੈ ਕਿ ਚੰਦਰਯਾਨ -2 ਨੇ ਤਕਰੀਬਨ 3.488 ਲੱਖ ਕਿਲੋ ਮੀਟਰ ਦਾ ਸਫ਼ਰ ਸਫ਼ਲਤਾ ਨਾਲ ਤਹਿ ਕੀਤਾ ਸੀ। ਪਰ ਰਹਿੰਦੇ 2.1 ਕਿਲੋ ਮੀਟਰ ਦੌਰਾਨ ਵਿਕਰਮ ਲੈਂਡਰ ਦਾ ਸੰਪਰਕ ਇਸਰੋ ਨਾਲ ਟੁੱਟ ਗਿਆ ਸੀ। ਜਿਸਦੇ ਚੱਲਦਿਆਂ ਵਿਕਰਮ ਲੈਂਡਰ ਦੀ ਚੰਦ ਦੀ ਸਤਹ ‘ਤੇ ਸਾਫਟ ਲੈਂਡਿੰਗ ਨਹੀਂ ਹੋ ਸਕੀ। ਸਾਇੰਸਦਾਨਾਂ ਦਾ ਇਹ ਵੀ ਕਹਿਣਾ ਹੈ ਕਿ ਲੈਂਡਿੰਗ ਸਮੇਂ ਸਾਊਥ ਪੋਲ ਉੱਤੇ ਘੁੱਪ ਹਨੇਰਾ ਹੋਣ ਕਰਕੇ ਹੋ ਸਕਦਾ ਹੈ ਕਿ ਇਨਫ੍ਰਾਰੈੱਡ ਕੈਮਰੇ ਅਜੇ ਕੁੱਝ ਨਹੀਂ ਦਿਖਾਉਂਣ ਦੀ ਸਥਿੱਤੀ ‘ ਹੋਣ। ਜਾਂ ਇਹ ਵੀ ਹੋ ਸਕਦਾ ਹੈ ਕਿ ਆਖਰੀ ਪੜਾਅ ਦੌਰਾਨ ਲੈਂਡਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੋਵੇ। ਇਸਰੋ ਵਲੋਂ ਅਧਿਕਾਰਤ ਮੀਡੀਆ ਕਾਨਫਰੰਸ ਭਾਰਤੀ ਸਮੇਂ ਅਨੁਸਾਰ ਸਵੇਰੇ 8:00 ਹੋਵੇਗੀ।ਇਸ ਪਿੱਛੋਂ ਮੋਦੀ ਵਲੋਂ ਇਸਰੋ ਤੋਂ ਲੈਂਡਿੰਗ ਦੇਖਣ ਲਈ ਸੱਦੇ ਗਏ ਦੇਸ਼ ਭਰ ‘ਚੋਂ ਚੁਣੇ ਗਏ 70 ਦੇ ਕਰੀਬ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ। ਦੱਸਣਯੋਗ ਹੈ ਕਿ ਚੰਦਰਯਾਨ -2 ਦਾ ਸਫ਼ਲ ਪਰੀਖਣ 22 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਕੀਤਾ ਗਿਆ ਸੀ।

———————————————–

ਕੀ ਚੰਦਰਯਾਨ-2 🛰 ਮਿਸ਼ਨ ਪੂਰੀ ਤਰ੍ਹਾਂ ਨਕਾਮ ਰਿਹਾ?

ਇਸਰੋ ਨੇ ਆਪਣੇ ਸੰਬੋਧਨ ‘ ਕਿਹਾ ਹੈ ਕਿ ਚੰਦਰਯਾਨ -2 ਦੇ ਆਖਰੀ ਪੜਾਅ ਦੌਰਾਨ ਵਿਕਰਮ ਲੈਂਡਰ ਦਾ ਇਸਰੋ ਕਮਾਂਡ ਸੈਂਟਰਬੈਂਗਲੁਰੂ ਨਾਲ ਸੰਪਰਕ ਟੁੱਟ ਚੁੱਕਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋਦੇ ਚੇਅਰਮੈਨ ਕੇਸਿਵਨ ਨੇ ਆਪਣੇ ਅਧਿਕਾਰਤ ਬਿਆਨ ‘ ਦੱਸਿਆ ਕਿ ਵਿਕਰਮ ਲੈਂਡਰ ਨਿਰਧਾਰਿਤ ਸਮੇਂ ਅਤੇ ਯੋਜਨਾ ਦੇ ਅਨੁਰੂਪ ਚੰਦਰਮਾ ਦੀ ਸਤ੍ਹਾਂ ‘ਤੇ ਉਤਰਨ ਲਈ ਵੱਧ ਰਿਹਾ ਸੀ ਅਤੇ ਸਤ੍ਹਾਂ ਤੋਂ ਸਿਰਫ 2.1 ਕਿਲੋਮੀਟਰ ਦੀ ਦੂਰੀ ਤੱਕ ਸਾਰਾ ਕੁਝ ਸਾਧਾਰਨ ਸੀ ਪਰ ਇਸ ਤੋਂ ਬਾਅਦ ਉਸ ਨਾਲੋਂ ਸੰਪਰਕ ਟੁੱਟ ਗਿਆ। ਵਿਗਿਆਨੀ ਮਜ਼ੂਦਾ ਡਾਟਾ ਦਾ ਅਧਿਐਨ ਕਰ ਰਹੇ ਹਨ ਅਤੇ ਵਿਕਰਮ ਨਾਲ ਸੰਪਰਕ ਦੀ ਸੰਭਾਵੀ ਆਸ ਵੀ ਜਤਾ ਰਹੇ ਹਨ।

ਇਸਰੋ ਕਮਾਂਡ ਸੈਂਟਰ ‘ ਮੌਜੂਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਸੰਬੋਧਨ ‘ ਕਿਹਾ ਕਿ ਉਤਰਾ ਚੜਾਅ ਜਿੰਦਗੀ ਦਾ ਹਿੱਸਾ ਹਨ। ਵਿਗਿਆਨੀਆਂ ਦੀ ਹੁਣ ਤੱਕ ਦੀ ਕੀਤੀ ਮਿਹਨਤ ਕੋਈ ਛੋਟੀ ਉਪਲੱਬਧੀ ਨਹੀਂ ਹੈ। ਸਾਨੂੰ ਮਾਣ ਹੈ ਕਿ ਸਾਡੇ ਮਿਹਨਤੀ ਵਿਗਿਆਨੀ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਉਹਨਾਂ ਆਪਣੇ ਸੰਬੋਧਨ ‘ ਸਮੂਹ ਵਿਗਿਆਨੀਆਂ ਦਾ ਮਨੋਬਲ ਵਧਾਉਂਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਉਹਨਾਂ ਦੀ ਮਿਹਨਤ ਅਤੇ ਕਾਰਜ਼ਕੁਸ਼ਲਤਾ ‘ਤੇ ਮਾਣ ਹੈ ਅਤੇ ਹਮੇਸ਼ਾਂ ਬਣਿਆ ਰਹੇਗਾ। ਦੇਸ਼ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹੈ। ਉਹਨਾਂ ਹੋਰ ਕਿਹਾ ਕਿ ਅਸਫਲਤਾਵਾਂ ਵੀ ਸਫਲਤਾਵਾਂ ਦਾ ਹੀ ਭਾਗ ਹਨ। ਬਸਮਨੋਬਲ ਨਹੀਂ ਡਿੱਗਣਾ ਚਾਹੀਦਾ। ਅਸੀਂ ਤੁਹਾਡੀ ਮਿਹਨਤ ਤੋਂ ਬਹੁਤ ਕੁੱਝ ਸਿੱਖਿਆ ਹੈ।

ਜਿਕਰਯੋਗ ਹੈ ਕਿ 47 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਯਾਨ -2 ਨੇ ਤਕਰੀਬਨ 3.488 ਲੱਖ ਕਿਲੋ ਮੀਟਰ ਦਾ ਸਫ਼ਰ ਸਫਲਤਾ ਨਾਲ ਤਹਿ ਕੀਤਾ ਸੀ। ਪਰ ਚੰਦਰਯਾਨ-2 ਦਾ ਚੰਦਰਮਾ ਦੀ ਸਤਹਿ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਇਸਰੋ ਨਾਲ ਸੰਪਰਕ ਟੁੱਟ ਗਿਆ ਸੀ। ਜਿਸਦੇ ਚੱਲਦਿਆਂ ਚੰਦਰਯਾਨ-2 ਦਾ ਲੈਂਡਰ ਵਿਕਰਮ ਚੰਨ ਦੀ ਸਤਹ ‘ਤੇ ਸਾਫਟ ਲੈਂਡਿੰਗ ਨਹੀਂ ਕਰ ਸਕਿਆ। ਸਾਇੰਸਦਾਨਾਂ ਦਾ ਇਹ ਵੀ ਕਹਿਣਾ ਹੈ ਕਿ ਲੈਂਡਿੰਗ ਸਮੇਂ ਸਾਊਥ ਪੋਲ ਉੱਤੇ ਘੁੱਪ ਹਨੇਰਾ ਹੋਣ ਕਰਕੇ ਹੋ ਸਕਦਾ ਹੈ ਕਿ ਇਨਫ੍ਰਾਰੈੱਡ ਕੈਮਰੇ ਅਜੇ ਕੁੱਝ ਨਹੀਂ ਦਿਖਾਉਂਣ ਦੀ ਸਥਿੱਤੀ ‘ ਹੋਣ। ਜਾਂ ਇਹ ਵੀ ਹੋ ਸਕਦਾ ਹੈ ਕਿ ਆਖਰੀ ਪੜਾਅ ‘ ਲੈਂਡਰ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੋਵੇ। ਇਸਰੋ ਵਲੋਂ ਅਧਿਕਾਰਤ ਮੀਡੀਆ ਕਾਨਫਰੰਸ ਭਾਰਤੀ ਸਮੇਂ ਅਨੁਸਾਰ ਸਵੇਰੇ 8:00 ਕੀਤੀ ਗਈ।

ਇਸ ਪਿੱਛੋਂ ਪੀ ਐੱਮ ਮੋਦੀ ਵਲੋਂ ਇਸਰੋ ਤੋਂ ਲੈਂਡਿੰਗ ਦੇਖਣ ਲਈ ਸੱਦੇ ਗਏ ਦੇਸ਼ ਭਰ ‘ਚੋਂ ਚੁਣੇ ਗਏ 70 ਦੇ ਕਰੀਬ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ। ਦੱਸਣਯੋਗ ਹੈ ਕਿ ਚੰਦਰਯਾਨ -2 ਦਾ ਸਫਲ ਪਰੀਖਣ 22 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਕੀਤਾ ਗਿਆ ਸੀ। 

ਕੀ ਚੰਦਰਯਾਨ-2 🛰 ਮਿਸ਼ਨ ਪੂਰੀ ਤਰ੍ਹਾਂ ਨਕਾਮ ਰਿਹਾ?

1. ਨਹੀਂਹਾਲੇ ਪੰਧਕ (ਆਰਬਿਟਰਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਉਹ ਚੰਦਰਮਾਂ ਦੇ ਚੱਕਰ ਕੱਟ ਰਿਹਾ ਹੈ। ਇਹ ਚੰਨ ਦੀਆਂ ਤਸਵੀਰਾਂ ਲਵੇਗਾ ਅਤੇ ਨਕਸ਼ੇ ਬਨਾਉਂਣ ‘ ਸਹਾਈ ਹੋਵੇਗਾ। ਦੱਸ ਦਈਏ ਕਿ ਇਹ ਉਹੀ ਆਰਬਿਟਰ ਹੈ ਜਿਸਤੋਂ ਵਿਕਰਮ 2, ਸਤੰਬਰ ‘ ਅਲੱਗ ਹੋਇਆ ਸੀ ਅਤੇ ਚੰਨ ਦੀ ਸਤਹ ਵੱਲ ਚੱਲ ਪਿਆ ਸੀ। 

  1. ਇਸਰੋ ਦਾ ਕਹਿਣਾ ਹੈ ਕਿ ਸਪੰਰਕ ਟੁੱਟਣ ਦਾ ਇਹ ਮਤਲਬ ਵੀ ਨਹੀਂ ਹੈ ਕਿ ਵਿਕਰਮ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ। 
  2. ਖਗੋਲ ਖੋਜ਼ ਵਿਗਿਆਨ ਵਿੱਚ ਪਲੇਠੀ ਲੈਂਡਿੰਗ ਦੌਰਾਨ ਅਜਿਹੀ ਘਟਨਾ ਦੀ ਵਾਪਰ ਜਾਣਾ ਸੁਭਾਵਿਕ ਹੈ। 
  3. ਧਰਤੀ ‘ਤੇ ਵੀ ਕਈ ਵਾਰ ਰਾਕਟਾਂ ਦੀ ਸਾਫ਼ਟ ਲੈਂਡਿੰਗ ਨਕਾਮ ਹੋ ਜਾਂਦੀ ਹੈ।

ਇਸਰੋ ਨੇ ਬਹੁਤ ਘੱਟ ਲਾਗਤ ਨਾਲ ਚੰਨ ਦੀ ਸਤਹ ‘ਤੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਕੁਝ ਨਵਾਂ ਸਿੱਖਿਆ ਅਤੇ ਰਹਿ ਗਈਆਂ ਕਮੀਆਂ ਤੋਂ ਸਿੱਖ ਕੇ ਭਵਿੱਖ ‘ ਅੱਗੇ ਵਧਿਆ ਜਾ ਸਕਦਾ ਹੈ। ਇਸ ਲਈ ਇਹ ਮਿਸ਼ਨ ਪੂਰੀ ਤਰ੍ਹਾਂ ਨਕਾਮ ਨਹੀਂ ਮੰਨਿਆ ਜਾਵੇਗਾ ਬਲਕਿ ਅੱਧਾ ਕਾਮਯਾਬ ਵੀ ਮੰਨਿਆ  ਜਾਵੇਗਾ। ਇਸਰੋ ਦੇ ਸਮੂਹ ਵਿਗਿਆਨੀ ਸ਼ਾਬਾਸ਼ ਦੇ ਪਾਤਰ ਹਨ।

Install Punjabi Akhbar App

Install
×