ਭਾਜਪਾ ਵਿਧਾਇਕ ਨੂੰ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕੀਤਾ

1153163__marਦਿੱਲੀ ਵਿਧਾਨ ਸਭਾ ‘ਚ ਆਪਣੇ ਵਿਧਾਇਕ ਓ. ਪੀ ਸ਼ਰਮਾ ਦੀ ਮੁਅੱਤਲੀ ਦੇ ਖ਼ਿਲਾਫ਼ ਵਿਰੋਧ ਦਰਜ ਕਰਵਾਉਣ ਵਾਲੇ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੂੰ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕਰ ਦਿੱਤਾ। ਗੁਪਤਾ ਵਿਰੋਧ ਕਰਦੇ ਰਹੇ, ਲੇਕਿਨ ਮਾਰਸ਼ਲਾਂ ਦੇ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਓ. ਪੀ ਸ਼ਰਮਾ ਦੀ ਮੁਅੱਤਲੀ ਦਾ ਵਿਰੋਧ ਕਰਨ ‘ਤੇ ਵਿਧਾਨਸਭਾ ਸਪੀਕਰ ਨੇ ਕਈ ਵਾਰ ਵਿਜੇਂਦਰ ਨੂੰ ਬੈਠਣ ਲਈ ਕਿਹਾ। ਲੇਕਿਨ ਵਿਜੇਂਦਰ ਗੁਪਤਾ ਲਗਾਤਾਰ ਬੋਲਦੇ ਰਹੇ। ਇਸਤੋਂ ਬਾਅਦ ਸਪੀਕਰ ਨੇ ਆਦੇਸ਼ ਦਿੱਤਾ ਕਿ ਵਿਜੇਂਦਰ ਗੁਪਤਾ ਨੂੰ ਬਾਹਰ ਕਰ ਦਿੱਤਾ ਜਾਵੇ। ਇਸਤੋਂ ਬਾਅਦ ਮਾਰਸ਼ਲਾਂ ਨੇ ਵਿਜੇਂਦਰ ਗੁਪਤਾ ਨੂੰ ਚੁੱਕਿਆ ਤੇ ਵਿਧਾਨਸਭਾ ਤੋਂ ਬਾਹਰ ਕਰ ਦਿੱਤਾ।

Welcome to Punjabi Akhbar

Install Punjabi Akhbar
×
Enable Notifications    OK No thanks