19 ਮਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੀਡੀਉ ਕਾਨਫਰੰਸ

WhatsApp Image 2019-05-14 at 12.07.55 PM (1)

19 ਮਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਢਿੱਲੋਂ ਕਿਚਨ ਐਡੀਲੇਡ ਵਿਖੇ ਕਾਂਗਰਸ ਪਾਰਟੀ ਦੀ ਹਿਮਾਇਤ ਲਈ ਬੀਤੇ ਕੱਲ੍ਹ ਐਤਵਾਰ ਨੂੰ ਵੀਡੀਉ ਕਾਨਫਰੰਸ ਰੱਖੀ ਗਈ। ਇਸ ਮੌਕੇ ਸ੍ਰ. ਬਲਬੀਰ ਸਿੰਘ ਸਿੱਧੂ -ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਯੂਥ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਾਰਿਆਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਪਰਿਵਾਰਾਂ ਨੂੰ ਅਤੇ ਰਿਸ਼ਤੇਦਾਰਾਂ, ਦੋਸਤਾਂ ਨੂੰ ਇੱਕ ਇੱਕ ਵੋਟ ਕਾਂਗਰਸ ਦੇ ਹੱਕ ਵਿੱਚ ਭੁਗਤਾਉਣ ਦੀ ਅਪੀਲ ਕੀਤੀ ਅਤੇ ਮੋਦੀ ਸਰਕਾਰ ਅਤੇ ਬਾਦਲ ਪਰਿਵਾਰ ਨੂੰ ਕੇਂਦਰ ਸਰਕਾਰ ਵਿਚੋਂ ਚਲਦਾ ਕਰਨ ਲਈ ਕਿਹਾ। ਇਸ ਮੌਕੇ ਜਗਤਾਰ ਸਿੰਘ ਨਾਗਰੀ ਅਤੇ ਬਲਵਿੰਦਰ ਸਿੰਘ ਪੱਪੂ ਨੇ ਸਾਰੀ ਕਾਨਫਰੰਸ ਵਿੱਚ ਪਹੁੰਚਣ ਵਾਲੇ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਹਰਮਿੰਦਰ ਸਿੰਘ, ਨੀਰਜ ਬਰਾੜ, ਦਵਿੰਦਰ ਖਹਿਰਾ, ਪੁਨੀਤ ਸਿੰਘ ਬਾਜਵਾ, ਹਰਮੀਤ ਘੁੰਮਾਣ, ਸੰਨੀ ਮੱਲੀ੍ਹ, ਬੱਬੀ ਸੰਘਾ, ਸੁਰਿੰਦਰ ਕੁਮਾਰ, ਸਨਮੁੱਖ ਸਿੰਘ, ਦੇਸੀ ਮੈਡਰਿਨ ਕਲੱਬ, ਮਨਦੀਪ ਢਿੱਲੋਂ ਆਦਿ ਹਾਜ਼ਿਰ ਸਨ।

Install Punjabi Akhbar App

Install
×