ਬੀਤੇ ਸਾਲ ਅਕਤੂਬਰ ਦੇ ਮਹੀਨੇ ਤੋਂ ਹੁ਼ਣ ਤੱਕ, ਐਂਬੁਲੈਂਸ ਦਾ ਇੰਤਜ਼ਾਰ ਕਰਦਿਆਂ 12 ਵਿਕਟੌਰੀਆਈ ਮਰੀਜ਼ਾਂ ਦੀ ਜਾਨ ਚਲੀ ਗਈਾ ਅਤੇ ਇਸ ਵਾਸਤੇ ਸਿੱਧੇ ਤੌਰ ਤੇ ਰਾਜ ਦੀ ‘000’ ਦੀਆਂ ਅਣਗਹਿਲੀਆਂ ਹੀ ਸਾਹਮਣੇ ਆ ਰਹੀਆਂ ਹਨ। ਆਪਾਤਕਾਲੀਨ ਸੇਵਾਵਾਂ ਟੈਲੀਕਮਿਊਨੀਕੇਸ਼ਨਜ਼ ਅਥਾਰਟੀ ਨੇ ਇੱਕ ਰਿਪੋਰਟ ਰਾਹੀਂ ਦਰਸਾਇਆ ਹੈ ਕਿ ਉਕਤ ਜ਼ਰੂਰੀ ਸੇਵਾਵਾਂ ਵਿੱਚ ਕਰਮਚਾਰੀਆਂ ਵੱਲੋਂ ਕਾਫੀ ਸਾਰੀਆਂ ਅਣਗਹਿਲੀਆਂ ਅਤੇ ਮਾੜੇ ਕੰਮ ਕਾਜ ਦੇ ਤਰੀਕੇ ਆਦਿ ਸਾਹਮਣੇ ਆਏ ਹਨ। ਰਿਪੋਰਟ ਵਿੱਚ 20 ਅਜਿਹੇ ਨੁਕਤੇ ਦਰਸਾਏ ਗਏ ਹਨ ਜਿਨ੍ਹਾਂ ਰਾਹੀਂ ਰਾਜ ਦੀ 000 ਸੇਵਾ ਨੂੰ ਮੁੜ ਤੋਂ ਸੁਰਜੀਤ ਕੀਤਾ ਜਾ ਸਕਦਾ ਹੈ।
ਵਿਕਟੌਰੀਆਈ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਅਗਲੇ ਸਾਲ ਤੱਕ ਅਜਿਹੀਆਂ ਸਾਰੀਆਂ ਖ਼ਾਮੀਆਂ ਨੂੰ ਦੂਰ ਕਰੇਗੀ ਜੋ ਕਿ ਰਿਪੋਰਟ ਵਿੱਚ ਦਰਸਾਈਆਂ ਗਈਆਂ ਹਨ ਅਤੇ ਸੁਝਾਏ ਗਏ ਸੁਝਾਵਾਂ ਉਪਰ ਵੀ ਪੁਰਾ ਅਮਲ ਕਰੇਗੀ।