ਵਿਕਟੋਰੀਆ ਵਿੱਚ ਅਧਿਕਾਰੀ ਕਰ ਰਹੇ ਹੋਟਲ ਕੁਆਰਨਟੀਨ ਕਰੋਨਾ ਆਊਟਬ੍ਰੇਕ ਦੀ ਜਾਂਚ -ਇਸ ਲਈ ਹਾਲ ਦੀ ਘੜੀ ਬਾਹਰੀ ਯਾਤਰੀਆਂ ਦੀ ਸੀਮਾ ਰੇਖਾ ਵਿੱਚ ਕੋਈ ਫਰਕ ਨਹੀਂ -ਡੇਨ. ਐਂਡ੍ਰਿਊਜ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਏਅਰਪੋਰਟ ਦੇ ਹੋਟਲ ਹਾਲੀਡੇਅ ਇਨ ਵਿਚਕਾਰ, ਹੋਟਲ ਕੁਆਰਨਟੀਨ ਨਾਲ ਸਬੰਧਤ ਕਰੋਨਾ ਆਊਟਬ੍ਰੇਕ ਕਾਰਨ ਅਤੇ ਇਸ ਦੇ ਮਾਮਲਿਆਂ ਵਿੱਚ ਲਗਾਤਾਰ ਇਜ਼ਾਫ਼ਾ ਹੋਣ ਕਾਰਨ ਵਿਕਟੋਰੀਆਈ ਸਰਕਾਰ ਨੇ, ਹਾਲੇ ਆਪਣੇ ਹਫ਼ਤਾਵਾਰੀ ਪਲਾਨ ਮੁਤਾਬਿਕ ਜਿਹੜੇ ਬਾਹਰੀ ਯਾਤਰੀਆਂ ਦੀ ਗਿਣਤੀ ਨਿਸਚਿਤ ਕੀਤੀ ਹੋਈ ਹੈ, ਉਸ ਵਿੱਚ ਕੋਈ ਬਦਲਾਅ ਕਰਨ ਦੇ ਮੂਡ ਵਿੱਚ ਨਹੀਂ ਹੈ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜ ਵਿੱਚ ਉਕਤ ਕਰੋਨਾ ਮਾਮਲਿਆਂ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਇਹ ਗਿਣਤੀ 1120 ਤੋਂ 1310 ਕਰਨ ਲਈ ਰਾਜ ਸਰਕਾਰ ਅਤੇ ਅਧਿਕਾਰੀਆਂ ਦੀ ਸਲਾਹ ਅਨੁਸਾਰ ਹਾਲੇ ‘ਨਾਂਹ’ ਹੀ ਹੈ ਅਤੇ ਮੌਜੂਦਾ ਸਥਿਤੀਆਂ ਨੂੰ ਵਾਚਦਿਆਂ ਹੋਇਆਂ ਇਸ ਵਿੱਚ ਕੋਈ ਇਜ਼ਾਫ਼ਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਕਟੋਰੀਆਈ ਇਸ ਮਾਮਲੇ ਕਾਰਨ ਪਹਿਲਾਂ ਹੀ ਬਹੁਤ ਵੱਡੀ ਕੀਮਤ ਚੁਕੇ ਚੁਕੇ ਹਨ ਅਤੇ ਹੁਣ ਉਹ ਜਨਤਕ ਭਲਾਈ ਨੂੰ ਦੇਖਦਿਆਂ ਹੋਇਆਂ ਅਜਿਹਾ ਕੋਈ ਵੀ ਫੈਸਲਾ ਨਹੀਂ ਲੈਣਗੇ ਜਿਸ ਵਿੱਚ ਕਿ ਲੋਕਾਂ ਦੀ ਜਾਨ ਉਪਰ ਨਵੇਂ ਖ਼ਤਰੇ ਪੈਦਾ ਹੋ ਜਾਣ। ਨਵੇਂ ਦੋ ਮਾਮਲਿਆਂ ਵਿੱਚ -ਜਿਹੜੇ ਕਿ ਬੀਤੇ ਕੱਲ੍ਹ ਪ੍ਰਮਾਣਿਕ ਕੀਤੇ ਗਏ ਹਨ, ਇੱਕ ਤਾਂ ਬਾਹਰਲੇ ਦੇਸ਼ ਤੋਂ ਮੁੜਿਆ ਮਹਿਲਾ ਯਾਤਰੀ ਹੈ ਜੋ ਕਿ 14 ਦਿਨਾਂ ਦੇ ਕੁਆਰਨਟੀਨ ਤੋਂ ਬਾਅਦ ਮੁੜ ਤੋਂ ਕਰੋਨਾ ਪਾਜ਼ਿਟਿਵ ਆ ਗਈ ਹੈ ਅਤੇ ਦੂਸਰਾ ਹੋਟਲ ਦੇ ਭੋਜਨਾਲਯ ਵਿੱਚ ਕੰਮ ਕਰਦਾ ਇੱਕ ਕਾਮਾ ਹੈ। ਹੋਟਲ ਦਾ ਇੱਕ ਅਧਿਕਾਰੀ ਵੀ ਯੂ.ਕੇ. ਸਟ੍ਰੇਨ ਵਾਇਰਸ ਨਾਲ ਪ੍ਰਭਾਵਿਤ ਪਾਇਆ ਗਿਆ ਹੈ। ਪ੍ਰੀਮੀਅਰ ਨੇ ਕਿਹਾ ਕਿ ਹੁਣ ਇਹ ਤਿੰਨ ਮਾਮਲੇ ਅਜਿਹੇ ਹਨ ਕਿ ਇਨ੍ਹਾਂ ਲੋਕਾਂ ਦੇ ਜਿਹੜੇ ਨੇੜਲੇ ਸੰਬੰਧ ਵਿੱਚ ਸਨ ਉਨ੍ਹਾਂ ਦੇ ਕਰੋਨਾ ਟੈਸਟ ਕੀਤੇ ਗਏ ਹਨ ਅਤੇ ਅਜਿਹੀਆਂ ਕਈ ਜਨਤਕ ਥਾਵਾਂ ਵੀ ਹਨ (ਸਿਹਤ ਵਿਭਾਗ ਦੀ ਵੈਬਸਾਈਟ ਉਪਰ ਜਾਰੀ) ਜਿੱਥੇ ਕਿ ਇਨ੍ਹਾਂ ਲੋਕਾਂ ਨੇ ਲਗਾਤਾਰ ਆਵਾਗਮਨ ਕੀਤਾ ਅਤੇ ਉਨ੍ਹਾਂ ਥਾਵਾਂ ਦੀ ਵੀ ਜਾਂਚ ਪੜਤਾਲ ਅਤੇ ਸਾਫ ਸਫਾਈ ਦਾ ਕੰਮ ਚਲ ਰਿਹਾ ਹੈ। ਵੈਸੇ ਹੋਟਲ ਹਾਲੀਡੇਅ ਇਨ ਨੂੰ ਸਾਫ ਸਫਾਈ ਅਤੇ ਸੈਨੇਟਾਈਜ਼ੇਸ਼ਨ ਲਈ ਬੰਦ ਵੀ ਕਰ ਦਿੱਤਾ ਗਿਆ ਹੈ। ਇਸ ਹੋਟਲ ਦੇ 135 ਸਟਾਫ ਮੈਂਬਰਾਂ ਨੂੰ ਹਦਾਇਤਾਂ ਹਨ ਕਿ ਉਹ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਆਪਣੇ ਆਪ ਨੂੰ 14 ਦਿਨਾਂ ਲਈ ਆਪਣੇ ਘਰਾਂ ਅੰਦਰ ਹੀ ਆਈਸੋਲੇਟ ਕਰਨ। ਜ਼ਿਕਰਯੋਗ ਹੈ ਕਿ ਇਸ ਵੇਲੇ ਹੋਟਲ ਸਟਾਫ ਮੈਂਬਰ ਜਿਹੜੇ ਆਈਸੋਲੇਸ਼ਨ ਵਿੱਚ ਹਨ ਦੀ ਕੁੱਲ ਗਿਣਤੀ 220 ਹੋ ਗਈ ਹੈ।

Install Punjabi Akhbar App

Install
×