ਮੈਲਬੋਰਨ ਦੇ ਨਿਵਾਸੀਆਂ ਨੂੰ ਸੀ.ਬੀ.ਡੀ. ਵਿੱਚ ਨਵੇਂ ਸਾਲ ਦੇ ਮੌਕੇ ਉਪਰ ਨਾ ਜਾਣ ਦੀ ਅਪੀਲ

(ਦ ਏਜ ਮੁਤਾਬਿਕ) ਵਿਕਟੋਰੀਆ ਦੇ ਐਕਟਿੰਗ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੈਲਬੋਰਨ ਦੇ ਨਿਵਾਸੀਆਂ ਨੂੰ ਨਵੇਂ ਸਾਲ ਦੀ ਸ਼ਾਮ ਮੌਕੇ ਤੇ ਸੀ.ਬੀ.ਡੀ. ਵਿਖੇ ਜਾ ਕੇ ਕਿਸੇ ਤਰ੍ਹਾਂ ਦੇ ਵੀ ਜਸ਼ਨਾਂ ਵਿੱਚ ਸ਼ਮੂਲੀਅਤ ਕਰਨ ਤੋਂ ਵਰਜਿਆ ਹੈ ਅਤੇ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਕਿਤੇ ਰਹਿਣ-ਬਹਿਣ ਆਦਿ ਦੀ ਪਹਿਲਾਂ ਤੋਂ ਹੀ ਬੁਕਿੰਗ ਨਹੀਂ ਹੈ ਤਾਂ ਕਿਰਪਾ ਕਰਕੇ ਉਹ ਸੀ.ਬੀ.ਡੀ. ਵਿੱਚ ਨਾ ਜਾਣ। ਉਨ੍ਹਾਂ ਕਿਹਾ ਕਿ ਬੇਸ਼ੱਕ ਰਾਜ ਅੰਦਰ ਬੀਤੇ 60 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਇਹ ਜ਼ਰੂਰੀ ਹੈ ਕਿ ਅਸੀਂ ਨਿਯਮਾਂ ਦੀ ਪਾਲਣਾ ਕਰਦੇ ਰਹੀਏ ਅਤੇ ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਧੋਣ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰੀਏ। ਕਿਉਂਕਿ ਨਵੇਂ ਸਾਲ ਦੀ ਆਮਦ ਉਪਰ ਬਹੁਤ ਸਾਰੇ ਲੋਕ ਭੀੜ ਦੇ ਰੂਪ ਵਿੱਚ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਉਂਦੇ ਹਨ ਅਤੇ ਆਪਣੇ ਆਪਣੇ ਤਰੀਕਿਆਂ ਨਾਲ ਹੀ ਮਸਤੀ ਅਤੇ ਮਨੋਰੰਜਨ ਕਰਦੇ ਹਨ ਪਰੰਤੂ ਇਸ ਵਾਰੀ ਆਉਣ ਵਾਲਾ ਨਵਾਂ ਸਾਲ ਬਹੁਤ ਹੀ ਵੱਖਰਾ ਹੈ ਅਤੇ ਕੋਵਿਡ-19 ਦਾ ਖ਼ਤਰਾ ਸਭ ਦੇ ਸਿਰਾਂ ਉਪਰ ਹੀ ਬਰਕਰਾਰ ਹੈ ਇਸ ਲਈ ਕਰੋਨਾ ਤੋਂ ਬਚਾਉ ਲਈ ਕੀਤੀਆਂ ਗਈਆਂ ਤਾਕੀਦਾਂ ਦਾ ਪਾਲਣ ਕਰਨਾ ਹਰ ਸ਼ਹਿਰੀ ਦਾ ਮੁਢਲਾ ਫ਼ਰਜ਼ ਬਣ ਗਿਆ ਹੈ। ਲੋਕਾਂ ਨੂੰ ਅਪੀਲ ਹੈ ਕਿ ਇਨ੍ਹਾਂ ਛੁੱਟੀਆਂ ਦੌਰਾਨ ਆਪਣੀ ਸਿਹਤ ਦਾ ਪੂਰਨ ਧਿਆਨ ਰੱਖੋ ਅਤੇ ਜੇਕਰ ਤੁਸੀਂ ਕਿਸੇ ਕਿਸਮ ਦੇ ਕਰੋਨਾ ਆਦਿ ਦੇ ਲੱਛਣਾਂ ਤੋਂ ਵਾਕਿਫ ਹੁੰਦੇ ਹੋ ਜਾਂ ਖ਼ੁਦ ਮਹਿਸੂਸ ਕਰਦੇ ਹੋ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰੋ ਅਤੇ ਫੇਰ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਆਪਣਾ ਟੈਸਟ ਆਦਿ ਕਰਵਾਉ।

Install Punjabi Akhbar App

Install
×