ਠੱਗਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਭਾਵੇਂ ਕੋਈ ਦੁਰਘਟਨਾ ਹੋਵੇ, ਜਾਂ ਫੇਰ ਕੁਦਰਤੀ ਆਫ਼ਤ…. ਇਸਤੋਂ ਬਾਅਦ ਜਨਤਾ ਨੂੰ ਇਸਦਾ ਨੁਕਸਾਨ ਤਾਂ ਉਠਾਉਣਾ ਪੈਂਦਾ ਹੈ ਪਰੰਤੂ ਇਸ ਦੇ ਨਾਲ ਹੀ ਕੁੱਝ ਅਜਿਹੇ ਠੱਗ ਮਦਦਗਾਰ ਵੀ ਸਰਗਰਮ ਹੋ ਜਾਂਦੇ ਹਨ ਜੋ ਪਹਿਲਾਂ ਤੋਂ ਪੀੜਾ ਝੇਲ ਰਹੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹਨ ਅਤੇ ਮਦਦ ਦੇ ਨਾਮ ਤੇ ਉਨ੍ਹਾਂ ਨਾਲ ਹੋਰ ਵੀ ਠੱਗੀਆਂ ਮਾਰ ਜਾਂਦੇ ਹਨ ਅਤੇ ਉਨ੍ਹਾਂ ਦਾ ਮਾਲ਼ੀ ਨੁਕਸਾਨ ਕਰ ਦਿੰਦੇ ਹਨ।
ਸਰਕਾਰ ਪਹਿਲਾਂ ਤੋਂ ਹੀ ਜਨਤਾ ਦੀ ਮਦਦ ਕਰਨ ਲਈ ਵਚਨਬੱਧ ਹੈ ਅਤੇ ਵਿਕਟੌਰੀਆਈ ਸਰਕਾਰ ਇਸ ਵਾਸਤੇ ਵਾਜਿਬ ਕਦਮ ਚੁੱਕ ਵੀ ਰਹੀ ਹੈ। ਪਰੰਤੂ ਸਰਕਾਰ ਦੇ ਉਪਭੋਗਤਾ ਵਿਭਾਗ (Consumer Affrairs Victoria) ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਤੁਹਾਡੀ ਕੋਈ ਮਦਦ ਕਰਨ ਲਈ ਅੱਗੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੀ ਪਹਿਚਾਣ ਨੂੰ ਪੱਕਾ ਕਰੋ ਅਤੇ ਬਿਨ੍ਹਾਂ ਵਜ੍ਹਾ ਕਿਸੇ ਧੋਖੇ ਵਿੱਚ ਨਾ ਫਸੋ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਜਾ ਕੇ ਸਾਰੀ ਜਾਣਕਾਰੀ ਪ੍ਰਾਪਤ ਕਰੋ ਅਤੇ ਕਿਸੇ ਵੀ ਤਰ੍ਹਾਂ ਦੇ ਵਿਅਕਤੀ ਤੇ ਸ਼ੱਕ ਹੋਣ ਤੇ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨਾਂ ਉਪਰ ਕਾਲ ਕਰਕੇ ਇਸਦੀ ਸੂਚਨਾ ਦਿਓ ਤਾਂ ਜੋ ਅਜਿਹੇ ਠੱਗਾਂ ਨੂੰ ਨਕੇਲ ਪਾਈ ਜਾ ਸਕੇ।