ਵਿਕਟੋਰੀਆ ਬੱਚਿਆਂ ਦੀਆਂ ਖੇਡਾਂ ਲਈ 45.2 ਮਿਲੀਅਨ ਡਾਲਰਾਂ ਦਾ ਫੰਡ ਜਾਰੀ

(ਦ ਏਜ ਮੁਤਾਬਿਕ) ਅੱਜ ਦੀ ਪ੍ਰੈਸ ਕਾਨਫਰੰਸ ਕਰਦਿਆਂ ਵਿਕਟੋਰੀਆ ਦੇ ਵਧੀਕ ਪ੍ਰੀਮੀਅਰ ਜੇਮਜ਼ ਮੈਰਲੀਨੋ ਨੇ ਦੱਸਿਆ ਕਿ ਰਾਜ ਦੇ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੂਚਿਆਂ ਨੂੰ ਵਧਾਉਣ ਲਈ ਸਰਕਾਰ ਨੇ 45.2 ਮਿਲੀਅਨ ਡਾਲਰ ਦਾ ਫੰਡ ਜਾਰੀ ਕੀਤਾ ਹੈ ਜੋ ਕਿ 2 ਭਾਗਾਂ ਵਿੱਚ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਇਸ ਦੀ ਜ਼ਿਆਦਾ ਲੋੜ ਹੈ। ਪਹਿਲੇ ਭਾਗ ਅੰਦਰ 21 ਮਿਲੀਅਨ ਡਾਲਰਾਂ ਦਾ ਨਿਵੇਸ਼ ਇਸ ਤਰ੍ਹਾਂ ਕੀਤਾ ਜਾਵੇਗਾ ਕਿ ਘੱਟੋ ਘੱਟ 100,000 ਬੱਚਿਆਂ ਨੂੰ ਹਜ਼ਾਰਾਂ ਹੀ ਵੋਅਚਰ ਦਿੱਤੇ ਜਾਣਗੇ ਅਤੇ ਇਨ੍ਹਾਂ ਵੋਅਚਰਾਂ ਦੇ ਨਾਲ ਖੇਡਾਂ ਦਾ ਸਾਮਾਨ, ਯੂਨੀਫਾਰਮ, ਲਏ ਜਾ ਸਕਦੇ ਹਨ ਅਤੇ ਮੈਂਬਰਸ਼ਿਪ ਦੀ ਫੀਸ ਆਦਿ ਵੀ ਭੁਗਤਾਈ ਜਾ ਸਕਦੀ ਹੈ। ਦੂਸਰੇ ਭਾਗ ਦੇ 24 ਮਿਲੀਅਨ ਡਾਲਰ ਦੇ ਨਿਵੇਸ਼ ਦੇ ਤਹਿਤ, 577 ਸਕੂਲਾਂ ਨੂੰ ਉਨ੍ਹਾਂ ਦੇ ਪਹਿਲਾਂ ਤੋਂ ਚਲ ਰਹੇ ਪ੍ਰੋਗਰਾਮਾਂ ਦੀ ਮਦਦ ਲਈ ਅਤੇ ਇਸ ਵਿੱਚ 13 ਮਿਲੀਅਨ ਦੀਆਂ ਗ੍ਰਾਂਟਾਂ ਵੀ ਸ਼ਾਮਿਲ ਹਨ। ਸਕੂਲਾਂ ਦੁਆਰਾ ਖੇਡਾਂ ਦੇ ਅਜਿਹੇ ਪ੍ਰੋਗਰਾਮ ਪਹਿਲਾਂ ਤੋਂ ਹੀ ਚਲਾਏ ਜਾ ਰਹੇ ਹਨ ਅਤੇ ਇਹ ਪੈਸਾ ਨਵਾਂ ਸਾਜੋ ਸਾਮਾਨ, ਖੇਡਾਂ ਦੀਆਂ ਪ੍ਰਤੀਯੋਗਿਤਾਵਾਂ ਆਦਿ ਕਰਵਾਉਣ ਵਿੱਚ ਵੀ ਖਰਚ ਕੀਤਾ ਜਾ ਸਕਦਾ ਹੈ।

Install Punjabi Akhbar App

Install
×