ਵਿਕਟੋਰੀਆ ਅੰਦਰ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਵਿੱਚ ਹੋਰ ਛੋਟਾਂ ਦਾ ਐਲਾਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨਿਅਲ ਐਂਡ੍ਰਿਊਜ਼ ਨੇ ਅੱਜ ਅਹਿਮ ਐਲਾਨ-ਨਾਮਿਆਂ ਵਿੱਚ ਦੱਸਿਆ ਕਿ ਸਮੁੱਚੀ ਟੀਮ ਅਤੇ ਲੋਕਾਂ ਦੇ ਸਹਿਯੋਗ ਸਦਕਾ ਅਸੀਂ ਕਰੋਨਾ ਦੀ ਇਸ ਮਾਰ ਉਪਰ ਵੀ ਕਾਬੂ ਪਾ ਹੀ ਲਿਆ ਹੈ ਅਤੇ ਹੁਣ ਵਿਕਟੋਰੀਆ ਅੰਦਰ ਕਰੋਨਾ ਤੋਂ ਮੁਕਤੀ ਦਾ ਦੌਰ ਸ਼ੁਰੂ ਹੋ ਚੁਕਿਆ ਹੈ ਅਤੇ ਇਸ ਵਾਸਤੇ ਲਗਾਈਆਂ ਗਈਆਂ ਪਾਬੰਧੀਆਂ ਤੋਂ ਲਗਾਤਾਰ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਨਤਕ ਟ੍ਰਾਂਸਪੋਰਟ ਆਦਿ ਵਿੱਚ ਸਫ਼ਰ ਕਰਦਿਆਂ ਫੇਸ ਮਾਸਕ ਪਾਉਣਾ ਜ਼ਰੂਰੀ ਹੈ ਅਤੇ ਅਜਿਹਾ ਨਿਯਮ ਸ਼ਾਪਿੰਗ ਸੈਂਟਰਾਂ ਅਤੇ ਹੋਰ ਭੀੜ ਵਾਲੀਆਂ ਥਾਵਾਂ ਲਈ ਵੀ ਲਾਗੂ ਹੈ। ਵੈਸੇ ਅੱਜ ਦੀ ਰਾਤ ਤੋਂ ਇਹ ਨਿਯਮ ਲਾਗੂ ਹੋ ਜਾਵੇਗਾ ਕਿ ਫੇਸ ਮਾਸਕ ਬਸ ਉਥੇ ਹੀ ਪਹਿਨਣਾ ਜ਼ਰੂਰੀ ਹੈ ਜਿੱਥੇ ਕਿ ਸਰੀਰਿਕ ਦੂਰੀ 1.5 ਵਰਗ ਮੀਟਰ ਤੱਕ ਵੀ ਨਹੀਂ ਰਹਿੰਦੀ। ਮੈਲਬੋਰਨ ਵਿੱਚ ਹੁਣ ਘਰਾਂ ਅੰਦਰ 30 ਲੋਕਾਂ ਦੀ ਆਵਾਜਾਈ ਨੂੰ ਆਗਿਆ ਦਿੱਤੀ ਗਈ ਹੈ ਪਰੰਤੂ ਕੰਮ ਧੰਦਿਆਂ ਵਾਲੀਆਂ ਥਾਵਾਂ ਉਪਰ ਰਿਆਇਤਾਂ ਦੇਣ ਲਈ ਹਾਲੇ 2021 ਦੇ ਸ਼ੁਰੂਆਤ ਦੀ ਇੰਤਜ਼ਾਰ ਕਰਨੀ ਹੋਵੇਗੀ। ਪ੍ਰੀਮੀਅਰ ਨੇ ਕਿਹਾ ਕਿ ਅੱਜ ਲਗਾਤਾਰ 37ਵਾਂ ਦਿਨ ਹੈ ਜਦੋਂ ਅਸੀਂ ਕਿਸੇ ਦੀ ਕਰੋਨਾ ਸਥਾਪਿਤ ਮਰੀਜ਼ ਦਾ ਸਾਹਮਣਾ ਨਹੀਂ ਕਰ ਰਹੇ ਅਤੇ ਇਹ ਵਿੱਚ ਵਧੀਆ ਗੱਲ ਹੈ ਅਤੇ ਇਸ ਲਈ ਮੈਂ ਸਮੁੱਚੀ ਟੀਮ ਦੇ ਨਾਲ ਨਾਲ ਰਾਜ ਦੀ ਜਨਤਾ ਦਾ ਧੰਨਵਾਦੀ ਹਾਂ ਕਿ ਸਾਰਿਆਂ ਨੇ ਮਿਲ ਕੇ ਸਹਿਯੋਗ ਕੀਤਾ ਅਤੇ ਕਰੋਨਾ ਨੂੰ ਇਸ ਵਾਰੀ ਵੀ ਹਰਾਉਣ ਵਿੱਚ ਮਦਦ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ ਕਿ ਮੈਲਬੋਰਨ ਵਿੱਚ ਹੁਣ ਅੰਤਰ-ਰਾਸ਼ਟਰੀ ਯਾਤਰੀ ਆਉਣਾ ਸ਼ੁਰੂ ਹੋ ਹੀ ਚੁਕ ਹਨ ਹੁਣ ਰਾਜ ਦੀ ਪੁਲਿਸ ਅਤੇ ਦੇਸ਼ ਦੀ ਡਿਫੈਂਸ ਫੋਰਸ ਆਪਸ ਵਿੱਚ ਮਿਲ ਕੇ ਹੋਟਲ ਕੁਆਰਨਟੀਨ ਵਾਲੇ ਮਾਮਲਿਆਂ ਨੂੰ ਸੰਭਾਲਣਗੇ ਅਤੇ ਆਉਣ ਵਾਲੇ ਕੱਲ੍ਹ ਨੂੰ ਇਸ ਦਾ ਇੱਕ ਟ੍ਰਾਇਲ ਵੀ ਕੀਤਾ ਜਾ ਰਿਹਾ ਹੈ। ਕੋਲੰਬੋ, ਦੋਹਾ, ਹਾਂਗਕਾਂਗ ਅਤੇ ਸਿੰਗਾਪੁਰ ਤੋਂ ਫਲਾਈਟਾਂ ਆ ਰਹੀਆਂ ਹਨ ਅਤੇ ਹਾਲ ਦੀ ਘੜੀ 160 ਅੰਤਰ-ਰਾਸ਼ਟਰੀ ਯਾਤਰੀਆਂ ਦਾ ਪ੍ਰਤੀ ਦਿਨ ਆਉਣਾ ਲਾਗੂ ਕੀਤਾ ਗਿਆ ਹੈ।

Install Punjabi Akhbar App

Install
×