ਵਿਕਟੋਰੀਆ ਵਿੱਚ ਹੁਣ ਇਕੱਠਾ ਹੋ ਸਕਦੇ ਹਨ 20 ਲੋਕ, ਨਿਊ ਸਾਊਥ ਵੇਲਜ਼ ਦੇ ਬਿਊਟੀ ਪਾਰਲਰਾਂ ਜਿਹੀਆਂ ਸੇਵਾਵਾਂ ਨੂੰ ਵੀ ਹਰਾ ਸਿਗਨਲ

ਪ੍ਰਮੀਅਰ ਡੇਨੀਅਲ ਐਂਡਰਿਊਜ਼ ਅਨੁਸਾਰ, ਆਉਣ ਵਾਲੀ ਇੱਕ ਜੂਨ ਤੋਂ ਵਿਕਟੋਰੀਆ ਸਰਕਾਰ ਜਿੱਥੇ 20 ਲੋਕਾਂ ਦੇ ਇਕੱਠ ਨੂੰ ਪ੍ਰਵਾਨਗੀ ਦੇਣ ਜਾ ਰਹੀ ਹੈ ਉਥੇ ਹੀ ਨਿਊ ਸਾਊਥ ਵੇਲਜ਼ ਅੰਦਰ ਬਿਊਟੀ ਪਾਰਲਰਾਂ ਜਿਹੀਆਂ ਸੇਵਾਵਾਂ ਨੂੰ ਵੀ ਹਰਾ ਸਿਗਨਲ ਦਿਖਾਇਆ ਜਾ ਰਿਹਾ ਹੈ। ਸੁੰਦਰਤਾ ਨਾਲ ਜੁੜੀਆਂ ਸੇਵਾਵਾਂ ਜਿਵੇਂ ਕਿ ਬਿਊਟੀ ਪਾਰਲਰ, ਸਪਾਅਜ਼, ਨੇਲ ਸੈਲੂਨ, ਟੈਟੂ ਸੈਲੂਨ ਆਦਿ ਵੀ ਖੁੱਲ੍ਹਣ ਜਾ ਰਹੇ ਹਨ ਅਤੇ ਕੈਫੇ, ਰੈਸਟੋਰੈਂਟਾਂ, ਪੱਬਾਂ, ਗੈਲਰੀਆਂ, ਮਿਊਜ਼ੀਅਮਾਂ, ਲਾਇਬ੍ਰੇਰੀਆਂ, ਯੂਥ ਸੈਂਟਰਾਂ ਅਤੇ ਕਮਿਊਨਿਟੀ ਸੈਂਟਰਾਂ ਆਦਿ ਵਿੱਚ 20 ਲੋਕਾਂ ਦੇ ਇਕੱਠ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਬੂਟ ਕੈਂਪ, ਧਾਰਮਿਕ ਥਾਵਾਂ ਅਤੇ ਰਿਅਲ ਐਸਟੇਟ ਵਿਚਲੀਆਂ ਬੋਲੀਆਂ ਆਦਿ ਵੀ 20 ਲੋਕਾਂ ਦੇ ਇਕੱਠਾਂ ਨਾਲ ਸ਼ੁਰੂ ਹੋ ਜਾਣਗੀਆਂ। ਵਿਆਹ ਸ਼ਾਦੀਆਂ ਲਈ 20 ਮਹਿਮਾਨਾਂ ਦਾ ਪ੍ਰਵਾਨਗੀ ਅਤੇ ਅੰਤਿਮ ਰਸਮਾਂ ਵਾਸਤੇ 50 ਲੋਕਾਂ ਦੇ ਇਕੱਠ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਖੇਡਾਂ ਦੇ ਮੈਦਾਨ, ਸਕੇਟ ਪਾਰਕ ਆਦਿ ਮੰਗਲਵਾਰ ਨੂੰ ਖੁੱਲ੍ਹਣਗੇ ਅਤੇ ਇਸੇ ਦਿਨ ਪ੍ਰੈਪ 1, 2, 11 ਅਤੇ 12 ਦੇ ਵਿਦਿਆਰਥੀ ਵੀ ਸਕੂਲਾਂ ਅੰਦਰ ਆਉਣਗੇ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਸਕੂਲ 9 ਜੂਨ ਨੂੰ ਖੁੱਲ੍ਹਣਗੇ।

Install Punjabi Akhbar App

Install
×