ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਪੀੜਿਤ ਪਾਇਆ ਗਿਆ ਇੱਕ ਵਿਅਕਤੀ ਘੁੰਮਿਆ ਸੀ ਵਿਕਟੌਰੀਆ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਵੀ -ਮਾਰਟਿਨ ਫੌਲੇ

ਵਿਕਟੌਰੀਆ ਰਾਜ ਦੇ ਸਿਹਤ ਵਿਭਾਗ ਦੇ ਮੰਤਰੀ ਸ੍ਰੀ ਮਾਰਟਿਨ ਫੌਲੇ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਇੱਕ ਵਿਅਕਤੀ ਜੋ ਕਿ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਪਾਜ਼ਿਟਿਵ ਪਾਇਆ ਗਿਆ ਹੈ, ਉਹ ਕਿੱਤੇ ਵੱਜੋਂ ਘਰੇਲੂ ਸਾਮਾਨ ਨੂੰ ਇੱਧਰ ਉਧਰ ਸ਼ਿਫਟ ਕਰਨ ਵਾਲਾ ਅਦਾਰਾ ਚਲਾਉਂਦਾ ਹੈ ਅਤੇ ਆਪਣੇ ਇਨਫੈਕਸ਼ਨ ਸਮੇਂ ਦੌਰਾਨ ਉਹ ਵਿਕਟੌਰੀਆ ਅਤੇ ਦੱਖਣੀ ਆਸਟ੍ਰੇਲੀਆ ਅੰਦਰ ਆਪਣੇ ਕੰਮ ਦੇ ਸਿਲਸਿਲੇ ਵਿੱਚ ਘੁੰਮਦਾ ਵੀ ਰਿਹਾ ਹੈ। ਇਸ ਬਾਬਤ ਉਹ ਨਿਊ ਸਾਊਥ ਵੇਲਜ਼ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਜਲਦੀ ਹੀ ਕੁੱਝ ਅਜਿਹੀਆਂ ਥਾਂਵਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ ਜੋ ਕਿ ਉਸ ਦੇ ਕਰੋਨਾ ਇਨਫੈਕਸ਼ਨ ਤੋਂ ਪ੍ਰਭਾਵਿਤ ਹੋ ਸਕਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਵਿਕਟੌਰੀਆ ਰਾਜ ਸਰਕਾਰ ਨੇ ਨਿਊ ਸਾਊਥ ਵੇਲਜ਼ ਤੋਂ ਆਪਣੇ ਨਾਗਰਿਕਾਂ ਨੂੰ ਪਰਤਣ ਵਾਸਤੇ ਐਤਵਾਰ ਸ਼ਾਮ 4 ਵਜੇ ਤੱਕ ਦੀ ਮੁਹਲਤ ਦਿੱਤੀ ਸੀ ਅਤੇ ਜੇਕਰ ਕੁੱਝ ਵਿਅਕਤੀ ਹਾਲੇ ਵੀ ਆਪਣੇ ਘਰਾਂ ਨੂੰ ਨਹੀਂ ਪਰਤੇ ਤਾਂ ਉਹ ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਪਰਤਣ ਅਤੇ ਪਰਤ ਕੇ ਆਪਣੇ ਆਪ ਨੂੰ ਆਪਣੇ ਘਰਾਂ ਅੰਦਰ ਹੀ 14 ਦਿਨਾਂ ਲਈ ਆਈਸੋਲੇਟ ਕਰਨ।

Welcome to Punjabi Akhbar

Install Punjabi Akhbar
×
Enable Notifications    OK No thanks