
(ਦ ਏਜ ਮੁਤਾਬਿਕ) ਪਰਥ ਵਿੱਚ ਹਾਲ ਹੀ ਵਿੱਚ ਮਿਲੇ ਕਰੋਨਾ ਮਾਮਲਾ ਕਾਰਨ ਅਤੇ ਲਗਾਏ ਗਏ ਲਾਕਡਾਊਨ ਕਾਰਨ ਵਿਕਟੌਰੀਆਈ ਸਰਕਾਰ ਵੱਲੋਂ ਪਰਥ ਅਤੇ ਨਾਲ ਦੇ ਇਲਾਕਿਆਂ ਦੇ ਨਿਵਾਸੀਆਂ ਵਾਸਤੇ ਯਾਤਰਾਵਾਂ ਸਬੰਧੀ ਪਾਬੰਧੀਆਂ ਲਗਾਉਣ ਨੂੰ ਸਹੀ ਦਰਸਾਉਂਦਿਆਂ ਵਿਕਟੋਰੀਆਈ ਸਰਕਾਰ ਦੇ ਉਘੇ ਮੰਤਰੀ ਲਿਊਕ ਡੋਨਲੈਨ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਅਤੇ ਜਨਤਕ ਸਿਹਤਯਾਬੀ ਨੂੰ ਦੇਖਦਿਆਂ ਹੋਇਆਂ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਦਾ ਫੈਸਲਾ ਇੱਕ ਦਮ ਮੌਕੇ ਦੇ ਮੁਤਾਬਿਕ ਅਤੇ ਸਹੀ ਹੈ। ਉਨ੍ਹਾਂ ਖੇਦ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੋ ਰਿਹਾ ਹੈ ਕਿ ਕੁੱਝ ਲੋਕ ਇਸ ਵਜਹ ਕਾਰਨ ਪੱਛਮੀ ਆਸਟ੍ਰੇਲੀਆ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਫੱਸ ਗਏ ਹਨ ਪਰੰਤੂ ਉਨ੍ਹਾਂ ਦੀ ਆਪਣੀ ਅਤੇ ਰਾਜ ਭਰ ਦੀ ਜਨਤਾ ਦੀ ਸਿਹਤ ਲਈ ਇਹੀ ਕਦਮ ਜ਼ਰੂਰੀ ਹਨ ਅਤੇ ਇਸ ਵਿੱਚ ਸਭ ਦਾ ਸਹਿਯੋਗ ਵੀ ਜ਼ਰੂਰੀ ਹੈ ਅਤੇ ਅਸੀਂ ਸਭ ਇਸ ਤੋਂ ਭਲੀ-ਭਾਂਤੀ ਜਾਣੂ ਹਾਂ ਕਿ ਇਸ ਵਾਇਰਸ ਦਾ ਸਾਡੇ ਉਪਰ ਪਹਿਲਾਂ ਕੀ ਅਸਰ ਪੈ ਚੁਕਿਆ ਹੈ ਅਤੇ ਰਾਜ ਅੰਦਰ ਜਿਹੜੀਆਂ ਇਸ ਕਾਰਨ ਪਹਿਲਾਂ ਪ੍ਰੇਸ਼ਾਨੀਆਂ ਆਈਆਂ ਹਨ ਉਹ ਮੁੜ ਤੋਂ ਸਹਾਰਨ ਲਾਈ ਤਿਆਰ ਹੋਣ ਬੜੀਆਂ ਚੁਣੌਤੀਆਂ ਭਰਿਆ ਸਾਬਿਤ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਅੰਦਰ ਜਿਹੜੇ ਵਿਅਕਤੀ 25 ਜਨਵਰੀ ਤੱਕ ਪੱਛਮੀ ਆਸਟ੍ਰੇਲੀਆ ਦੇ ਪ੍ਰਭਾਵਿਤ ਖੇਤਰਾਂ ਅੰਦਰ ਰਹੇ ਹਨ ਅਤੇ ਉਥੋਂ ਆਏ ਕਿਰਪਾ ਕਰਕੇ ਸਿਹਤ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕਰਨ ਅਤੇ ਲੋੜੀਂਦੀਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਜਿਹੜੇ ਲੋਕ ਹੁਣ ਉਥੋਂ ਦੀ ਆ ਰਹੇ ਹਨ ਤਾਂ ਵਾਜਿਬ ਪਰਮਿਟ ਸਿਸਟਮ ਦੇ ਤਹਿਤ ਹੀ ਬਾਕਾਇਦਾ ਮਨਜ਼ੂਰੀ ਲੈ ਕੇ ਹੀ ਰਾਜ ਅੰਦਰ ਦਾਖਲ ਹੋਣ।