ਪਰਥ ਦੇ ਹੋਟਲ ਕੁਆਰਨਟੀਨ ਵਿਖੇ ਜਾਣ ਵਾਲੇ ਵਿਕਟੋਰੀਆ ਦੇ ਵਿਅਕਤੀ ਦਾ ਕਰੋਨਾ ਟੈਸਟ ਪਾਜ਼ਿਟਿਵ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੌਰੀਆਈ ਸਿਹਤ ਮੰਤਰੀ ਮਾਰਟਿਨ ਫੋਲੇ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਪਰਥ ਵਿਚਲੇ ਇੱਕ ਕੁਆਰਨਟੀਨ ਵਾਲੇ ਹੋਟਲ ਵਿੱਚ ਜਾਣ ਵਾਲੇ ਵਿਅਕਤੀ ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਹੈ ਅਤੇ ਇਸ ਨਾਲ ਰਾਜ ਅੰਦਰ ਤਕਰੀਬਨ 8 ਹਫ਼ਤਿਆਂ ਤੋਂ ਚੱਲ ਰਿਹਾ ਕਰੋਨਾ ਚੱਕਰ ਦੇ ਠਹਿਰਾਵ ਦਾ ਮੋੜ ਪੈ ਗਿਆ ਹੈ। ਉਕਤ ਵਿਅਕਤੀ ਬੀਤੇ ਦਿਨ ਬੁੱਧਵਾਰ ਨੂੰ ਮੈਲਬੋਰਨ ਆਇਆ ਸੀ ਤਾਂ ਉਸਨੇ ਦੱਸਿਆ ਸੀ ਕਿ ਪਰਥ ਦੇ ਕੁਆਰਨਟੀਨ ਹੋਟਲ ਵਿੱਚ ਉਸਦਾ ਸੰਪਰਕ ਇੱਕ ਕਰੋਨਾ ਪਾਜ਼ਿਟਿਵ ਵਿਅਕਤੀ ਨਾਲ ਹੋਇਆ ਸੀ। ਇਸ ਤੋਂ ਬਾਅਦ ਜਦੋਂ ਉਕਤ ਵਿਅਕਤੀ ਦਾ ਕਰੋਨਾ ਟੈਸਟ ਕੀਤਾ ਗਿਆ ਤਾਂ ਉਹ ਵੀ ਪਾਜ਼ਿਟਿਵ ਪਾਇਆ ਗਿਅ।
ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਸ ਵਿਅਕਤੀ ਦੀ ਕੰਟੈਕਟ ਟ੍ਰੇਸਿੰਗ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਾਂਟਾਜ਼ ਦੀ ਫਲਾਈਟ ਕਿਊ ਐਫ 778 ਦੇ ਯਾਤਰੀਆਂ ਨੂੰ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ 14 ਦਿਨਾਂ ਲਈ ਆਈਸੋਲੇਟ ਹੋਣ ਲਈ ਕਿਹਾ ਗਿਆ ਹੈ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਉਕਤ ਵਿਅਕਤੀ ਨੇ ਫਲਾਈਟ ਸਮੇਂ ਹਰ ਵੇਲੇ ਆਪਣੇ ਮੂੰਹ ਉਪਰ ਮਾਸਕ ਪਾਇਆ ਹੋਇਆ ਸੀ।
ਕਰੋਨਾ ਦੀ ਵੈਕਸੀਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਕਟੋਰੀਆਈ ਸਰਕਾਰ ਨੇ 50 ਅਤੇ ਇਸਤੋਂ ਉਪਰ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਣ ਵਾਸਤੇ ਤਿੰਨ ਹੋਰ ਵਿਤਰਣ ਹੱਬਾਂ ਦਾ ਆਯੋਜਨ ਕਰ ਲਿਆ ਹੈ ਅਤੇ ਅੱਜ, ਸ਼ੁੱਕਰਵਾਰ ਤੋਂ ਇਹ ਦਵਾਈ ਹੇਡਲਬਰਗ ਰਿਪੈਟਰੀਏਸ਼ਨ ਹਸਪਤਾਲ ਅਤੇ ਸਨਸ਼ਾਈਨ ਹਸਪਤਾਲ ਆਦਿ ਥਾਵਾਂ ਉਪਰ ਵੀ ਉਪਲੱਭਧ ਕਰਵਾਈ ਜਾ ਰਹੀ ਹੈ।
ਰਾਇਲ ਐਗਜ਼ੀਬਿਸ਼ਨ ਬਿਲਡਿੰਗ, ਮੈਲਬੋਰਨ ਕਨਵੈਨਸ਼ਨ ਅਤੇ ਐਗਜ਼ੀਬਿਸ਼ਨ ਸੈਂਟਰ, ਅਤੇ ਗੀਲੌਂਗ ਵਿਚਲੀ ਸਾਬਕਾ ਫੋਰਡ ਫੈਕਟਰੀ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਹੀ ਟੀਕਾਕਰਣ ਦੀਆਂ ਹੱਬਾਂ ਐਲਾਨ ਦਿੱਤਾ ਗਿਆ ਸੀ ਅਤੇ ਪੜਾਅ 1ਏ ਅਤੇ 1ਬੀ ਤਹਿਤ ਹਰ ਕੋਈ ਇੱਥੇ ਟੀਕਾਕਰਣ ਵਿੱਚ ਭਾਗ ਲੈ ਸਕਦਾ ਹੈ।

Install Punjabi Akhbar App

Install
×